ਜੀਨੀਅਸ ਬੇਟਾ ਤੇ ਅਸਾਮਾਨ ਛੂੰਹਦੀਆਂ ਹਸਰਤਾਂ, ਦਿਲਚਸਪ ਹੈ ਨਵਾਜ਼ੂਦੀਨ ਦੀ ਫ਼ਿਲਮ ''ਸੀਰੀਅਸ ਮੇਨ'' ਦਾ ਟਰੇਲਰ

09/19/2020 8:56:21 PM

ਨਵੀਂ ਦਿੱਲੀ (ਬਿਊਰੋ) : ਨੈੱਟਫਲਿਕਸ ’ਤੇ 2 ਅਕਤੂਬਰ ਨੂੰ ਨਵਾਜ਼ੂਦੀਨ ਸਿੱਦੀਕੀ ਦੀ ਫ਼ਿਲਮ 'ਸੀਰੀਅਸ ਮੇਨ' ਰਿਲੀਜ਼ ਹੋ ਰਹੀ ਹੈ। ਇਸ ਵਾਰ ਨਵਾਜ਼ੂਦੀਨ ਨਾ ਤਾਂ ਗੈਂਗਸਟਰ ਅਤੇ ਨਾ ਹੀ ਪੁਲਸ ਅਫ਼ਸਰ ਦੇ ਰੋਲ ਵਿਚ ਦਿਖਣਗੇ। ਸਗੋਂ ਨਵਾਜ਼ੂਦੀਨ ਇਕ ਮੱਧਵਰਗੀ ਪਿਤਾ ਬਣਿਆ ਹੈ, ਜੋ ਆਪਣੇ ਬੇਟੇ ਦੀ ਮੇਘਾ ਦਾ ਇਸਤੇਮਾਲ ਕਰਕੇ ਆਪਣੀਆਂ ਆਸਮਾਨੀ ਛੂੰਹਦੀਆਂ ਹਸਰਤਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ।

ਨੈਟਫਲਿਕਸ ਨੇ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਟਰੇਲਰ ਕਾਫ਼ੀ ਦਿਲਚਸਪ ਹੈ ਅਤੇ ਇਕ ਵਾਰ ਫਿਰ ਨਵਾਜ਼ੂਦੀਨ ਦੀ ਬਿਹਤਰੀਨ ਅਦਾਕਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਸਮਾਜ ਵਿਚ ਵੱਖ-ਵੱਖ ਵਰਗਾਂ ਵਿਚ ਆਰਥਕ ਖਾਈ ਕਿਵੇਂ ਸੁਫ਼ਨਿਆਂ ਨੂੰ ਵੱਡਾ ਕਰਦੀ ਜਾਂਦੀ ਹੈ, ਫ਼ਿਲਮ ਉਸੇ ਨੂੰ ਬਿਆਨ ਕਰਦੀ ਹੈ। ਇਕ ਮੱਧਵਰਗੀ ਪਿਤਾ ਆਪਣੀ ਸਥਿਤੀ ਨਾਲ ਸਮਝੌਤਾ ਕਰ ਚੁੱਕਾ ਹੈ ਪਰ ਅਗਲੀ ਪੀੜ੍ਹੀ ਨੂੰ ਆਪਣੇ-ਆਪ ਤੋਂ ਅੱਗੇ ਦੇਖਣਾ ਚਾਹੁੰਦਾ ਹੈ। ਜਿਵੇਂ ਕਿ ਨਵਾਜ਼ੂਦੀਨ ਦਾ ਟਰੇਲਰ ਵਿਚ ਇਕ ਡਾਇਲਾਗ ਵੀ ਹੈ, ਉਸ ਦੇ ਪਿਤਾ ਪਹਿਲੀ ਜਨਰੇਸ਼ਨ ਦੇ ਸਨ, ਜੋ ਕਦੇ ਸਕੂਲ ਨਹੀਂ ਗਏ। ਉਹ ਦੂਜੇ ਜਨਰੇਸ਼ਨ ਦਾ ਹੈ। ਸਕੂਲ ਗਿਆ ਵੀ ਅਤੇ ਪੜ੍ਹਿਆ ਵੀ। ਉਸ ਦਾ ਬੇਟਾ ਤੀਜੀ ਜਨਰੇਸ਼ਨ ਦਾ ਹੈ, ਜੋ ਇਹ ਦੱਸੇਗਾ ਕਿ ਕੌਡੰਮ ’ਤੇ ਡਾਟ ਕਿਉਂ ਹੁੰਦੇ ਹਨ। ਅੰਡਰ ਕਰੰਟ ਹਿਊਮਰ ਦੇ ਨਾਲ ‘ਸੀਰੀਅਸ ਮੇਨ’ ਇਕ ਇਮੋਸ਼ਨਲ ਡਰਾਮਾ ਫ਼ਿਲਮ ਹੈ, ਜੋ ਮਨੂ ਜੋਸੇਫ ਦੇ ਨਾਵਲ ’ਤੇ ਅਧਾਰਿਤ ਹੈ। 

ਦੱਸਣਯੋਗ ਹੈ ਕਿ ਇਹ ਫ਼ਿਲਮ ਇਕ ਪਿਤਾ ਅਤੇ ਉਸ ਦੇ ਕਾਬਲ ਬੇਟੇ ਦੀ ਕਹਾਣੀ ਹੈ। ਆਪਣੇ ਜੀਨੀਅਸ ਬੇਟੇ ਨੂੰ ਮਿਲੀ ਸ਼ੌਹਰਤ ਦੇ ਜ਼ਰੀਏ ਉਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਪਰ ਇਕ ਸਿਕ੍ਰੇਟ ਵੀ ਹੈ, ਜਿਸ ਦੇ ਖੁੱਲ੍ਹਣ ਤੋਂ ਬਾਅਦ ਸਾਰੀ ਖੇਡ ਵਿਗੜ ਸਕਦੀ ਹੈ। ਫ਼ਿਲਮ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਨੇ ਕੀਤਾ ਹੈ, ਜਦਕਿ ਕਹਾਣੀ ਭਾਵੇਸ਼ ਮੰਡਾਲੀਆ ਦੀ ਹੈ। ਫ਼ਿਲਮ ਵਿਚ ਨਵਾਜ਼ੂਦੀਨ ਨਾਲ ਅਕਸ਼ਤ ਦਾਸ, ਸ਼ਵੇਤਾ ਬਸੂ ਪ੍ਰਸਾਦ ਅਤੇ ਨਾਸਰ ਮੁੱਖ ਭੂਮਿਕਾਵਾਂ ਵਿਚ ਹੈ। ਇੰਦਰਾ ਤਿਵਾੜੀ ਦਾ ਇਹ ਡੈਬਿਊ ਹੈ।


sunita

Content Editor

Related News