ਨੇਹਾ-ਰੋਹਨ ਨੇ ਧੂਮਧਾਮ ਨਾਲ ਮਨਾਈ ਦੂਸਰੀ ਦੀਵਾਲੀ ਅਤੇ ਵਰ੍ਹੇਗੰਢ, ਸਫ਼ੈਦ ਲਹਿੰਗੇ ’ਚ ਦਿਖ ਰਹੀ ਖੂਬਸੂਰਤ

Tuesday, Oct 25, 2022 - 04:38 PM (IST)

ਨੇਹਾ-ਰੋਹਨ ਨੇ ਧੂਮਧਾਮ ਨਾਲ ਮਨਾਈ ਦੂਸਰੀ ਦੀਵਾਲੀ ਅਤੇ ਵਰ੍ਹੇਗੰਢ, ਸਫ਼ੈਦ ਲਹਿੰਗੇ ’ਚ ਦਿਖ ਰਹੀ ਖੂਬਸੂਰਤ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਲਈ 24 ਅਕਤੂਬਰ ਦਾ ਦਿਨ ਦੋਹਰੇ ਜਸ਼ਨ ਦਾ ਦਿਨ ਸੀ। ਜਿੱਥੇ ਇਕ ਪਾਸੇ ਜੋੜੇ ਨੇ ਇਕੱਠੇ ਦੀਵਾਲੀ ਮਨਾਈ। ਦੂਜੇ ਪਾਸੇ 24 ਅਕਤੂਬਰ ਨੂੰ ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਦੀ ਦੂਜੀ ਵਰ੍ਹੇਗੰਢ ਸੀ।

PunjabKesari

ਜੋੜੇ ਨੇ ਆਪਣਾ ਖ਼ਾਸ ਦਿਨ ਪਰਿਵਾਰ ਨਾਲ ਮਨਾਇਆ। ਇਸ ਦੌਰਾਨ ਨੇਹਾ ਨੇ ਇੰਸਟਾ ਅਕਾਊਂਟ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੋਵੇਂ ਤਸਵੀਰਾਂ ਪਰਿਵਾਰ ਨਾਲ ਨਜ਼ਰ ਆ ਰਹੇ ਹਨ।

PunjabKesari

ਦੋਵਾਂ ਨੇ ਇਸ ਦਿਨ ਨੂੰ ਸ਼ਾਨਦਾਰ ਮਨਾਇਆ। ਲੁੱਕ ਦੀ ਗੱਲ ਕਰੀਏ ਤਾਂ ਨੇਹਾ ਸਫ਼ੈਦ ਲਹਿੰਗੇ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਨਾਲ ਗਾਇਕਾ ਨੇ ਲਹਿੰਗੇ ਨਾਲ ਹਰਾ ਦੁਪੱਟਾ ਕੈਰੀ ਕੀਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਨੇਹਾ ਨੇ ਲਾਈਟ ਮੇਕਅੱਪ, ਲਾਲ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਚੋਕਰ ਹਾਰ ਅਤੇ ਖੁੱਲ੍ਹੇ ਵਾਲ ਨੇਹਾ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ।

PunjabKesari

ਦੂਜੇ ਪਾਸੇ ਰੋਹਰ ਦੀ ਲੁੱਕ ਦੀ ਗੱਲ ਕਰੀਏ ਤਾਂ ਰੋਹਨ ਸ਼ਰਟ ਪੈਂਟ 'ਚ ਸਟਾਈਲਿਸ਼ ਲੱਗ ਰਹੇ ਸੀ। ਤਸਵੀਰਾਂ 'ਚ ਜੋੜਾ ਆਪਣੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

ਤਸਵੀਰਾਂ ’ਚ ਦੇਖ ਸਕਦੇ ਹੋ ਹਰ ਕੋਈ ਸਫ਼ੈਦ ਅਤੇ ਹਰੇ ਪਹਿਰਾਵੇ ’ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਨੇਹਾ ਨੇ ਲਿਖਿਆ- 'ਸਾਡੀ ਦੂਜੀ ਵਰ੍ਹੇਗੰਢ 'ਤੇ ਵਧਾਈਆਂ। ਆਪ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ’

PunjabKesari

ਹਰ ਕੋਈ ਨੇਹਾ-ਰੋਹਨ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਿਹਾ ਹੈ। ਪ੍ਰਸ਼ੰਸਕ ਤਸਵੀਰਾਂ ਦੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। 


author

Shivani Bassan

Content Editor

Related News