ਕਰਵਾਚੌਥ ਮੌਕੇ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਖ਼ੂਬਸੂਰਤ ਅੰਦਾਜ਼, ਲੋਕਾਂ ਕਿਹਾ- ਅਸਮਾਨ ''ਚ ਨਿਕਲੇ ਨੇ ਦੋ ਚੰਨ

Friday, Oct 14, 2022 - 02:13 PM (IST)

ਕਰਵਾਚੌਥ ਮੌਕੇ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਖ਼ੂਬਸੂਰਤ ਅੰਦਾਜ਼, ਲੋਕਾਂ ਕਿਹਾ- ਅਸਮਾਨ ''ਚ ਨਿਕਲੇ ਨੇ ਦੋ ਚੰਨ

ਜਲੰਧਰ (ਬਿਊਰੋ) : ਬੀਤੇ ਦਿਨ ਯਾਨੀ ਕਿ 13 ਅਕਤੂਬਰ ਨੂੰ ਦੇਸ਼ ਭਰ 'ਚ ਕਰਵਾਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰਿਟੀਜ਼ 'ਚ ਵੀ ਕਰਵਾਚੌਥ ਦਾ ਰੰਗ ਵੇਖਣ ਨੂੰ ਮਿਲਿਆ। ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਲਈ ਕਰਵਾਚੌਥ ਦਾ ਵਰਤ ਰੱਖਿਆ। ਇਹ ਨੇਹਾ ਕੱਕੜ ਦਾ ਦੂਜਾ ਕਰਵਾਚੌਥ ਸੀ। ਇਸ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਮੈਚਿੰਗ ਕੱਪੜੇ ਪਹਿਨੇ ਸਨ ਅਤੇ ਜੋੜੇ ਨੇ ਕੈਮਰੇ ਸਾਹਮਣੇ ਰੋਮਾਂਟਿਕ ਪੋਜ਼ ਵੀ ਦਿੱਤੇ।

PunjabKesari
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਦੋਵੇਂ ਇਕੱਠੇ ਕਈ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹੇ 'ਚ ਕਰਵਾਚੌਥ ਦੇ ਮੌਕੇ 'ਤੇ ਇਹ ਜੋੜਾ ਕਿਊਟ ਤਸਵੀਰਾਂ ਸ਼ੇਅਰ ਕਰਨ ਤੋਂ ਕਿਵੇਂ ਪਿੱਛੇ ਰਹਿ ਸਕਦਾ ਸੀ।

PunjabKesari

ਕਰਵਾਚੌਥ ਦੀ ਪੂਜਾ ਤੋਂ ਬਾਅਦ ਜੋੜੇ ਨੇ ਇਕੱਠੇ ਕਾਫੀ ਰੋਮਾਂਟਿਕ ਪੋਜ਼ ਦਿੱਤੇ। ਪ੍ਰਸ਼ੰਸਕ ਵੀ ਇਸ ਜੋੜੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕੁਝ ਯੂਜ਼ਰਸ ਨੇ ਦੋਹਾਂ ਦੀਆਂ ਇਹ ਤਸਵੀਰ ਵੇਖ ਕੇ ਆਖ ਰਹੇ ਹਨ, 'ਅਸਮਾਨ 'ਚ ਦੋ ਚੰਦ ਨਿਕਲ ਆਏ ਹਨ।'

PunjabKesari
ਨੇਹਾ ਨੇ ਰੋਹਨ ਲਈ ਕਰਵਾਚੌਥ ਦਾ ਵਰਤ ਰੱਖਿਆ ਅਤੇ ਕਰਵਾਚੌਥ ਦੀ ਹਰ ਰਸਮ ਰੀਤੀ-ਰਿਵਾਜ ਨਾਲ ਪੂਰੀ ਕੀਤੀ। ਵਰਤ ਤੋਂ ਬਾਅਦ ਜੋੜੇ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।

PunjabKesari
ਇਨ੍ਹਾਂ ਤਸਵੀਰਾਂ 'ਚ ਨੇਹਾ ਕੱਕੜ ਸ਼ਰਾਰਤਾਂ ਕਰਦੀ ਨਜ਼ਰ ਆਈ ਹੈ, ਉਥੇ ਹੀ ਰੋਹਨਪ੍ਰੀਤ ਨੇ ਆਪਣੀ ਪਤਨੀ 'ਤੇ ਖੂਬ ਪਿਆਰ ਲੁਟਾਇਆ। ਵਿਆਹ ਤੋਂ ਬਾਅਦ ਨੇਹਾ ਕੱਕੜ ਪੈਰਿਸ ਚਲੀ ਗਈ ਜਿੱਥੇ ਨੇਹਾ ਨੇ ਆਈਫਲ ਟਾਵਰ ਦੇ ਸਾਹਮਣੇ ਪਤੀ ਰੋਹਨਪ੍ਰੀਤ ਨੂੰ ਕਿਸ ਕਰਦੇ ਹੋਏ ਇਹ ਸੁਪਰ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਸੀ।

PunjabKesari
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਪਤੀ ਰੋਹਨਪ੍ਰੀਤ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ। ਬਾਲੀਵੁੱਡ ਦੀ ਇਹ ਹੌਟ ਜੋੜੀ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। 

PunjabKesari

PunjabKesari

 


author

sunita

Content Editor

Related News