ਕੁੱਲੜ ਪਿੱਜ਼ਾ ਕਪਲ ਤੋਂ ਬਾਅਦ ਨੇਹਾ ਕੱਕੜ ਨੂੰ ਮਿਲੀ ਨਿਹੰਗ ਸਿੰਘ ਕੋਲੋਂ ਚਿਤਾਵਨੀ

Wednesday, Oct 16, 2024 - 12:33 PM (IST)

ਕੁੱਲੜ ਪਿੱਜ਼ਾ ਕਪਲ ਤੋਂ ਬਾਅਦ ਨੇਹਾ ਕੱਕੜ ਨੂੰ ਮਿਲੀ ਨਿਹੰਗ ਸਿੰਘ ਕੋਲੋਂ ਚਿਤਾਵਨੀ

ਜਲੰਧਰ- ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਮਸ਼ਹੂਰ ਕਪਲ ਹਨ। ਉਹ ਹੁਣ ਤੱਕ ਕਈ ਮਸ਼ਹੂਰ ਗੀਤ ਗਾ ਚੁੱਕੇ ਹਨ। ਚਾਰ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾਇਆ ਹੈ। ਉਨ੍ਹਾਂ ਦੀ ਜੋੜੀ ਨੂੰ ਲੋਕ ਬਹੁਤ ਪਿਆਰ ਦਿੰਦੇ ਹਨ। ਉਨ੍ਹਾਂ ਦੋਵਾਂ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਗਾਇਕਾ ਨੇਹਾ ਕੱਕੜ ਇੱਕ ਇੰਟਰਨੈਟ ਸੈਂਸੇਸ਼ਨ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ਗਾਇਕਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਹੰਗ ਸਿੰਘ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਕੀ ਹੈ ਮਾਮਲਾ-

 

ਦੱਸ ਦਈਏ ਕਿ ਗਾਇਕਾ ਨੇਹਾ ਕੱਕੜ ਨੂੰ ਕੁੱਲੜ ਪਿੱਜ਼ਾ ਕਪਲ ਵਾਂਗ ਨਿਹੰਗ ਸਿੰਘ ਕੋਲੋਂ ਚਿਤਾਵਨੀ ਮਿਲੀ ਹੈ। ਉਨ੍ਹਾਂ ਕਿਹਾ ਕਿ "ਆਪਣੇ ਘਰਵਾਲੇ ਨੂੰ ਪਰਦੇ 'ਚ ਰੱਖ, ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ 'ਤੇ ਲੱਗੇ ਹੋਏ ਹੋ। ਜੇ ਪੱਗ ਬੰਨ੍ਹ ਕੇ ਅਜਿਹੇ ਕੰਮ ਕਰੋਗੇ ਤਾਂ ਮੈਂ ਵੀ ਪਿੱਛੇ ਹੱਟਣ ਵਾਲਾ ਨਹੀਂ ਹਾਂ। ਨਿਹੰਗ ਸਿੰਘ ਨੇ ਕਿਹਾ ਕਿ ਤੁਸੀਂ ਸ਼ਰਮ ਨੂੰ ਹੱਥ ਮਾਰੋ, ਜੇਕਰ ਤੁਸੀਂ ਚੰਗੇ ਸਿੰਗਰ ਹੋ ਤਾਂ ਸੋਚ ਵੀ ਚੰਗੀ ਰੱਖੋ।

ਇਹ ਖ਼ਬਰ ਵੀ ਪੜ੍ਹੋ -KRK ਦੇ ਟਵੀਟ ਤੋਂ ਬਾਅਦ ਮਚਿਆ ਬਵਾਲ, ਟਰੋਲ ਹੋਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ

ਕੰਮ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਬਹੁਤ ਸਾਰੇ ਰਿਐਲਟੀ ਸ਼ੋਅ 'ਚ ਬਤੌਰ ਜੱਜ ਕੰਮ ਕਰ ਚੁੱਕੀ ਹੈ। ਉਸ ਨੇ ਬਹੁਤ ਸਾਰੇ ਬਾਲੀਵੁੱਡ ਇੰਡਸਟਰੀ ਨੂੰ ਗੀਤ ਦਿੱਤੇ ਹਨ ਜੋ ਸੁਪਰਹਿੱਟ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News