5 ਹਜ਼ਾਰ ਦਾ ਲੋਨ ਲੈ ਕੇ ‘ਇੰਡੀਅਨ ਆਈਡਲ’ ਦੇ ਮੰਚ ’ਤੇ ਪਹੁੰਚਿਆ ਮੁਕਾਬਲੇਬਾਜ਼, ਨੇਹਾ ਕੱਕੜ ਨੇ ਕੀਤਾ ਵੱਡਾ ਐਲਾਨ
Thursday, Nov 26, 2020 - 01:34 PM (IST)
ਜਲੰਧਰ (ਬਿਊਰੋ)– ਟੀ. ਵੀ. ’ਤੇ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਨੇਹਾ ਕੱਕੜ ਜੱਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਆਡੀਸ਼ਨਜ਼ ਰਾਊਂਡ ’ਚ ਜੈਪੁਰ ਤੋਂ ਮੁਕਾਬਲੇਬਾਜ਼ ਸ਼ਹਿਜ਼ਾਦ ਅਲੀ ਪਹੁੰਚੇ ਸਨ, ਜਿਸ ਦੀ ਕਹਾਣੀ ਸੁਣ ਕੇ ਨੇਹਾ ਕੱਕੜ ਥੋੜ੍ਹੀ ਭਾਵੁਕ ਹੋ ਗਈ।
ਨਾਨੀ ਨੇ ਲਿਆਹ 5 ਹਜ਼ਾਰ ਦਾ ਲੋਨ
ਅਸਲ ’ਚ ਸੋਨੀ ਚੈਨਲ ਨੇ ਇਕ ਐਪੀਸੋਡ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ’ਚ ਜੈਪੁਰ ਦੇ ਮੁਕਾਬਲੇਬਾਜ਼ ਸ਼ਹਿਜ਼ਾਦ ਅਲੀ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕਰਦੇ ਹਨ। ਉਹ ਕਹਿੰਦੇ ਹਨ ਕਿ ਉਹ ਇਕ ਕੱਪੜਿਆਂ ਦੀ ਦੁਕਾਨ ’ਚ ਕੰਮ ਕਰਦੇ ਹਨ। ਬਚਪਨ ’ਚ ਮਾਂ ਦਾ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਨਾਨੀ ਨਾਲ ਉਹ ਰਹੇ। ਸ਼ਹਿਜ਼ਾਦ ਦੱਸਦੇ ਹਨ ਕਿ ‘ਇੰਡੀਅਨ ਆਈਡਲ’ ਦੇ ਆਡੀਸ਼ਨਜ਼ ਤਕ ਪਹੁੰਚਣ ਲਈ ਸ਼ਹਿਜ਼ਾਦ ਦੀ ਨਾਨੀ ਨੇ ਬੈਂਕ ਤੋਂ ਪੰਜ ਹਜ਼ਾਰ ਰੁਪਏ ਦਾ ਲੋਨ ਲਿਆ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਬੋਲਡ ਤਸਵੀਰ ਇੰਟਰਨੈੱਟ ’ਤੇ ਹੋਈ ਵਾਇਰਲ, ਬੋਲਡ ਅੰਦਾਜ਼ ਦੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼
ਇਕ ਲੱਖ ਦਾ ਦਿੱਤਾ ਚੈੱਕ
ਸ਼ਹਿਜ਼ਾਦ ਅਲੀ ਦੀ ਆਰਥਿਕ ਪ੍ਰੇਸ਼ਾਨੀ ਬਾਰੇ ਸੁਣ ਕੇ ਨੇਹਾ ਕੱਕੜ ਥੋੜ੍ਹੀ ਭਾਵੁਕ ਹੋ ਜਾਂਦੀ ਹੈ ਤੇ ਬਦਲੇ ’ਚ ਉਸ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕਰਦੀ ਹੈ। ਨਾਲ ਹੀ ਦੂਜੇ ਜੱਜ ਵਿਸ਼ਾਲ ਡਡਲਾਨੀ ਵੀ ਉਨ੍ਹਾਂ ਨੂੰ ਤੋਹਫਾ ਦਿੰਦੇ ਹਨ, ਨਾਲ ਹੀ ਵਾਅਦਾ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਕਿਸੇ ਚੰਗੇ ਗੁਰੂ ਨਾਲ ਮਿਲਵਾਉਣਗੇ, ਜਿਸ ਕੋਲੋਂ ਉਹ ਵਧੀਆ ਗਾਇਕੀ ਸਿੱਖ ਸਕੇ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਾਥ ਦੇਣ ਪਹੁੰਚੇ ਹਰਫ ਚੀਮਾ ਤੇ ਕੰਵਰ ਗਰੇਵਾਲ, ਕਿਹਾ 'ਸਮਾਂ ਇਤਿਹਾਸ ਰਚਣ ਦਾ, ਵੱਧ ਚੜ੍ਹ ਕੇ ਸਾਥ ਦੇਵੋ'
ਦੱਸਣਯੋਗ ਹੈ ਕਿ ਮਸ਼ਹੂਰ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ 28 ਨਵੰਬਰ ਤੋਂ ਰਾਤ 8 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਇਹ ਹਰ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
ਵਿਆਹ ਤੇ ਹਨੀਮੂਨ ਕਰਕੇ ਸੁਰਖ਼ੀਆਂ ’ਚ ਨੇਹਾ
ਨੇਹਾ ਕੱਕੜ ਪਿਛਲੇ ਇਕ ਮਹੀਨੇ ਤੋਂ ਸੁਰਖ਼ੀਆਂ ’ਚ ਬਣੀ ਹੋਈ ਹੈ। ਪਹਿਲਾਂ ਵਿਆਹ, ਫਿਰ ਹਨੀਮੂਨ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲ ਹੀ ’ਚ ਉਹ ਦੁਬਈ ਤੋਂ ਵਾਪਸ ਆਈ ਹੈ ਤੇ ਵਿਆਹ ਨੂੰ ਇਕ ਮਹੀਨਾ ਪੂਰਾ ਹੋਣ ਦੇ ਜਸ਼ਨ ਨੂੰ ਉਸ ਨੇ ਰੋਹਨਪ੍ਰੀਤ ਸਿੰਘ ਨਾਲ ਸਾਂਝਾ ਕੀਤਾ ਹੈ। ਦੋਵਾਂ ਨੇ ਹੀ ਇਕ-ਦੂਜੇ ਲਈ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਸੀ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ।