ਨੇਹਾ ਕੱਕੜ ਦੀ ਬੇਬੀ ਬੰਪ ’ਚ ਇਹ ਕਿਊਟ ਵੀਡੀਓ ਹੋਈ ਵਾਇਰਲ, ਦੇਖ ਤੁਹਾਨੂੰ ਵੀ ਆਵੇਗਾ ਪਿਆਰ

Wednesday, Dec 23, 2020 - 05:43 PM (IST)

ਨੇਹਾ ਕੱਕੜ ਦੀ ਬੇਬੀ ਬੰਪ ’ਚ ਇਹ ਕਿਊਟ ਵੀਡੀਓ ਹੋਈ ਵਾਇਰਲ, ਦੇਖ ਤੁਹਾਨੂੰ ਵੀ ਆਵੇਗਾ ਪਿਆਰ

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਨੇ ਸੋਸ਼ਲ ਮੀਡੀਆ ’ਤੇ ਖਲਬਲੀ ਮਚਾ ਦਿੱਤੀ ਸੀ। ਉਸ ਤਸਵੀਰ ’ਚ ਨੇਹਾ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਖੜ੍ਹੀ ਹੋਈ ਸੀ ਤੇ ਉਸ ਦਾ ਬੇਬੀ ਬੰਪ ਨਜ਼ਰ ਆ ਰਿਹਾ ਸੀ।

ਇਸ ਤਸਵੀਰ ਤੋਂ ਬਾਅਦ ਨੇਹਾ ਦੀ ਪ੍ਰੈਗਨੈਂਸੀ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ। ਹਾਲਾਂਕਿ ਬਾਅਦ ’ਚ ਪਤਾ ਲੱਗਾ ਕਿ ਨੇਹਾ ਗਰਭਵਤੀ ਨਹੀਂ ਹੈ। ਇਹ ਲੁੱਕ ਉਸ ਦੇ ਗੀਤ ‘ਖਿਆਲ ਰੱਖਿਆ ਕਰ’ ਦੀ ਸੀ, ਜੋ ਹਾਲ ਹੀ ’ਚ ਰਿਲੀਜ਼ ਹੋਇਆ ਹੈ।

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਇਸ ਗਾਣੇ ’ਚ ਨੇਹਾ ਨੇ ਇਕ ਪ੍ਰੈਗਨੈਂਟ ਲੜਕੀ ਦਾ ਕਿਰਦਾਰ ਨਿਭਾਇਆ ਹੈ। ਗਾਣੇ ’ਚ ਨੇਹਾ ਇਕ ਮਾਂ ਦੇ ਰੂਪ ’ਚ ਵੀ ਨਜ਼ਰ ਆ ਰਹੀ ਹੈ। ਹੁਣ ਨੇਹਾ ਨੇ ਗਾਣੇ ਦੀ ਸ਼ੂਟਿੰਗ ਦੌਰਾਨ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਨੇਹਾ ਦਾ ‘ਬੇਬੀ ਬੰਪ’ ਸਾਫ ਨਜ਼ਰ ਆ ਰਿਹਾ ਹੈ।

ਵੀਡੀਓ ’ਚ ਨੇਹਾ ਰੇਹੜੀ ਕੋਲ ਖੜ੍ਹੀ ਹੋ ਕੇ ਗੋਲਗੱਪੇ ਖਾਂਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਉਸ ਨਾਲ ਰੋਹਨਪ੍ਰੀਤ ਵੀ ਮੌਜੂਦ ਹੈ। ਵੀਡੀਓ ’ਚ ਦਿਖ ਰਿਹਾ ਹੈ ਕਿ ਨੇਹਾ ਬੜੇ ਮਜ਼ੇ ਨਾਲ ਗੋਲਗੱਪੇ ਖਾ ਰਹੀ ਹੈ। ਉਦੋਂ ਉਹ ਬੋਲਦੀ ਹੈ ਕਿ ‘ਉਹ ਕਿੱਕ ਮਾਰ ਰਿਹਾ ਹੈ’ ਜਿਸ ਤੋਂ ਬਾਅਦ ਉਹ ਤੇ ਰੋਹਨ ਜ਼ੋਰ ਨਾਲ ਹੱਸਣ ਲੱਗਦੇ ਹਨ। ਨੇਹਾ ਦੀ ਇਹ ਵੀਡੀਓ ਕਾਫੀ ਕਿਊਟ ਹੈ।

ਨੋਟ– ਤੁਹਾਨੂੰ ਨੇਹਾ ਤੇ ਰੋਹਨ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News