ਨੇਹਾ ਧੂਪੀਆ ਨੂੰ ਪਿਛਾੜ ਕੇ ''ਜੂਲੀ 2'' ''ਚ ਹੌਟਨੈੱਸ ਦਾ ਤੜਕਾ ਲਗਾਵੇਗੀ ਇਹ ਹਸੀਨਾ (pics)
Tuesday, Feb 16, 2016 - 12:12 PM (IST)

ਮੁੰਬਈ : ਬਾਲੀਵੁੱਡ ਨਿਰਦੇਸ਼ਕ ਦੀਪਕ ਸਿਵਦਾਸਾਨੀ ਦੀ ਫਿਲਮ ''ਜੂਲੀ 2'' ਰਾਹੀ ਦੱਖਣ ਦੀ ਬੋਲਡ ਅਦਾਕਾਰਾ ਰਾਏ ਲਕਸ਼ਮੀ ਬਾਲੀਵੁੱਡ ''ਚ ਦਾਖਲ ਹੋਣ ਜਾ ਰਹੀ ਹੈ। ਇਸ ਫਿਲਮ ਦੀ ਪਹਿਲੀ ਸੀਰੀਜ਼ ''ਚ ਬਾਲੀਵੁੱਡ ਦੀ ਹੌਟ ਅਦਾਕਾਰਾ ਨੇਹਾ ਧੂਪੀਆ ਨੇ ਮੁਖ ਕਿਰਦਾਰ ਨਿਭਾਇਆ ਸੀ। ਹੁਣ ਇਸ ਫਿਲਮ ਦੇ ਸੀਕਵਲ ''ਚ ਰਾਏ ਲਕਸ਼ਮੀ ਨੇਹਾ ਧੂਪੀਆ ਦੀ ਜਗ੍ਹਾ ਬੋਲਡ ਅਵਤਾਰ ''ਚ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਦੱਖਣ ਇੰਡਸਟਰੀ ਦੀਆਂ ਹੌਟ ਅਦਾਕਾਰਾਂ ''ਚੋਂ ਰਾਏ ਲਕਸ਼ਮੀ ਕਾਫੀ ਮਸ਼ਹੂਰ ਹੈ ਅਤੇ ਉਨ੍ਹਾਂ ਨੇ ਕਈ ਮਸ਼ਹੂਰ ਫਿਲਮਾਂ ''ਚ ਕੰਮ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਮੁਰੂਗਦੋਸ ਦੀ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ ''ਅਕੀਰਾ'' ''ਚ ਲਕਸ਼ਮੀ ਵੀ ਨਜ਼ਰ ਆਵੇਗੀ। ਦੱਖਣ ਦੀ ਸੁਪਰਹਿੱਟ ਫਿਲਮ ''''ਮੋਨਾਗੁਰੂ'' ਦੇ ਇਸ ਰੀਮੇਕ ''ਚ ਲਕਸ਼ਮੀ ਸੋਨਾਕਸ਼ੀ ਸਿਨਹਾ ਨਾਲ ਐਕਸ਼ਨ ਕਰਦੀ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਸਾਲ 2005 ''ਚ ਤਮਿਲ ਫਿਲਮ ਰਾਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਕਸ਼ਮੀ ਨੂੰ ਸਾਲ 2011 ''ਚ ਰਿਲੀਜ਼ ਹੋਈ ਫਿਲਮ ''ਮਨਕਥਾ'' ਲਈ ''ਬੈਸਟ ਨੈਗੇਟਿਵ ਅਦਾਕਾਰਾ'' ਦਾ ਖਿਤਾਬ ਮਿਲ ਚੁੱਕਿਆ ਹੈ। ਅੱਗੇ ਦੇਖੋ ਰਾਏ ਲਕਸ਼ਮੀ ਦੀਆਂ ਕੁਝ ਖੂਬਸੂਰਤ ਤਸਵੀਰਾਂ—