ਸ਼ੋਅ ’ਚ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਰੋਈ ਨੀਤੂ ਕਪੂਰ, ਕਿਹਾ- ‘ਹਰ ਰੋਜ਼ ਕੋਈ ਨਾ ਕੋਈ...’

Friday, Apr 29, 2022 - 04:39 PM (IST)

ਸ਼ੋਅ ’ਚ ਪਤੀ ਰਿਸ਼ੀ ਕਪੂਰ ਨੂੰ ਯਾਦ ਕਰ ਰੋਈ ਨੀਤੂ ਕਪੂਰ, ਕਿਹਾ- ‘ਹਰ ਰੋਜ਼ ਕੋਈ ਨਾ ਕੋਈ...’

ਮੁੰਬਈ (ਬਿਊਰੋ)– ਦਿੱਗਜ ਅਦਾਕਾਰਾ ਤੇ ‘ਡਾਂਸ ਦੀਵਾਨੇ ਜੂਨੀਅਰਸ’ ਦੀ ਜੱਜ ਨੀਤੂ ਕਪੂਰ ਨੇ ਸ਼ੋਅ ਦੇ ਸੈੱਟ ’ਤੇ ਆਪਣੇ ਸਵਰਗੀ ਪਤੀ ਤੇ ਅਦਾਕਾਰ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ। ਅਸਲ ’ਚ ਸ਼ੋਅ ’ਚ ਮੁਕਾਬਲੇਬਾਜ਼ ਬਾਨੀ ਦੀ ਦਾਦੀ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪਤੀ ਰਿਸ਼ੀ ਕਪੂਰ ਨੂੰ 1974 ’ਚ ਮਿਲੀ ਸੀ। ਉਸ ਨੇ ਰਾਜ ਕਪੂਰ ਤੇ ਰਿਸ਼ੀ ਕਪੂਰ ਨਾਲ ਆਪਣੇ ਪਤੀ ਦੀ ਇਕ ਤਸਵੀਰ ਵੀ ਦਿਖਾਈ ਤੇ ਨੀਤੂ ਲਈ ‘ਲੰਬੀ ਜੁਦਾਈ’ ਦਾ ਗਾਣਾ ਵੀ ਗਾਇਆ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ’ਚ ਰਿਲੀਜ਼ ਹੋਈ ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’

ਸਵਰਗੀ ਰਿਸ਼ੀ ਕਪੂਰ ਦੀ ਗੱਲ ਕਰਦਿਆਂ ਨੀਤੂ ਕਪੂਰ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਉਹ ਸਟੇਜ ’ਤੇ ਰੋਣ ਲੱਗੀ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੁਨੀਆ ਤੋਂ ਗਏ ਦੋ ਸਾਲ ਹੋ ਚੁੱਕੇ ਹਨ ਪਰ ਉਹ ਉਨ੍ਹਾਂ ਨੂੰ ਹਰ ਰੋਜ਼ ਯਾਦ ਕਰਦੀ ਹੈ।

ਨੀਤੂ ਨੇ ਕਿਹਾ, ‘ਸਾਡਾ ਕੁਝ ਤਾਂ ਕਨੈਕਸ਼ਨ ਹੋਵੇਗਾ। ਹੁਣ ਦੋ ਸਾਲ ਹੋਣ ਵਾਲੇ ਹਨ ਤੇ ਮੈਂ ਤੁਹਾਡੇ ਨਾਲ ਮਿਲੀ ਹਾਂ। ਮੈਂ ਰੋਜ਼ ਕਿਸੇ ਨਾ ਕਿਸੇ ਨੂੰ ਮਿਲਦੀ ਹਾਂ ਤੇ ਰੋਜ਼ ਕੋਈ ਨਾ ਕੋਈ ਮੈਨੂੰ ਉਨ੍ਹਾਂ ਦੀ ਯਾਦ ਦਿਵਾ ਦਿੰਦਾ ਹੈ। ਸਾਰਿਆਂ ਦੀ ਇਕ ਕਹਾਣੀ ਹੈ ਉਨ੍ਹਾਂ ਨਾਲ। ਸਾਰੇ ਉਨ੍ਹਾਂ ਨੂੰ ਇੰਨੀ ਖ਼ੁਸ਼ੀ ਨਾਲ ਯਾਦ ਕਰਦੇ ਹਨ।’

ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ ’ਚ 30 ਅਪ੍ਰੈਲ, 2020 ਨੂੰ ਲਿਊਕੇਮੀਆ ਨਾਲ ਦੋ ਸਾਲ ਦੀ ਲੰਮੀ ਲੜਾਈ ਤੋਂ ਬਾਅਦ ਫ਼ਿਲਮੀ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਸੀ। ਰਿਸ਼ੀ ਕਪੂਰ ਲਗਭਗ ਇਕ ਸਾਲ ਤਕ ਅਮਰੀਕਾ ’ਚ ਇਲਾਜ ਤੋਂ ਬਾਅਦ ਸਤੰਬਰ 2019 ’ਚ ਭਾਰਤ ਪਰਤੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News