ਨੀਤੂ ਕਪੂਰ ਬੇਟੀ ਰਿਧੀਮਾ ਕਪੂਰ ਨਾਲ ਪਹੁੰਚੀ ਕਪਿਲ ਦੇ ਸ਼ੋਅ ’ਚ, ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਹੋਈ ਭਾਵੁਕ

Tuesday, Sep 07, 2021 - 12:49 PM (IST)

ਨੀਤੂ ਕਪੂਰ ਬੇਟੀ ਰਿਧੀਮਾ ਕਪੂਰ ਨਾਲ ਪਹੁੰਚੀ ਕਪਿਲ ਦੇ ਸ਼ੋਅ ’ਚ, ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਹੋਈ ਭਾਵੁਕ

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਵਾਰ ਮੁੜ ਤੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਿਹਾ ਹੈ। ਤਾਜ਼ਾ ਐਪੀਸੋਡ ’ਚ ਨੀਤੂ ਕਪੂਰ ਤੇ ਰਿਧੀਮਾ ਕਪੂਰ ਸਾਹਨੀ ਸ਼ੋਅ ਦੇ ਮਹਿਮਾਨ ਸਨ। ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਕਪੂਰ ਦਾ ਪਹਿਲਾ ਸ਼ੋਅ ਸੀ। ਕਪਿਲ ਸ਼ਰਮਾ ਨੇ ਸਟੇਜ ’ਤੇ ਸਵਾਗਤ ਕਰਦਿਆਂ ਕੁਝ ਸਵਾਲ ਪੁੱਛੇ, ਫਿਰ ਕ੍ਰਿਸ਼ਨਾ ਅਮਿਤਾਭ ਬੱਚਨ ਦੇ ਰੂਪ ’ਚ ਸਟੇਜ ’ਤੇ ਨਜ਼ਰ ਆਏ।

ਕ੍ਰਿਸ਼ਨਾ ਨੇ ਦੋਵਾਂ ਮਹਿਮਾਨਾਂ ਨਾਲ ਭਰਪੂਰ ਮਸਤੀ ਕੀਤੀ। ਉਸ ਨੇ ਦੋਵਾਂ ਨੂੰ ਸਟੇਜ ਡਾਂਸ ਵੀ ਕਰਵਾਇਆ। ਕ੍ਰਿਸ਼ਨਾ ਦੀਆਂ ਮਜ਼ਾਕੀਆ ਹਰਕਤਾਂ ਤੋਂ ਬਾਅਦ ਨੀਤੂ, ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਭਾਵੁਕ ਹੋ ਗਈ ਤੇ ਆਪਣੀ ਜ਼ਿੰਦਗੀ ’ਚ ਆਈਆਂ ਤਬਦੀਲੀਆਂ ਬਾਰੇ ਗੱਲ ਕੀਤੀ। ਰਿਧੀਮਾ ਤੇ ਕਪਿਲ ਵੀ ਭਾਵੁਕ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ : ਗੁਰਦਾਸ ਮਾਨ ਦੀ ਜ਼ਮਾਨਤ ’ਤੇ ਭਲਕੇ ਆਵੇਗਾ ਫ਼ੈਸਲਾ

ਕਪਿਲ ਨੇ ਨੀਤੂ ਕਪੂਰ ਤੋਂ ਉਨ੍ਹਾਂ ਦੇ ਪਰਿਵਾਰਕ ਰੁਤਬੇ ਤੇ ਉਨ੍ਹਾਂ ਨੂੰ ਹਰ ਕਿਸੇ ਤੋਂ ਮਿਲਣ ਵਾਲੇ ਸਨਮਾਨ ਬਾਰੇ ਪੁੱਛਿਆ। ਨੀਤੂ ਕਪੂਰ ਹੱਸਣ ਲੱਗੀ ਤੇ ਉਨ੍ਹਾਂ ਦੱਸਿਆ ਕਿ ਕਪੂਰ ਕਦੇ-ਕਦੇ ਨਕਲੀ ਵਰਤਾਅ ਕਰਦੇ ਹਨ, ਉਹ ਇੰਨੇ ਗਲੈਮਰੈੱਸ ਨਹੀਂ ਹੁੰਦੇ ਸਨ, ਜਿਵੇਂ ਹਰ ਕੋਈ ਸੋਚਦਾ ਹੈ। ਨੀਤੂ ਕਪੂਰ ਨੇ ਕਪੂਰ ਨੂੰ ‘ਲੱਲੂ’ ਵੀ ਕਿਹਾ। ਸਾਰਿਆਂ ਨੂੰ ਹਸਾਉਣ ਤੋਂ ਬਾਅਦ ਡਾ. ਦਾਮੋਦਰ ਸਟੇਜ ’ਤੇ ਆਏ ਤੇ ਨੀਤੂ ਕਪੂਰ ਨੂੰ ਟੈਕਸ ਬਾਰੇ ਛੇੜਨਾ ਸ਼ੁਰੂ ਕਰ ਦਿੱਤਾ। ਡਾਕਟਰ ਨੇ ਨੀਤੂ ਕਪੂਰ ਦਾ ਮਜ਼ਾਕ ਉਡਾਇਆ ਤੇ ਉਸ ਨੂੰ 1 ਲੱਖ ਰੁਪਏ ਟੈਕਸ ਤੇ ਜੁਰਮਾਨੇ ਵਜੋਂ ਅਦਾ ਕਰਨ ਲਈ ਕਿਹਾ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਇਸ ਦੌਰਾਨ ਰਿਧੀਮਾ ਕਪੂਰ ਨੇ ਰਣਬੀਰ ਕਪੂਰ ਬਾਰੇ ਰਾਜ਼ ਖੋਲ੍ਹਿਆ ਕਿ ਕਿਵੇਂ ਉਹ ਉਸ ਨੂੰ ਛੇੜਦਾ ਹੈ ਤੇ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦੀਆਂ ਚੀਜ਼ਾਂ ਚੁੱਕ ਲੈਂਦਾ ਹੈ। ਉਸ ਨੇ ਇਕ ਘਟਨਾ ਦਾ ਖ਼ੁਲਾਸਾ ਕੀਤਾ, ਜਿਸ ’ਚ ਲੰਡਨ ’ਚ ਇਕ ਪਾਰਟੀ ਦੌਰਾਨ ਉਸ ਨੇ ਇਕ ਲੜਕੀ ਨੂੰ ਵੇਖਿਆ, ਜੋ ਰਣਬੀਰ ਦੀ ਦੋਸਤ ਸੀ ਤੇ ਉਸ ਨੇ ਰਿਧੀਮਾ ਦੇ ਕੱਪੜੇ ਪਹਿਨੇ ਸਨ। ਇਸ ਘਟਨਾ ਨੇ ਸਾਰਿਆਂ ਨੂੰ ਹਸਾ ਕੇ ਲੋਟ-ਪੋਟ ਕਰ ਦਿੱਤਾ।

ਰਿਧੀਮਾ ਨੇ ਰਣਬੀਰ ਦੇ ਤੋਹਫ਼ਿਆਂ ਦੀ ਪ੍ਰਸ਼ੰਸਾ ਵੀ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ਉਹ ਹਮੇਸ਼ਾ ਉਸ ਨੂੰ ਸੁੰਦਰ ਚੀਜ਼ਾਂ ਤੋਹਫ਼ੇ ’ਚ ਦਿੰਦਾ ਹੈ। ਇਸ ਐਪੀਸੋਡ ਨੂੰ ਚੈਨਲ ਦੇ ਓ. ਟੀ. ਟੀ. ਪਲੇਟਫਾਰਮ ’ਤੇ ਵੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News