ਧੀਆਂ ਬਾਰੇ ਜਦੋਂ ਲੋਕਾਂ ਨੇ ਨੀਰੂ ਬਾਜਵਾ ਕੋਲੋਂ ਪੁੱਛੀ ਅਜਿਹੀ ਗੱਲ, ਅਦਾਕਾਰਾ ਦਾ ਜਵਾਬ ਲੁੱਟ ਰਿਹੈ ਦਿਲ

Monday, Apr 26, 2021 - 03:46 PM (IST)

ਧੀਆਂ ਬਾਰੇ ਜਦੋਂ ਲੋਕਾਂ ਨੇ ਨੀਰੂ ਬਾਜਵਾ ਕੋਲੋਂ ਪੁੱਛੀ ਅਜਿਹੀ ਗੱਲ, ਅਦਾਕਾਰਾ ਦਾ ਜਵਾਬ ਲੁੱਟ ਰਿਹੈ ਦਿਲ

ਚੰਡੀਗੜ੍ਹ (ਬਿਊਰੋ)– ਪਾਲੀਵੁੱਡ ਕੁਈਨ ਨੀਰੂ ਬਾਜਵਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਨੀਰੂ ਇਨ੍ਹੀਂ ਦਿਨੀਂ ਪੰਜਾਬ ’ਚ ਹੈ ਤੇ ਆਪਣੇ ਜ਼ਰੂਰੀ ਪ੍ਰਾਜੈਕਟਸ ’ਤੇ ਕੰਮ ਕਰ ਰਹੀ ਹੈ। ਹਾਲ ਹੀ ’ਚ ਨੀਰੂ ਬਾਜਵਾ ਨੇ ਧੀਆਂ ਨਾਲ ਜੁੜੀ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

ਇਸ ਪੋਸਟ ’ਚ ਨੀਰੂ ਬਾਜਵਾ ਉਨ੍ਹਾਂ ਲੋਕਾਂ ਦੀ ਗੱਲ ਕਰ ਰਹੀ ਹੈ, ਜੋ ਉਸ ਨੂੰ ਮੁੰਡੇ ਦੀ ਥਾਂ 3 ਧੀਆਂ ਦੀ ਮਾਂ ਹੋਣ ’ਤੇ ਅਜੀਬ-ਅਜੀਬ ਸਵਾਲ ਪੁੱਛਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਕੇ ਕੈਪਸ਼ਨ ’ਚ ਲਿਖਿਆ, ‘ਮੈਨੂੰ ਕਾਫੀ ਲੋਕ ਅੱਜ ਵੀ ਪੁੱਛਦੇ ਨੇ... 3 ਕੁੜੀਆਂ? ਮੁੰਡਾ ਵੀ ਹੋਣਾ ਚਾਹੀਦਾ... ਪਹਿਲਾਂ ਮੈਨੂੰ ਬਹੁਤ ਗੁੱਸਾ ਆਉਂਦਾ ਸੀ... ਪਰ ਹੁਣ ਅਜਿਹੀ ਸੋਚ ਵਾਲੇ ’ਤੇ ਮੈਨੂੰ ਬਹੁਤ ਤਰਸ ਆਉਂਦਾ ਹੈ... ਕੀ ਇੰਨੀ ਛੋਟੀ ਸੋਚ ਹੈ। ਮੇਰੀਆਂ ਧੀਆਂ ਮੇਰੇ ਸਿਰ ਦਾ ਤਾਜ ਹਨ, ਮੇਰਾ ਮਾਣ ਹਨ। ਮੈਂ ਵਾਹਿਗੁਰੂ ਦਾ ਦਿਨ ’ਚ 100 ਵਾਰ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਧੀਆਂ ਦੀ ਦਾਤ ਬਖਸ਼ੀ।’

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਅੱਗੇ ਲਿਖਦੀ ਹੈ, ‘ਅਫਸੋਸ ਇਹ ਸੋਚ ਅੱਜ ਵੀ ਸੁਸਾਇਟੀ ’ਚ ਹੈ। ਅੱਪਰ, ਮਿਡਲ, ਐਜੂਕੇਟਿਡ ਕਲਾਸ... ਇਹ ਹਰ ਪਾਸੇ ਹੈ, 2021 ਦੇ ਸਮੇਂ ’ਚ ਵੀ। ਮੈਨੂੰ ਇਹ ਸਵਾਲ ਕੈਨੇਡਾ ’ਚ ਵੀ ਕੁਝ ਲੋਕਾਂ ਤੇ ਪਰਿਵਾਰਾਂ ਵਲੋਂ ਪੁੱਛੇ ਜਾਂਦੇ ਹਨ ਤੇ ਉਹ ਸਾਰੇ ਪੰਜਾਬੀ ਹੁੰਦੇ ਹਨ। ਜਦੋਂ ਮੈਨੂੰ ਕੋਈ ਕਹਿੰਦਾ ਹੈ ਕਿ ਮੇਰੀਆਂ ਧੀਆਂ ਮੇਰੇ ਮੁੰਡੇ ਵਾਂਗ ਹਨ ਤਾਂ ਮੈਂ ਇਹ ਗੱਲ ਸਪੱਸ਼ਟ ਕਰ ਦਿੰਦੀ ਹਾਂ ਕਿ ਮੇਰੀਆਂ ਧੀਆਂ ਮੁੰਡੇ ਵਾਂਗ ਨਹੀਂ, ਸਗੋਂ ਧੀਆਂ ਵਾਂਗ ਹੀ ਹਨ।’

ਦੱਸਣਯੋਗ ਹੈ ਕਿ ਕੁਮੈਂਟਸ ’ਚ ਲੋਕ ਨੀਰੂ ਬਾਜਵਾ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਉਥੇ ਨਿਮਰਤ ਖਹਿਰਾ, ਸਰਗੁਣ ਮਹਿਤਾ, ਗੁਰਲੇਜ ਅਖਤਰ ਤੇ ਕਰਮਜੀਤ ਅਨਮੋਲ ਵਰਗੇ ਸਿਤਾਰੇ ਵੀ ਨੀਰੂ ਬਾਜਵਾ ਦੀ ਇਸ ਪੋਸਟ ਦੀ ਸ਼ਲਾਘਾ ਕਰ ਰਹੇ ਹਨ।

ਨੋਟ– ਨੀਰੂ ਬਾਜਵਾ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News