ਨੀਰੂ ਬਾਜਵਾ ਨੇ ਲੁੱਟਿਆ ''ਵਿਸਾਖੀ ਦਾ ਮੇਲਾ'', ਜਿੱਤਿਆ ਲੋਕਾਂ ਦਾ ਦਿਲ

4/28/2021 3:41:33 PM

ਚੰਡੀਗੜ੍ਹ (ਬਿਊਰੋ) - ਜ਼ੀ ਪੰਜਾਬੀ ਆਪਣੀ ਸ਼ੁਰੂਆਤ ਤੋਂ ਹੀ ਘਰੇਲੂ ਨਾਮ ਬਣ ਗਿਆ। ਦਰਸ਼ਕਾਂ ਨੂੰ ਕਹਾਣੀਆਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਨ ਤੋਂ ਲੈ ਕੇ ਸਰਬੋਤਮ ਫਿਕਸ਼ਨ ਅਤੇ ਨਾਨ-ਫਿਕਸ਼ਨ ਸ਼ੋਅ ਦੇਣ ਤੱਕ ਜ਼ੀ ਪੰਜਾਬੀ ਨੇ ਮਨੋਰੰਜਨ ਜਗਤ 'ਚ ਆਪਣੀ ਅਲੱਗ ਪਛਾਣ ਬਣਾ ਲਈ ਹੈ। ਇਸ ਹਫ਼ਤੇ ਟੀ. ਆਰ. ਪੀ. ਲਿਸਟ ਵਿਚਲੇ ਬਹੁਤੇ ਸ਼ੋਅ ਜ਼ੀ ਪੰਜਾਬੀ ਨਾਲ ਸਬੰਧਤ ਰਹੇ। 

PunjabKesari
ਵਿਸਾਖੀ ਮੌਕੇ 'ਤੇ ਜ਼ੀ ਪੰਜਾਬੀ ਦਾ ਸ਼ੋਅ ਵਿਸਾਖੀ ਦਾ ਮੇਲਾ, ਜਿਸ 'ਚ ਪੰਜਾਬੀ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਸ਼ਖਸੀਅਤਾਂ ਨੀਰੂ ਬਾਜਵਾ ਅਤੇ ਅਫ਼ਸਾਨਾ ਖ਼ਾਨ ਨੇ ਪਰਫਾਰਮ ਕੀਤਾ, ਟੀ. ਆਰ. ਪੀ. ਚਾਰਟ 'ਤੇ ਦੂਸਰੇ ਨੰਬਰ 'ਤੇ ਰਿਹਾ। ਇਸ ਤੋਂ ਇਲਾਵਾ ਨੀਰੂ ਬਾਜਵਾ ਇੱਕ ਚੈਟ ਸ਼ੋਅ "ਜਜ਼ਬਾ" ਦੀ ਮੇਜ਼ਬਾਨੀ ਵੀ ਕਰ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਸਭ ਦੇ ਸਾਹਮਣੇ ਲੈ ਕੇ ਆਉਣਾ ਹੈ, ਜੋ ਅਕਸਰ ਧਿਆਨ 'ਚ ਨਹੀਂ ਆਉਂਦੀਆਂ। ਇਹ ਸ਼ੋਅ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗਾ। 

PunjabKesari
ਇਸ ਲਿਸਟ 'ਚ ਤੀਸਰੇ ਨੰਬਰ 'ਤੇ ਰਿਹਾ ਜ਼ੀ ਪੰਜਾਬੀ ਦਾ ਸ਼ੋਅ 'ਅੰਤਾਕਸ਼ਰੀ', ਜਿਸ ਦੀ ਮੇਜ਼ਬਾਨੀ ਮਾਸਟਰ ਸਲੀਮ ਅਤੇ ਮੰਨਤ ਨੂਰ ਕਰ ਰਹੇ ਹਨ। ਇਹ ਸ਼ੋਅ ਉਨ੍ਹਾਂ ਲੋਕਾਂ ਦੀ ਖਾਸ ਪਸੰਦ ਬਣਿਆ ਹੋਇਆ ਹੈ, ਜੋ ਨੱਚਣ ਗਾਉਣ ਦੇ ਸ਼ੋਕੀਨ ਹਨ ਅਤੇ ਪੰਜਾਬੀ ਸੰਗੀਤ ਦਾ ਆਨੰਦ ਲੈਣਾ ਪਸੰਦ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਦਰਸ਼ਕ ਜ਼ੀ ਪੰਜਾਬੀ ਦਾ ਹਾਲ ਹੀ ਚ ਸ਼ੁਰੂ ਹੋਇਆ ਸ਼ੋਅ 'ਸੁਪਰਸਟਾਰ ਨੂੰਹ' ਦਾ ਵੀ ਆਨੰਦ ਲੈ ਰਹੇ ਹਨ, ਜਿਸ 'ਚ ਘਰ-ਘਰ ਜਾ ਕੇ ਨੂੰਹਾਂ ਨਾਲ ਗੱਲ ਬਾਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਖ਼ਾਸ ਪਲਾਂ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ। 

PunjabKesari
ਰੋਸ਼ਨ ਪ੍ਰਿੰਸ ਦੀ ਪੀ. ਐਫ. ਐਫ-ਰਾਂਝਾ ਰਫਿਊਜੀ ਨੇ ਵੀ ਇਸ ਹਫ਼ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅੱਜ ਕੱਲ ਦੇ ਸਮੇਂ 'ਚ ਇੱਕ ਕਾਮੇਡੀ ਫ਼ਿਲਮ ਦਰਸ਼ਕਾਂ ਲਈ ਬਹੁਤ ਹੀ ਜ਼ਰੂਰੀ ਸੀ। ਦੇਸ਼ੋ, ਅਰਮਾਨ ਅਤੇ ਸਿੰਪਲ ਦੀ ਲਵ ਸਟੋਰੀ ਦੇ ਟਵਿੱਸਟ ਵੀ ਇਸ ਨੂੰ ਲਗਾਤਾਰ ਟੀ. ਆਰ. ਪੀ. ਚਾਰਟ 'ਤੇ  ਬਰਕਰਾਰ ਰੱਖੇ ਹੋਏ ਹਨ।

PunjabKesari


sunita

Content Editor sunita