ਨੀਰੂ ਬਾਜਵਾ ਦੀ ਹਾਲੀਵੁੱਡ ਫ਼ਿਲਮ ਦਾ ਇਸ ਦਿਨ ਹੋਵੇਗਾ ਪ੍ਰੀਮੀਅਰ, ਕੁਝ ਇਸ ਤਰ੍ਹਾਂ ਦੀ ਲੁੱਕ ''ਚ ਆਵੇਗੀ ਨਜ਼ਰ

Monday, Nov 08, 2021 - 01:10 PM (IST)

ਨੀਰੂ ਬਾਜਵਾ ਦੀ ਹਾਲੀਵੁੱਡ ਫ਼ਿਲਮ ਦਾ ਇਸ ਦਿਨ ਹੋਵੇਗਾ ਪ੍ਰੀਮੀਅਰ, ਕੁਝ ਇਸ ਤਰ੍ਹਾਂ ਦੀ ਲੁੱਕ ''ਚ ਆਵੇਗੀ ਨਜ਼ਰ

ਚੰਡੀਗੜ੍ਹ (ਬਿਊਰੋ) - ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਹੁਣ ਹਾਲੀਵੁੱਡ ਦੀ ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਹਾਲੀਵੁੱਡ ਫ਼ਿਲਮ ਨੂੰ ਲੈ ਕੇ ਲੰਮਾ ਚੌੜਾ ਨੋਟ ਸਾਂਝਾ ਕੀਤਾ ਹੈ। ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਫ਼ਿਲਮ ਦੀ ਪ੍ਰੀਮੀਅਰ ਡੇਟ ਨਾਲ ਇਕ ਧੰਨਵਾਦੀ ਸੰਦੇਸ਼ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਨੀਰੂ ਬਾਜਵਾ ਨੇ ਲਿਖਿਆ ਹੈ ਕਿ ਉਹ ਕਿਸਮਤ ਵਾਲੀ ਹੈ ਕਿ ਜਿਸ ਨੂੰ ਨਿਰਦੇਸ਼ਕ Christie ਵਿਲ ਅਤੇ ਕਾਸਟ ਮੈਂਬਰਾਂ Rukiya Bernard, Jill Morrison, Jason Cermak, Jocelyn Panton ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫ਼ਿਲਮ ਦਾ ਪ੍ਰੀਮੀਅਰ 13 ਨਵੰਬਰ ਨੂੰ ਅਮਰੀਕਾ 'ਚ ਅਤੇ 21 ਨਵੰਬਰ ਨੂੰ ਕੈਨੇਡਾ 'ਚ ਹੋਵੇਗਾ। ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਫ਼ਿਲਮ ਦਾ ਟਾਈਟਲ ਸਾਂਝਾ ਨਹੀਂ ਕੀਤਾ। ਉਨ੍ਹਾਂ ਨੇ ਫ਼ਿਲਮ ਦੇ ਹੋਰ ਕਲਾਕਾਰਾਂ ਨਾਲ ਆਪਣੇ ਲੁੱਕ ਨੂੰ ਵੀ ਸਾਂਝਾ ਕੀਤਾ ਹੈ। 

 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਪਾਣੀ 'ਚ ਮਧਾਣੀ' ਰਿਲੀਜ਼ ਹੋਈ ਹੈ। ਇਸ ਫ਼ਿਲਮ ਦਾ ਲੰਮੇ ਸਮੇਂ ਤੋਂ ਦਰਸ਼ਕ ਇੰਤਜ਼ਾਰ ਕਰ ਰਹੇ ਸਨ। ਫ਼ਿਲਮ 'ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਵਰਲਡਵਾਈਡ 2.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਦੇਸ਼ ਤੇ ਵਿਦੇਸ਼ਾਂ ਦੋਵਾਂ ਦੀ ਸਾਂਝੀ ਕਲੈਕਸ਼ਨ ਹੈ।

PunjabKesari

ਦੱਸ ਦੇਈਏ ਕਿ ਹੁਣ ਪੰਜਾਬ 'ਚ ਸਿਨੇਮੇ 100 ਫੀਸਦੀ ਸਮਰੱਥਾ ਨਾਲ ਖੁੱਲ੍ਹ ਗਏ ਹਨ। ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ ਤੇ ਸਿਨੇਮਾਘਰ 100 ਫੀਸਦੀ ਖੁੱਲ੍ਹਣ ਦੇ ਨਾਲ ਇਸ ਫ਼ਿਲਮ ਦੇ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਫ਼ਿਲਮ 'ਚ ਗਿੱਪੀ ਤੇ ਨੀਰੂ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਇਫਤਿਖਾਰ ਠਾਕੁਰ ਤੇ ਹਨੀ ਮੱਟੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News