ਨਵਾਜ਼ੂਦੀਨ ਸਿੱਦੀਕੀ ਦਾ ਵੱਡਾ ਭਰਾ ਅਯਾਜ਼ੂਦੀਨ ਧੋਖਾਧੜੀ ਮਾਮਲੇ ''ਚ ਗ੍ਰਿਫਤਾਰ

05/23/2024 12:44:40 PM

ਮੁੰਬਈ (ਬਿਊਰੋ):  ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਪਰਿਵਾਰ 'ਤੇ ਮੁਸੀਬਤ ਆ ਗਈ ਹੈ। ਅਦਾਕਾਰ ਦੇ ਵੱਡੇ ਭਰਾ ਅਯਾਜ਼ੂਦੀਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਧੋਖਾਧੜੀ  ਦਾ ਦੋਸ਼ ਲਗਾਇਆ ਗਿਆ ਹੈ।ਮੀਡੀਆ ਰਿਪੋਰਟਾ ਮੁਤਾਬਕ ਨਵਾਜ਼ੂਦੀਨ ਦੇ ਭਰਾ ਨੂੰ 22 ਮਈ ਯਾਨੀ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਬੁਢਾਨਾ ਪੁਲਸ ਨੇ ਹਿਰਾਸਤ 'ਚ ਲਿਆ ਸੀ। ਉਸ ਨੂੰ ਧੋਖਾਧੜੀ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਨੇ ਕਥਿਤ ਤੌਰ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਅਦਾਲਤ 'ਚ ਗੈਰ-ਕਾਨੂੰਨੀ ਤੌਰ 'ਤੇ ਕੰਸੋਲੀਡੇਸ਼ਨ ਵਿਭਾਗ ਨੂੰ ਆਦੇਸ਼ ਪੱਤਰ ਜਾਰੀ ਕੀਤਾ ਸੀ।

PunjabKesari

ਦੱਸ ਦਈਏ ਕਿ ਅਯਾਜ਼ੂਦੀਨ ਜ਼ਮੀਨੀ ਵਿਵਾਦ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਰੀਬ ਦੋ ਮਹੀਨੇ ਪਹਿਲਾਂ ਡੀ.ਐਮ. ਕੋਰਟ ਦੇ ਪੇਸ਼ਕਾਰ ਰਾਜਕੁਮਾਰ ਨੇ ਅਦਾਕਾਰ ਦੇ ਭਰਾ ਅਯਾਜ਼ੂਦੀਨ ਅਤੇ ਉਸ ਦੇ ਵਿਰੋਧੀ ਜਾਵੇਦ ਖ਼ਿਲਾਫ਼ ਬੁਢਾਨਾ ਥਾਣੇ ਵਿੱਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ 29 ਮਾਰਚ ਨੂੰ ਪੇਸ਼ਕਾਰ ਰਾਜਕੁਮਾਰ ਵੱਲੋਂ ਡੀ.ਐਮ. ਅਦਾਲਤ 'ਚ ਦਾਇਰ ਕੇਸ 'ਚ ਅਦਾਕਾਰ ਦੇ ਭਰਾ ਅਯਾਜ਼ੂਦੀਨ ਅਤੇ ਉਸ ਦੇ ਵਿਰੋਧੀ ਜਾਵੇਦ ਇਕਬਾਲ ਨੂੰ ਨਾਮਜ਼ਦ ਕੀਤਾ ਸੀ। ਕੇਸ ਵਿੱਚ ਦੱਸਿਆ ਗਿਆ ਹੈ ਕਿ 12 ਦਸੰਬਰ 2023 ਨੂੰ ਆਪਣੇ ਵਿਰੋਧੀ ਨਾਲ ਚੱਲ ਰਹੇ ਝਗੜੇ 'ਚ ਦਸੰਬਰ 2023 ਦੇ ਫਰਜ਼ੀ ਆਰਡਰ ਨੂੰ ਇਕਜੁੱਟ ਕਰਨ ਦੀ ਅਰਜ਼ੀ ਦੇ ਨਾਲ 8 ਦਸੰਬਰ 2023 ਨੂੰ ਅਦਾਲਤ 'ਚ ਦਸੰਬਰ 2023 ਦਾ ਫਰਜ਼ੀ ਆਰਡਰ ਪੇਸ਼ ਕੀਤਾ ਗਿਆ ਸੀ।  ਜਦ ਕਿ ਡੀ.ਐਮ. ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ- IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ 

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਵਾਜ਼ੂਦੀਨ ਸਿੱਦੀਕੀ ਦਾ ਭਰਾ ਮੁਸੀਬਤ ਵਿੱਚ ਹੈ। ਸਾਲ 2018 'ਚ ਅਯਾਜ਼ੂਦੀਨ ਸਿੱਦੀਕੀ 'ਤੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਫੋਟੋ ਸ਼ੇਅਰ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Anuradha

Content Editor

Related News