ਨਵਰਾਜ ਹੰਸ ਦੇ ਗੀਤ ''ਖ਼ਾਸ'' ਦਾ ਟੀਜ਼ਰ ਜਲਦ ਹੋਵੇਗਾ ਰਿਲੀਜ਼
Wednesday, Jul 29, 2020 - 12:36 PM (IST)

ਜਲੰਧਰ (ਵੈੱਬ ਡੈਸਕ) — ਵੱਖ-ਵੱਖ ਗੀਤਾਂ ਨਾਲ ਪ੍ਰਸਿੱਧ ਖੱਟਣ ਵਾਲੇ ਪੰਜਾਬੀ ਗਾਇਕ ਨਵਰਾਜ ਹੰਸ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 'ਖ਼ਾਸ' ਟਾਈਟਲ ਦੇ ਹੇਠ ਇਸ ਗੀਤ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਨਵਰਾਜ ਹੰਸ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦੇ ਪੋਸਟਰ ਨੂੰ ਸਾਂਝਾ ਕਰਦਿਆਂ ਦੱਸਿਆ ਕਿ 'ਬਹੁਤ ਜਲਦ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ।' 'ਖ਼ਾਸ' ਗੀਤ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਨਵਰਾਜ ਨਾਲ ਪੰਜਾਬੀ ਅਦਾਕਾਰਾ ਤੇ ਮਾਡਲ ਇਹਾਨਾ ਢਿੱਲੋਂ ਫੀਚਰਿੰਗ ਕਰਦੇ ਨਜ਼ਰ ਆਵੇਗੀ।
ਜੇ ਗੱਲ ਕਰੀਏ ਨਵਰਾਜ ਹੰਸ ਦੇ ਗੀਤ 'ਖ਼ਾਸ' ਦੀ ਤਾਂ ਇਸ ਦੇ ਬੋਲ ਅਜ਼ਾਦ ਨੇ ਲਿਖੇ ਹਨ, ਜਿਸ ਦੀਆਂ ਸੰਗੀਤਕ ਧੁਨਾਂ ਨੂੰ ਉਨ੍ਹਾਂ ਵਲੋਂ ਹੀ ਸ਼ਿੰਗਾਰਿਆ ਗਿਆ ਹੈ। ਨਵਰਾਜ ਹੰਸ ਦੇ ਇਸ ਗੀਤ ਨੂੰ ਸਪੀਡ ਰਿਕਾਡਸ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।