ਨਵਜੋਤ ਸਿੰਘ ਸਿੱਧੂ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

Monday, Sep 23, 2024 - 11:10 AM (IST)

ਨਵਜੋਤ ਸਿੰਘ ਸਿੱਧੂ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਦਿੱਗਜ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਨਵਜੋਤ ਸਿੰਘ ਸਿੱਧੂ ਭਾਰਤ ਦੇ ਮਸ਼ਹੂਰ ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਨਾਲ ਉਨ੍ਹਾਂ ਦੀ ਵੈੱਬ ਸੀਰੀਜ਼ "ਤਾਜ਼ਾ ਖਬਰ 2" 'ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।ਨਵਜੋਤ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਭੁਵਨ ਬਾਮ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਇੰਟਰਨੈੱਟ ਸੁਪਰਸਟਾਰ @bhuvan.bam22 ਦੇ ਨਾਲ ⭐️ Taaza Khabar S2 ਦੀ ਸ਼ੂਟਿੰਗ।

 

 
 
 
 
 
 
 
 
 
 
 
 
 
 
 
 

A post shared by Navjot Singh Sidhu (@navjotsinghsidhu)

ਦੱਸ ਦੇਈਏ ਕਿ  ਭੁਵਨ ਬਾਮ ਦੀ ਹਿੱਟ ਵੈੱਬ ਸੀਰੀਜ਼ 'ਤਾਜਾ ਖਬਰ' ਦੇ ਦੂਜੇ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਿਮਾਂਕ ਗੌਰ ਦੁਆਰਾ ਨਿਰਦੇਸ਼ਿਤ 'ਤਾਜਾ ਖਬਰ 2' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਜਲਦੀ ਹੀ OTT ਪਲੇਟਫਾਰਮ Disney + Hotstar 'ਤੇ ਰਿਲੀਜ਼ ਹੋਵੇਗੀ। 'ਤਾਜਾ ਖਬਰ 2' ਦਾ ਟੀਜ਼ਰ ਭੁਵਨ ਬਾਮ ਦੇ ਕਿਰਦਾਰ ਵਾਸਿਆ ਨਾਲ ਸ਼ੁਰੂ ਹੁੰਦਾ ਹੈ, ਜੋ ਕਹਿੰਦਾ ਹੈ ਕਿ ਜ਼ਿੰਦਗੀ ਬਹੁਤ ਅਜੀਬ ਹੈ। ਕਈ ਵਾਰ ਇਹ ਮੌਤ ਨਾਲ ਸ਼ੁਰੂ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ- ਹਿਨਾ ਖ਼ਾਨ ਨੇ ਕਸ਼ਮੀਰੀ ਸੂਟ 'ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਪਹਿਲਾ ਸੀਜ਼ਨ 5 ਜਨਵਰੀ 2023 ਨੂੰ ਹੋਇਆ ਸੀ ਰਿਲੀਜ਼
'ਤਾਜਾ ਖਬਰ' ਦਾ ਪਹਿਲਾ ਸੀਜ਼ਨ 5 ਜਨਵਰੀ, 2023 ਨੂੰ OTT ਪਲੇਟਫਾਰਮ Disney+ Hotstar 'ਤੇ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨੂੰ ਬਹੁਤ ਪਿਆਰ ਮਿਲਿਆ ਸੀ। ਪਹਿਲੇ ਸੀਜ਼ਨ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਮੇਕਰਸ ਨੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ ਅਤੇ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਹਾਲਾਂਕਿ 'ਤਾਜਾ ਖਬਰ 2' ਦੇ ਦੂਜੇ ਸੀਜ਼ਨ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News