ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਹਸਪਤਾਲ ’ਚ ਦਾਖ਼ਲ, ਇਹ ਬੀਮਾਰੀ ਆਈ ਸਾਹਮਣੇ

Wednesday, Jun 30, 2021 - 12:48 PM (IST)

ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਹਸਪਤਾਲ ’ਚ ਦਾਖ਼ਲ, ਇਹ ਬੀਮਾਰੀ ਆਈ ਸਾਹਮਣੇ

ਮੁੰਬਈ (ਬਿਊਰੋ)– ਮੰਨੇ-ਪ੍ਰਮੰਨੇ ਫ਼ਿਲਮ ਤੇ ਥਿਏਟਰ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਨਸੀਰੂਦੀਨ ਸ਼ਾਹ ਦੀ ਪਤਨੀ ਰਤਨਾ ਸ਼ਾਹ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਨਸੀਰ ਜੀ ਨੂੰ ਨਿਮੋਨੀਆ ਹੋਇਆ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।’

ਰਤਨਾ ਸ਼ਾਹ ਨੇ ਦੱਸਿਆ, ‘ਉਨ੍ਹਾਂ ਦੇ ਫੇਫੜਿਆਂ ’ਚ ਨਿਮੋਨੀਆ ਦਾ ਇਕ ਪੈਚ ਪਾਇਆ ਗਿਆ ਹੈ, ਜਿਸ ਦੀ ਜਾਂਚ ਲਈ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੂੰ ਕੋਵਿਡ ਤੇ ਹੋਰ ਕੋਈ ਬੀਮਾਰੀ ਨਹੀਂ ਹੈ।’

ਇਹ ਖ਼ਬਰ ਵੀ ਪੜ੍ਹੋ : ਫਰਹਾਨ ਅਖਤਰ ਨੇ ਲਿਆਂਦਾ ‘ਤੂਫ਼ਾਨ’, ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਵੇਖ ਹੋਣਗੇ ਰੋਂਗਟੇ ਖੜ੍ਹੇ (ਵੀਡੀਓ)

ਦੱਸ ਦੇਈਏ ਕਿ 3 ਵਾਰ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਨਸੀਰੂਦੀਨ ਸ਼ਾਹ ਨੂੰ ਖਾਰ ਦੇ ਉਸੇ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਦਿਲੀਪ ਕੁਮਾਰ ਨੂੰ ਮੰਗਲਵਾਰ ਨੂੰ ਸਾਹ ਲੈਣ ’ਚ ਦਿੱਕਤ ਕਾਰਨ ਦਾਖ਼ਲ ਕਰਵਾਇਆ ਗਿਆ ਸੀ।

ਨਸੀਰੂਦੀਨ ਸ਼ਾਹ ਦੇ ਸੈਕਟਰੀ ਜੈਰਾਜ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘ਡਾਕਟਰ ਨਸੀਰੂਦੀਨ ਸ਼ਾਹ ਦੀ ਜਾਂਚ ਤੇ ਇਲਾਜ ’ਚ ਲੱਗੇ ਹੋਏ ਹਨ। ਡਾਕਟਰ ਦੀ ਸਲਾਹ ’ਤੇ ਉਨ੍ਹਾਂ ਨੂੰ ਇਕ-ਦੋ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸਿਹਤ ’ਚ ਹੋਣ ਵਾਲੇ ਸੁਧਾਰ ਦੇ ਮੱਦੇਨਜ਼ਰ ਡਾਕਟਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਬਾਰੇ ਕੋਈ ਫ਼ੈਸਲਾ ਕਰਨਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News