ਮੋਦੀ ਦੇ ‘ਮਨ ਕੀ ਬਾਤ’ ’ਤੇ ਦੀਪਿਕਾ ਪਾਦੁਕੋਨ ਦਾ ਟਵੀਟ, ਦੁਨੀਆ ’ਚ ਦੇਖਣ ਤੋਂ ਪਹਿਲਾਂ ਖ਼ੁਦ ’ਚ ਲਿਆਓ ਉਹ ਬਦਲਾਅ
Monday, Feb 01, 2021 - 11:23 AM (IST)
ਮੁੰਬਈ : ਅਦਾਕਾਰਾ ਦੀਪਿਕਾ ਪਾਦੂਕੋਣ ਬੀ-ਟਾਊਨ ਦੀਆਂ ਉਨ੍ਹਾਂ ਹਸੀਨਾਵਾਂ ਵਿਚੋਂ ਹੈ ਜੋ ਨਾ ਸਿਰਫ਼ ਬਾਲੀਵੁੱਡ ’ਤੇ ਸਗੋਂ ਕਈ ਹੋਰ ਮੁੱਦਿਆਂ ’ਤੇ ਵੀ ਆਪਣੀ ਗੱਲ ਖੁੱਲ੍ਹ ਕੇ ਰੱਖਦੀ ਹੈ। ਡਿਪ੍ਰੈਸ਼ਨ ਤੋਂ ਲੈ ਕੇ ਵੁਮਨ ਇੰਪਾਵਰਮੈਂਟ ਤੱਕ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਦੀਪਿਕਾ ਅਕਸਰ ਗੱਲ ਕਰਦੀ ਹੈ। ਹਾਲ ਹੀ ਵਿਚ ਦੀਪਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ’ਤੇ ਆਪਣੀ ਗੱਲ ਰੱਖੀ ਹੈ। ਦੀਪਿਕਾ ਨੇ ਸੋਸ਼ਲ ਮੀਡੀਆ ’ਤੇ ਇਸ ਨਾਲ ਜੁੜੀ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਲੋਕਤੰਤਰ ਦਾ ਮਜ਼ਾਕ ਬਣਾਏ ਜਾਣ ਤੋਂ ਬਾਅਦ ਕਿਸਾਨ ਅੰਦੋਲਨ ਲਈ ਰਾਜਨੀਤਕ ਸਮਰਥਨ ਲਿਆ : ਰਾਕੇਸ਼ ਟਿਕੈਤ
“Be the change you wish to see in the world.”-Mahatma Gandhi
— Deepika Padukone (@deepikapadukone) January 31, 2021
These words couldn’t be truer for these incredible women and for every single woman around the world!#NariShakti #MannKiBaat @PMOIndia https://t.co/DPYzBXNfYt
ਦਰਅਸਲ ਬੀਤੇ ਦਿਨ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨਾਲ ‘ਮਨ ਕੀ ਬਾਤ’ ਦੌਰਾਨ ਮਹਿਲਾ ਸ਼ਕਤੀ ਦਾ ਵੀ ਜ਼ਿਕਰ ਕੀਤਾ। ਪੀ.ਐਮ.ਓ. ਵੱਲੋਂ ‘ਮਨ ਕੀ ਬਾਤ’ ਦੇ ਕੁੱਝ ਟੈਕਸਟ ਗ੍ਰਾਫਿਕਸ ਸਾਂਝੇ ਕੀਤੇ ਗਏ ਸਨ, ਜਿਸ ਨੂੰ ਰੀਟਵੀਟ ਕਰਦੇ ਹੋਏ ਦੀਪਿਕਾ ਨੇ ਮਹਾਤਮਾ ਗਾਂਧੀ ਦੀ ਸਿੱਖਿਆ ਦਾ ਜ਼ਿਕਰ ਕਰਦੇ ਹੋਏ ਲਿਖਿਆ- ‘ਖ਼ੁਦ ਵਿਚ ਉਹ ਬਦਲਾਅ ਲਿਆਓ ਜੋ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ।’ ਦੀਪਿਕਾ ਨੇ ਆਪਣੇ ਟਵੀਟ ਵਿਚ ਔਰਤਾਂ ਦਾ ਵੀ ਜ਼ਿਕਰ ਕੀਤਾ। ਦੀਪਿਕਾ ਨੇ ਉਨ੍ਹਾਂ ਔਰਤਾਂ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਦਾ ਜ਼ਿਕਰ ‘ਮਨ ਕੀ ਬਾਤ’ ਵਿਚ ਕੀਤਾ ਗਿਆ ਸੀ। ਦੀਪਿਕਾ ਨੇ ਲਿਖਿਆ, ‘ਇਹ ਸ਼ਬਦ ਇਨ੍ਹਾਂ ਔਰਤਾਂ ਅਤੇ ਦੁਨੀਆ ਦੀ ਹਰ ਇਕ ਔਰਤ ਲਈ ਕਾਫ਼ੀ ਨਹੀਂ ਹਨ।’ ਆਪਣੇ ਟਵੀਟ ਨੂੰ ਦੀਪਿਕਾ ਪਾਦੂਕੋਣ ਨੇ ਪੀ.ਐਮ.ਓ. ਇੰਡੀਆ ਨੂੰ ਵੀ ਟੈਗ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ-'#NariShakti, #MannKiBaat.' ।
ਦੀਪਿਕਾ ਪਾਦੂਕੋਣ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਕੁਲ ਬੱਤਰਾ ਦੀ ਫਿਲ਼ਮ ਦੀ ਸ਼ੂਟਿੰਗ ਕਰ ਰਹੀ ਹੈ। ਇਨ੍ਹਾਂ ਵਿਚ ਉਨ੍ਹਾਂ ਦੇ ਨਾਲ ਈਸ਼ਾਨ ਖੱਟੜ, ਅਨਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਹਨ।
ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।