"ਜਿਸ ਦਿਨ ਮੇਰਾ ਜਨਮਦਿਨ ਸੀ, ਉਸੇ ਦਿਨ ਉਹ ਸਾਨੂੰ ਛੱਡ ਗਈ"; ਪਤਨੀ ਨੂੰ ਯਾਦ ਕਰ ਭਾਵੁਕ ਹੋਏ ਨਛੱਤਰ ਗਿੱਲ
Sunday, Dec 28, 2025 - 10:56 AM (IST)
ਜਲੰਧਰ (ਰਮਨਦੀਪ ਸਿੰਘ ਸੋਢੀ)- ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਹਾਲ ਹੀ ਵਿੱਚ ਆਪਣੀ ਪਤਨੀ ਦੇ ਵਿਛੋੜੇ ਬਾਰੇ ਗੱਲ ਕਰਦਿਆਂ ਬੇਹੱਦ ਭਾਵੁਕ ਹੋ ਗਏ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਉਸ ਸਭ ਤੋਂ ਔਖੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਨ੍ਹਾਂ ਦੀ ਪਤਨੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ।
ਇਹ ਵੀ ਪੜ੍ਹੋ: ਆਥੀਆ ਸ਼ੈੱਟੀ ਨੇ ਦਿਖਾਈ ਧੀ ਦੀ ਝਲਕ, ਪਿਤਾ KL ਰਾਹੁਲ ਨਾਲ ਖੇਡਦੀ ਨਜ਼ਰ ਆਈ 'ਇਵਾਰਾ'
ਖੁਸ਼ੀਆਂ ਦੇ ਮਾਹੌਲ ਵਿੱਚ ਪਸਰਿਆ ਮਾਤਮ:
ਨਛੱਤਰ ਗਿੱਲ ਨੇ ਦੱਸਿਆ ਕਿ ਇਹ ਦੁਖਦਾਈ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਪਰਿਵਾਰ ਵਿੱਚ ਵਿਆਹਾਂ ਦੀਆਂ ਰੌਣਕਾਂ ਸਨ। ਉਨ੍ਹਾਂ ਦੀ ਬੇਟੀ ਦਾ ਵਿਆਹ 14 ਤਰੀਕ ਨੂੰ ਸੀ ਅਤੇ 15 ਤਰੀਕ ਨੂੰ ਨਛੱਤਰ ਗਿੱਲ ਦਾ ਆਪਣਾ ਜਨਮਦਿਨ ਸੀ। ਉਨ੍ਹਾਂ ਨੇ ਦੱਸਿਆ ਕਿ ਉਹ 15 ਤਰੀਕ ਨੂੰ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਉਸੇ ਦਿਨ ਉਨ੍ਹਾਂ ਦਾ ਜਨਮ ਸੀ ਅਤੇ ਉਸੇ ਦਿਨ ਉਨ੍ਹਾਂ ਦੀ ਜੀਵਨ ਸਾਥਣ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਪਤਨੀ ਦੀ ਗੰਭੀਰ ਬਿਮਾਰੀ ਕਾਰਨ ਉਨ੍ਹਾਂ ਨੇ ਆਪਣੇ ਬੇਟੇ ਦਾ ਵਿਆਹ ਵੀ 23 ਤਰੀਕ ਦੀ ਬਜਾਏ 17 ਤਰੀਕ ਦਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਚਾਨਕ ਸਮੁੰਦਰ 'ਚ ਜਾ ਡਿੱਗਾ ਜਹਾਜ਼, ਬੀਚ 'ਤੇ ਪੈ ਗਈਆਂ ਭਾਜੜਾਂ (ਵੀਡੀਓ)
ਆਪਣੇ ਹੀ ਗੀਤ ਨੇ ਦਿੱਤਾ ਦਰਦ:
ਇੱਕ ਬਹੁਤ ਹੀ ਦਰਦਨਾਕ ਪਲ ਦਾ ਜ਼ਿਕਰ ਕਰਦਿਆਂ ਗਾਇਕ ਨੇ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਦੀ ਅਰਥੀ ਲੈ ਕੇ ਜਾ ਰਹੇ ਸਨ, ਤਾਂ ਉਸ ਸਮੇਂ ਉਨ੍ਹਾਂ ਦਾ ਆਪਣਾ ਹੀ ਗਾਇਆ ਗੀਤ 'ਸਿਵਾ' ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਪਲ ਉਨ੍ਹਾਂ ਲਈ ਬਹੁਤ ਹੀ ਅਸਹਿ ਅਤੇ ਕਦੇ ਨਾ ਭੁੱਲਣ ਵਾਲਾ ਸੀ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਲਈ ਦੁੱਖਦਾਇਕ ਰਿਹਾ ਸਾਲ 2025: ਕਈ ਵੱਡੇ ਸਿਤਾਰਿਆਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਘਰ ਵਿੱਚ ਮਹਿਸੂਸ ਹੁੰਦਾ ਹੈ ਇਕੱਲਾਪਨ:
ਨਛੱਤਰ ਗਿੱਲ ਨੇ ਸਾਂਝਾ ਕੀਤਾ ਕਿ ਪਤਨੀ ਦੇ ਜਾਣ ਤੋਂ ਬਾਅਦ ਉਹ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਵੱਡੇ ਘਰ ਨੂੰ ਉਨ੍ਹਾਂ ਦੀ ਪਤਨੀ ਨੇ ਬੜੇ ਚਾਅ ਨਾਲ ਆਪਣੇ ਹੱਥੀਂ ਬਣਾਇਆ ਸੀ, ਅੱਜ ਉਸੇ ਘਰ ਵਿੱਚ ਵੜਨ ਨੂੰ ਉਨ੍ਹਾਂ ਦਾ ਦਿਲ ਨਹੀਂ ਕਰਦਾ। ਉਹ ਅਕਸਰ ਆਪਣੀ ਪਤਨੀ ਦੀ ਫੋਟੋ ਮੂਹਰੇ ਬੈਠ ਕੇ ਭਾਵੁਕ ਹੋ ਜਾਂਦੇ ਹਨ।
ਇਹ ਵੀ ਪੜ੍ਹੋ: 8 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਿਹੈ ਭਾਰਤ ਦਾ ਚੈਂਪੀਅਨ ਕ੍ਰਿਕਟਰ, ਇਕੱਠਿਆਂ ਦੀ ਵੀਡੀਓ ਆਈ ਸਾਹਮਣੇ
