‘ਨਾਗਿਨ 6’ ’ਚ ਬਿੱਗ ਬੌਸ ਦਾ ਇਹ ਸਾਬਕਾ ਮੁਕਾਬਲੇਬਾਜ਼ ਨਿਭਾਏਗਾ ਅਹਿਮ ਕਿਰਦਾਰ

Friday, Jan 21, 2022 - 11:05 AM (IST)

‘ਨਾਗਿਨ 6’ ’ਚ ਬਿੱਗ ਬੌਸ ਦਾ ਇਹ ਸਾਬਕਾ ਮੁਕਾਬਲੇਬਾਜ਼ ਨਿਭਾਏਗਾ ਅਹਿਮ ਕਿਰਦਾਰ

ਮੁੰਬਈ (ਬਿਊਰੋ)– ਜਦੋਂ ਤੋਂ ‘ਨਾਗਿਨ 6’ ਦਾ ਪ੍ਰੋਮੋ ਰਿਲੀਜ਼ ਹੋਇਆ ਹੈ, ਹਰ ਪਾਸੇ ਇਸ ਸ਼ੋਅ ਦੀ ਚਰਚਾ ਹੋ ਰਹੀ ਹੈ। ਸ਼ੋਅ ਆਨਏਅਰ ਹੋਣ ਤੋਂ ਪਹਿਲਾਂ ਹੀ ਟਾਕ ਆਫ ਦਿ ਟਾਊਨ ਬਣਿਆ ਹੋਇਆ ਹੈ। ਸ਼ੋਅ ਦੀ ਕੋਰੋਨਾ ਥੀਮ ਤੋਂ ਲੈ ਕੇ ਕਾਸਟ ਤੱਕ, ਹਰ ਚੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਂਕਿ ‘ਨਾਗਿਨ 6’ ਲਈ ਅਧਿਕਾਰਤ ਤੌਰ ’ਤੇ ਕਿਸੇ ਅਦਾਕਾਰਾ ਜਾਂ ਅਦਾਕਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਏਕਤਾ ਕਪੂਰ ਦੇ ਇਸ ਸ਼ੋਅ ’ਚ ਕਈ ਅਦਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਖ਼ਬਰਾਂ ਮੁਤਾਬਕ ਫਿਰ ‘ਬਿੱਗ ਬੌਸ 15’ ਦੇ ਸਾਬਕਾ ਮੁਕਾਬਲੇਬਾਜ਼ ਈਸ਼ਾਨ ਸਹਿਗਲ ਨੂੰ ‘ਨਾਗਿਨ 6’ ਲਈ ਅਪ੍ਰੋਚ ਕੀਤਾ ਗਿਆ ਹੈ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਸ਼ੋਅ ’ਚ ਲੀਡ ਹੀਰੋ ਜਾਂ ਦੂਜੇ ਹੀਰੋ ਲਈ ਸੰਪਰਕ ਕੀਤਾ ਗਿਆ ਹੈ। ਖ਼ਬਰਾਂ ਹਨ ਕਿ ਇਸ ਵਾਰ ਸ਼ੋਅ ’ਚ 2 ਲੀਡ ਅਦਾਕਾਰ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਇਕ ਵਿਲੇਨ ਦਾ ਕਿਰਦਾਰ ਵੀ ਦੇਖਣ ਨੂੰ ਮਿਲੇਗਾ। ਜੇਕਰ ਈਸ਼ਾਨ ਨੂੰ ਏਕਤਾ ਕਪੂਰ ਤੋਂ ਇਸ ਸ਼ੋਅ ’ਚ ਲੀਡ ਅਦਾਕਾਰ ਦੇ ਤੌਰ ’ਤੇ ਕੋਈ ਰੋਲ ਮਿਲਦਾ ਹੈ ਤਾਂ ਇਹ ਉਸ ਲਈ ਵੱਡਾ ਬ੍ਰੇਕ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਕੀ ‘ਕੇ. ਜੀ. ਐੱਫ. 2’ ’ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਹੈ ਰਵੀਨਾ ਟੰਡਨ, ਜਾਣੋ ਸੱਚਾਈ

ਹਰ ਕੋਈ ਜਾਣਦਾ ਹੈ ਕਿ ਨਾਗਿਨ ਸੀਰੀਜ਼ ਨੇ ਕਈ ਸਿਤਾਰਿਆਂ ਦੇ ਕਰੀਅਰ ਨੂੰ ਨਵੀਂ ਉਡਾਨ ਦਿੱਤੀ ਹੈ। ਅਜਿਹੇ ’ਚ ਇਹ ਸ਼ੋਅ ਈਸ਼ਾਨ ਦੇ ਕਰੀਅਰ ਲਈ ਕਾਫੀ ਅਹਿਮ ਹੋਵੇਗਾ। ਈਸ਼ਾਨ ਸਹਿਗਲ ਤੋਂ ਪਹਿਲਾਂ ਟੀ. ਵੀ. ਦੇ ਸਭ ਤੋਂ ਮਸ਼ਹੂਰ ਅਦਾਕਾਰ ਅਰਜੁਨ ਬਿਜਲਾਨੀ, ਪਾਰਥ ਸਮਥਾਨ, ਸ਼ਾਇਰ ਸ਼ੇਖ ਸਮੇਤ ਕਈ ਕਲਾਕਾਰਾਂ ਦੇ ਨਾਂ ਮੁੱਖ ਅਦਾਕਾਰ ਵਜੋਂ ਸਾਹਮਣੇ ਆ ਚੁੱਕੇ ਹਨ।

ਹਾਲਾਂਕਿ ਕਾਸਟ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਣਿਆ ਹੋਇਆ ਹੈ। ਪਿਛਲੇ ਸਾਰੇ ਸੀਜ਼ਨ ਤੋਂ ਕਾਫੀ ਵੱਖਰੀ ਰੱਖੀ ਗਈ ਹੈ। ਇਸ ਵਾਰ ਸ਼ੋਅ ਦੀ ਕਹਾਣੀ ਕੋਰੋਨਾ ’ਤੇ ਆਧਾਰਿਤ ਹੋਵੇਗੀ ਤੇ ਨਾਗਿਨ ਦੇਸ਼ ਨੂੰ ਕੋਰੋਨਾ ਮਹਾਮਾਰੀ ਦੇ ਖ਼ਤਰੇ ਤੋਂ ਬਚਾਏਗੀ। ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸ਼ੋਅ ਦੀ ਥੀਮ ਨੂੰ ਲੈ ਕੇ ਕਾਫੀ ਮਜ਼ਾਕ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਟੈਲੀਕਾਸਟ ਹੋਣ ਤੋਂ ਬਾਅਦ ਇਸ ਸ਼ੋਅ ਨੂੰ ਦਰਸ਼ਕਾਂ ਦਾ ਕੀ ਰਿਸਪਾਂਸ ਮਿਲਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News