32 ਸਾਲ ਦੀ ਉਮਰ ''ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ ''ਚ 5 ਹੋਰ ਦੀ ਗਈ ਜਾਨ

Monday, Jun 15, 2026 - 10:21 AM (IST)

32 ਸਾਲ ਦੀ ਉਮਰ ''ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ ''ਚ 5 ਹੋਰ ਦੀ ਗਈ ਜਾਨ

ਵਾਸ਼ਿੰਗਟਨ (ਏਜੰਸੀ)- ਮਸ਼ਹੂਰ ਅਮਰੀਕੀ ਗਾਇਕ ਅਤੇ ਗੀਤਕਾਰ ਓਲੀਵਰ ਟ੍ਰੀ (ਉਮਰ 32 ਸਾਲ) ਦੀ ਬ੍ਰਾਜ਼ੀਲ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਹਾਦਸੇ ਵਿਚ 5 ਹੋਰ ਲੋਕਾਂ ਦੀ ਵੀ ਜਾਨ ਗਈ ਹੈ। ਇਹ ਹਾਦਸਾ ਐਤਵਾਰ ਨੂੰ ਰਿਓ ਡੀ ਜਨੇਰੀਓ ਵਿਚ ਵਾਪਰਿਆ, ਜਦੋਂ ਹਵਾ ਵਿੱਚ 2 ਹੈਲੀਕਾਪਟਰ ਆਪਸ ਵਿਚ ਟਕਰਾ ਗਏ ਅਤੇ ਉਨ੍ਹਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਕੋਈ ਵੀ ਜ਼ਿੰਦਾ ਨਹੀਂ ਬਚਿਆ ਹੈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਟੱਕਰ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੋ ਹਨ।

ਇਹ ਵੀ ਪੜ੍ਹੋ: 38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ ਜਨਮ

PunjabKesari

ਮਰਨ ਵਾਲਿਆਂ ਵਿਚ ਓਲੀਵਰ ਟ੍ਰੀ, ਅਰਜਨਟੀਨਾ ਦੇ ਯੂਟਿਊਬਰ ਗੈਸਪਰ ਪ੍ਰਿਮ ਅਤੇ ਯਾਤਰੀ ਲੂਕਾਸ ਵਿਗਨਾਲੇ ਅਤੇ ਲੁਕਾਸ ਬ੍ਰਿਟੋ ਚਾਵੇਸ ਸ਼ਾਮਲ ਸਨ। ਪਾਇਲਟਾਂ ਦੀ ਪਛਾਣ ਅਲੈਕਜ਼ੈਂਡਰ ਸੂਜ਼ਾ ਅਤੇ ਚਾਰਲਸ ਮਾਰਸੀਲੈਕ ਵਜੋਂ ਹੋਈ ਹੈ। ਸਿਵਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮਾਂ ਵੱਲੋਂ ਘਟਨਾ ਸਥਾਨ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ 'ਸੈਂਟਰ ਫਾਰ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਸ਼ਨ ਆਫ ਐਰੋਨਾਟਿਕਲ ਐਕਸੀਡੈਂਟਸ' ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਹੁਣ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ ! US-ਈਰਾਨ ਵਿਚਾਲੇ ਹੋ ਗਈ ਡੀਲ

PunjabKesari

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਟ੍ਰੀ ਇਕ ਇੰਟਰਨੈਸ਼ਲਨ ਟੂਰ 'ਤੇ ਸਨ। ਗਾਇਕ ਨੇ ਹਾਲ ਹੀ ਵਿਚ 6 ਜੂਨ ਨੂੰ ਸਾਓ ਪਾਓਲੋ ਵਿਚ ਪਰਫਾਰਮ ਕੀਤਾ ਸੀ ਅਤੇ 1 ਜੁਲਾਈ ਨੂੰ ਪੁਰਤਗਾਲ ਦੇ ਲਿਸਬਨ ਵਿਚ ਇਕ ਕੰਸਰਟ ਨਾਲ ਆਪਣਾ ਟੂਰ ਜਾਰੀ ਰੱਖਣ ਵਾਲੇ ਸਨ। ਸਪੇਨ, ਆਸਟ੍ਰੀਆ, ਅਮਰੀਕਾ ਅਤੇ ਚੀਨ ਵੀ ਉਨ੍ਹਾਂ ਦੇ ਟੂਰ ਦੀ ਤਰੀਕਾਂ ਤੈਅ ਸਨ। ਓਲੀਵਰ ਟ੍ਰੀ ਆਪਣੇ ਹਿੱਟ ਗੀਤਾਂ ਜਿਵੇਂ 'Life Goes On' ਅਤੇ 'Miss You' ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ: ਵਿਆਹ ਦੇ 9 ਸਾਲ ਬਾਅਦ ਵੀ ਮਾਂ-ਪਿਓ ਨਹੀਂ ਬਣ ਸਕਿਆ ਫ਼ਿਲਮ ਜਗਤ ਦਾ ਇਹ ਮਸ਼ਹੂਰ ਜੋੜਾ ! IVF ਵੀ ਹੋਇਆ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News