ਤਾਜੀ ਦੀ ਨਵੀਂ ਐਲਬਮ ‘Behind the Mask’ ਦੀ ਮਿਊਜ਼ਿਕ ਵੀਡੀਓ ਹੋਈ ਰਿਲੀਜ਼, ਮਿਲ ਰਹੇ ਚੰਗੇ ਵਿਊਜ਼
Friday, Sep 23, 2022 - 11:08 AM (IST)
ਬਾਲੀਵੁੱਡ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ‘ਤਾਜੀ’ ਦਾ ਨਵਾਂ ਗੀਤ ‘Behind the Mask’ 17 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਥੋੜੇ ਸਮੇਂ ’ਚ ਹੀ ਕਾਫ਼ੀ ਲੋਕਾਂ ਨੇ ਵੱਲੋਂ ਪਸੰਦ ਕੀਤਾ ਹੈ। ਤਾਜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਹਿਲਾਂ ਵੀ ਬੇਹੱਦ ਸ਼ਾਨਦਾਰ ਗੀਤ ਦਿੱਤੇ ਹਨ।
ਇਹ ਵੀ ਪੜ੍ਹੋ : ਪਤੀ ਨਿਕ ਨਾਲ ਨਿਊਯਾਰਕ ਡਿਨਰ ਡੇਟ ’ਤੇ ਨਿਕਲੀ ਪ੍ਰਿਅੰਕਾ ਚੋਪੜਾ, ਇਕ-ਦੂਜੇ ਦਾ ਹੱਥ ਫੜ੍ਹ ਕੇ ਦਿੱਤੇ ਪੋਜ਼
ਦੱਸ ਦੇਈਏ ਕਿ ਗੀਤ ‘ਬਿਹਾਇੰਡ ਦਾ ਮਾਸਕ’ ਦੇਸੀ ਟਰੈਪ ਮਿਊਜ਼ੀਕ ਹੇਠ ਰਿਲੀਜ਼ ਕੀਤਾ ਗਿਆ ਹੈ। ਜੋ ਇਸਦੇ ਤੇਜ਼ ਅਤੇ ਰੋਮਾਂਚਕ ਸੰਗੀਤ ਵੀਡੀਓ ’ਚ ਝਲਕਦੀ ਹੈ। ‘ਬਿਹਾਇੰਡ ਦਾ ਮਾਸਕ’ ਗੀਤ ਨੂੰ ‘ਡੇਵੀ.ਐੱਮ’ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਨੂੰ ‘ਜਾਨ’ ਨੇ ਕੰਪੋਜ਼ ਕੀਤਾ ਹੈ।
‘ਬਿਹਾਇੰਡ ਦਾ ਮਾਸਕ’ ਗੀਤ ’ਚ ਫ਼ੀਮੇਲ ਲੀਡ ਵਜੋਂ ‘ਮਿਤਾਲੀ ਜੋਧਾ’ ਨਜ਼ਰ ਆ ਰਹੀ ਹੈ। ਮਿਤਾਲੀ ਜੋਧਾ ਨੇ ਇਸ ’ਚ ਜ਼ਬਰਦਸਤ ਪ੍ਰਦਕਸ਼ਨ ਕੀਤਾ ਹੈ। ਇਹ ਗੀਤ ਵੀਡੀਓ ‘ਆਰਟੀਸਟ ਬੰਦੇ’ ਵੱਲੋਂ ਬਣਾਈ ਗਈ ਹੈ। ਇਹ ਗੀਤ ਦੀ ਵੀਡੀਓ ‘ਆਰ.ਜੇ.ਟੀ ਰਾਜਪੂਤ/ਜਾਨੂ’ ਵੱਲੋਂ ਨਿਰਦੇਸ਼ਤ ਹੈ। ‘ਤਾਜੀ’ ਦੇ ਗੀਤ ‘ਬਿਹਾਇੰਡ ਦਾ ਮਾਸਕ’ ਦੀ ਵੀਡੀਓ ਨੂੰ ਵੱਖਰੀ ਹੀ ਪਛਾਣ ਦਿੱਤੀ ਗਈ ਹੈ। ਇਸ ਦੇ ਕਲਰ ਐਡੀਟਿੰਗ ਨੂੰ ਜ਼ਬਰਦਸਤ ਤਰੀਕੇ ਨਾਲ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼
ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਗੀਤ ’ਚ ਇਕ ਨਵੀਂ ਕਹਾਣੀ ਦੇ ਨਾਲ ਇਕ ਵੱਖਰੀ ਸਾਈਟ ਦੀ ਪੜਚੋਲ ਕੀਤੀ ਗਈ ਹੈ। ਹਰ ਬਿਟ ਨੂੰ ਇਕ ਵੱਖਰਾ ਮਿਊਜ਼ਿਕ ਵੀਡੀਓ ਦੇ ਰੂਪ ’ਚ ਪੇਸ਼ ਕਰਦੇ ਹੋਏ ਜਾਨੂ ਨੇ ‘ਬਿਹਾਇੰਡ ਦਾ ਮਾਸਕ’ ਨੂੰ ਵਿਜ਼ੂਅਲ ਇਫ਼ੈਕਟਸ ਦਿੰਦੇ ਹੋਏ ਸ਼ਾਰਪ ਐਡੀਟਿੰਗ ਕੀਤੀ ਹੈ।