ਏ. ਆਰ. ਰਹਿਮਾਨ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ

12/28/2020 4:53:18 PM

ਮੁੰਬਈ (ਬਿਊਰੋ) : ਭਾਰਤੀ ਫ਼ਿਲਮ ਇੰਡਸਟਰੀ ਦੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏ. ਆਰ. ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦਿਹਾਂਤ ਹੋ ਗਿਆ। ਰਹਿਮਾਨ ਨੇ ਮਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇਕ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ, ਜਿਸ 'ਤੇ ਸਾਰੇ ਚਾਹੁਣ ਵਾਲਿਆਂ ਅਤੇ ਇੰਡਸਟਰੀ ਸਾਥੀਆਂ ਨੇ ਸੋਗ ਮਨਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।


ਮੀਡੀਆ ਰਿਪੋਰਟਸ ਮੁਤਾਬਕ ਕਰੀਮਾ ਬੇਗਮ ਦੀ ਮੌਤ 28 ਦਸੰਬਰ ਨੂੰ ਸਵੇਰੇ ਚੇਨਈ 'ਚ ਹੋਈ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਏ. ਆਰ. ਰਹਿਮਾਨ ਨੇ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਕੁਝ ਵੀ ਨਹੀਂ ਲਿਖਿਆ। ਰਹਿਮਾਨ ਦੀ ਮਾਂ ਦੇ ਦਿਹਾਂਤ ਦੀ ਖਬਰ ਫੈਲਦੇ ਹੀ ਦੱਖਣੀ ਭਾਰਤੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਚੇਨਈ 'ਚ ਰਹਿਮਾਨ ਦੇ ਘਰ ਦੇ ਬਾਹਰ ਪ੍ਰਸ਼ੰਸਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਨਿਰਦੇਸ਼ਕ ਸ਼ੰਕਰ ਨੇ ਸੁਪਰਿਵਾਰ ਰਹਿਮਾਨ ਦੇ ਘਰ ਜਾ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

PunjabKesari

ਮਾਂ ਦੇ ਕਰੀਬ ਸੀ ਰਹਿਮਾਨ
ਏ. ਆਰ. ਰਹਿਮਾਨ ਆਪਣੀ ਮਾਂ ਦੇ ਬਹੁਤ ਕਰੀਬ ਸਨ। ਇਕ ਇੰਟਰਵਿਊ 'ਚ ਰਹਿਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਹੀ ਸਭ ਤੋਂ ਪਹਿਲਾਂ ਇਹ ਅਹਿਸਾਸ ਕੀਤਾ ਸੀ ਕਿ ਉਹ ਸੰਗੀਤ ਦੇ ਖ਼ੇਤਰ 'ਚ ਨਾਂ ਕਮਾਉਣਗੇ। ਇਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਰਹਿਮਾਨ ਨੇ ਕਿਹਾ ਸੀ 'ਉਨ੍ਹਾਂ ਦੇ ਅੰਦਰ ਸੰਗੀਤ ਨੂੰ ਸਮਝਾਉਣ ਦੀ ਸ਼ਕਤੀ ਸੀ, ਜਿਸ ਤਰ੍ਹਾਂ ਨਾਲ ਉਹ ਸੋਚਦੇ ਨੇ ਤੇ ਫ਼ੈਸਲੇ ਲੈਂਦੇ ਹਨ, ਅਧਿਆਤਮਿਕ ਤੌਰ 'ਤੇ ਉਹ ਮੇਰੇ ਤੋਂ ਬਹੁਤ ਉੱਪਰ ਹੈ। ਮਿਸਾਲ ਦੇ ਤੌਰ 'ਤੇ ਮੇਰਾ ਸੰਗੀਤ ਚੁਣਨਾ। ਉਨ੍ਹਾਂ ਨੇ 11ਵੀਂ ਕਲਾਸ 'ਚ ਮੇਰਾ ਸਕੂਲ ਛੁਡਵਾ ਦਿੱਤਾ ਸੀ ਤੇ ਸੰਗੀਤ ਸ਼ੁਰੂ ਕਰਵਾ ਦਿੱਤਾ। ਉਹ ਉਨ੍ਹਾਂ ਦਾ ਹੀ ਯਕੀਨ ਸੀ ਕਿ ਸੰਗੀਤ ਹੀ ਮੇਰੇ ਲਈ ਬਣਿਆ ਹੈ।'

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News