ਜਾਤੀਸੂਚਕ ਸ਼ਬਦ ਬੋਲ ਕੇ ਬੁਰੀ ਫਸੀ ''ਬਬਿਤਾ ਜੀ'', ਟਵਿਟਰ ''ਤੇ ਉਠੀ ਗ੍ਰਿਫ਼ਤਾਰੀ ਦੀ ਮੰਗ

Tuesday, May 11, 2021 - 11:40 AM (IST)

ਮੁੰਬਈ (ਬਿਊਰੋ)- ਮਸ਼ਹੂਰ ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਅੱਜ ਪੂਰੇ ਦੇਸ਼ 'ਚ ਵੇਖਿਆ ਜਾਂਦਾ ਹੈ। ਇਸ ਦੇ ਨਾਲ ਹੀ, ਸ਼ੋਅ ਦੇ ਅੰਦਰ ਜੇਠਾਲਾਲ ਤੇ ਬਬੀਤਾ ਜੀ ਦੀ ਕੈਮਿਸਟਰੀ ਇਸ ਸ਼ੋਅ ਦੀ ਜਾਨ ਹੈ। ਬਬੀਤਾ ਜੀ ਨੂੰ ਵੇਖਦਿਆਂ ਹੀ ਜੇਠਾਲਾਲ ਦਾ ਮੂੰਹ ਲਾਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਬਬੀਤਾ ਜੀ ਉਰਫ ਮੁਨਮੁਨ ਦੱਤਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਟਰੋਲਰਜ਼ ਦੁਆਰਾ ਫੜੀ ਗਈ ਹੈ। ਇਸ ਵੀਡੀਓ 'ਚ ਅਦਾਕਾਰਾ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ ਤੇ ਆਪਣੀ ਚਮੜੀ ਬਾਰੇ ਗੱਲ ਕਰ ਰਹੀ ਹੈ।

ਇਹ ਖ਼ਬਰ ਵੀ ਪਡ਼੍ਹੋ : ਸਰਕਾਰਾਂ ’ਤੇ ਕੱਢੀ ਮਲਕੀਤ ਰੌਣੀ ਨੇ ਭੜਾਸ, ਕਿਹਾ- ‘ਜਿਸ ਦੇਸ਼ ਦਾ ਰਾਜਾ ਸੁੱਤਾ ਪਿਆ ਹੋਵੇ, ਉਸ ਨੇ ਕੀ ਤਰੱਕੀ ਕਰਨੀ’

ਇਸ ਦੇ ਨਾਲ ਹੀ ਇਸ ਵੀਡੀਓ 'ਚ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਭੰਗੀ ਵਾਂਗ ਨਹੀਂ ਦਿਖਣਾ ਚਾਹੁੰਦੀ। ਅਦਾਕਾਰਾ ਦੀ ਇਸ ਭੱਦੀ ਟਿੱਪਣੀ 'ਤੇ ਟਰੋਲਰਸ ਨੇ ਉਸ ਨੂੰ ਘੇਰ ਲਿਆ ਹੈ।

ਮੁਨਮੂਨ ਨੇ ਆਪਣੀ ਵੀਡੀਓ 'ਚ ਕਿਹਾ, 'ਮੇਰੇ ਕੋਲ ਲਿਪ ਟਿੰਟ ਹੈ, ਜਿਸ ਨੂੰ ਮੈਂ ਆਪਣੇ ਚਿਹਰੇ 'ਤੇ ਬਲੱਸ਼ ਵਾਂਗ ਲਗਾ ਲਿਆ ਹੈ ਕਿਉਂਕਿ ਮੈਂ ਬਹੁਤ ਜਲਦੀ ਯੂਟਿਊਬ 'ਤੇ ਆਪਣੀ ਸ਼ੁਰੂਆਤ ਕਰਨ ਜਾ ਰਹੀ ਹਾਂ ਤੇ ਮੈਂ ਚੰਗੀ ਦਿਖਣਾ ਚਾਹੁੰਦਾ ਹਾਂ ਤੇ ਭੰਗੀ ਦੀ ਤਰ੍ਹਾਂ ਨਹੀਂ ਦਿਖਣਾ ਚਾਹੁੰਦੀ।

ਇਸ ਵੀਡੀਓ 'ਚ ਅਦਾਕਾਰਾ ਨੇ ਭੰਗੀ ਸ਼ਬਦ ਨੂੰ ਜਿਸ ਤਰੀਕੇ ਨਾਲ ਇਸਤੇਮਾਲ ਕੀਤਾ ਹੈ, ਹੁਣ ਉਹ ਚਰਚਾ 'ਚ ਹੈ। ਜਿਥੇ ਬਹੁਤ ਸਾਰੇ ਯੂਜ਼ਰ ਇਸ ਵੀਡੀਓ ਨੂੰ ਵੇਖ ਕੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ, ਉਥੇ ਕੁਝ ਲੋਕ ਕਹਿ ਰਹੇ ਹਨ ਕਿ ਉਹ ਭੰਗੀ ਨਹੀਂ ਲੱਗਦੀ, ਉਹ ਬਹੁਤ ਸੁੰਦਰ ਹੈ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਥੇ ਲੋਕ ਅਦਾਕਾਰਾ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

ਮੁਨਮੁਨ ਪਿਛਲੇ 10 ਸਾਲਾਂ ਤੋਂ 'ਤਾਰਕ ਮਹਿਤਾ ਤਾ ਉਲਟਾ ਚਸ਼ਮਾ' ਸ਼ੋਅ ਦਾ ਹਿੱਸਾ ਰਹੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ, ਜਿਸ ਤੋਂ ਬਾਅਦ ਉਸ ਨੇ ਕਮਲ ਹਾਸਨ ਦੀ ਫ਼ਿਲਮ ਮੁੰਬਈ ਐਕਸਪ੍ਰੈੱਸ ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ। ਇਹ ਫ਼ਿਲਮ 2006 'ਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਹ ਅਕਸ਼ੇ ਕੁਮਾਰ ਦੀ ਫ਼ਿਲਮ ਹਾਲੀਡੇ 'ਚ ਵੀ ਨਜ਼ਰ ਆਈ ਸੀ।

ਨੋਟ- ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News