ਇਕੋ ਸਮੇਂ ਤਿੰਨ ਕੁੜੀਆਂ! ਅਣਜਾਣੇ ’ਚ ਖ਼ੁਦ ਮੁਨੱਵਰ ਫਾਰੂਕੀ ਨੇ ਕਬੂਲ ਕੀਤੀ ਟ੍ਰਿਪਲ ਡੇਟਿੰਗ ਦੀ ਗੱਲ

Tuesday, Jan 16, 2024 - 02:39 PM (IST)

ਇਕੋ ਸਮੇਂ ਤਿੰਨ ਕੁੜੀਆਂ! ਅਣਜਾਣੇ ’ਚ ਖ਼ੁਦ ਮੁਨੱਵਰ ਫਾਰੂਕੀ ਨੇ ਕਬੂਲ ਕੀਤੀ ਟ੍ਰਿਪਲ ਡੇਟਿੰਗ ਦੀ ਗੱਲ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਘਰ ’ਚ ਜਿਵੇਂ ਹੀ ਮੁਨੱਵਰ ਫਾਰੂਕੀ ਤੇ ਆਇਸ਼ਾ ਖ਼ਾਨ ਦਾ ਅਫੇਅਰ ਸਾਹਮਣੇ ਆਇਆ ਤਾਂ ਉਥੇ ਹਫੜਾ-ਦਫੜੀ ਮਚ ਗਈ। ਆਇਸ਼ਾ ਖ਼ਾਨ ਨੇ ਜਿਵੇਂ ਹੀ ਆਪਣੇ ਤੇ ਮੁਨੱਵਰ ਫਾਰੂਕੀ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਇਸ ਤੋਂ ਤੁਰੰਤ ਬਾਅਦ ਮਾਮਲੇ ਦੀਆਂ ਕਈ ਹੋਰ ਪਰਤਾਂ ਸਾਹਮਣੇ ਆਈਆਂ ਤੇ ਮੁਨੱਵਰ ਫਾਰੂਕੀ ਦੇ ਕਈ ਅਫੇਅਰਜ਼ ਵੀ ਸਾਹਮਣੇ ਆਏ। ਨਾਜ਼ੀਲਾ ਨਾਲ ਸਬੰਧਾਂ ਤੋਂ ਇਲਾਵਾ ਉਸ ਦਾ ਨਾਂ ਆਇਸ਼ਾ ਤੇ ਇਕ ਬਲਾਗਰ ਨਾਲ ਵੀ ਜੁੜਿਆ ਸੀ।

ਆਇਸ਼ਾ ਨੇ ਦੱਸਿਆ ਕਿ ਉਹ ਇਕੋ ਸਮੇਂ ਟ੍ਰਿਪਲ ਡੇਟਿੰਗ ਕਰ ਰਹੇ ਸਨ ਤੇ ਉਨ੍ਹਾਂ ’ਚੋਂ ਦੋ ਨੂੰ ਵਿਆਹ ਲਈ ਰਿਸ਼ਤੇ ਭੇਜੇ ਸਨ। ਕਈ ਲੜਕੀਆਂ ਨਾਲ ਧੋਖਾਧੜੀ ਦੇ ਮਾਮਲੇ ’ਚ ਹੁਣ ਮੁਨੱਵਰ ਦਾ ਪੱਖ ਵੀ ਸਾਹਮਣੇ ਆ ਗਿਆ ਹੈ। ਉਸ ਨੇ ਖ਼ੁਦ ਮੰਨਿਆ ਹੈ ਕਿ ਆਇਸ਼ਾ ਦੇ ਸ਼ਬਦ ਗਲਤ ਨਹੀਂ ਸਨ ਤੇ ਉਸ ਨੇ ਕੁੜੀਆਂ ਨੂੰ ਧੋਖਾ ਦਿੱਤਾ ਸੀ। ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

ਅਭਿਸ਼ੇਕ ਤੇ ਮੁਨੱਵਰ ਵਿਚਕਾਰ ਹੋਈ ਗੱਲਬਾਤ
ਸਾਹਮਣੇ ਆਈ ਵੀਡੀਓ ’ਚ ਮੁਨੱਵਰ ਫਾਰੂਕੀ ਤੇ ਅਭਿਸ਼ੇਕ ਇਕ-ਦੂਜੇ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਅਭਿਸ਼ੇਕ ਮੁਨੱਵਰ ਨਾਲ ਆਇਸ਼ਾ ਬਾਰੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਅਭਿਸ਼ੇਕ ਕਹਿੰਦੇ ਹਨ, ‘‘ਉਹ ਖ਼ੁਦ ਸਭ ਨੂੰ ਦੱਸ ਰਹੀ ਸੀ ਤੇ ਹਰ ਕੋਈ ਕਹਿ ਸੀ ਕਿ ਅਜਿਹਾ ਕੋਈ ਕਿਵੇਂ ਕਰ ਸਕਦਾ ਹੈ, ਇਹ ਪੂਰੀ ਤਰ੍ਹਾਂ ਯੂਜ਼ ਐਂਡ ਥ੍ਰੋ ਹੈ। ਮੈਂ ਵੀ ਉਸ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਸਮਰਥ ਨੇ ਮੈਨੂੰ ਦੱਸਿਆ ਕਿ ਉਹ ਪੰਜ ਕੁੜੀਆਂ ਦੀ ਗੱਲ ਕਰ ਰਹੇ ਹਨ...।’’ ਇਸ ਦੌਰਾਨ ਟੋਕਦਿਆਂ ਮੁਨੱਵਰ ਨੇ ਕਿਹਾ, ‘‘ਪੰਜ ਨਹੀਂ ਦੋ, ਬਸ...।’’

ਅਭਿਸ਼ੇਕ ਨੇ ਅੱਗੇ ਕਿਹਾ, ‘‘ਭਾਈ ਤਾਂ ਦੋ ਵੀ ਤਾਂ ਸੀ ਨਾ।’’ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮੁਨੱਵਰ ਨੇ ਕਿਹਾ, ‘‘ਉਹੀ ਦੋ, ਜਿਨ੍ਹਾਂ ਦੋ ਕੁੜੀਆਂ ਦਾ ਜ਼ਿਕਰ ਹੋ ਰਿਹਾ ਹੈ। ਉਹੀ ਜੋ ਰਿਸ਼ਤਿਆਂ ਵਾਲੀ ਗੱਲ... ਆਇਸ਼ਾ ਤੇ ਉਹ ਦੂਜੀ ਕੁੜੀ... ਬਸ ਉਹੀ।’’ ਅਭਿਸ਼ੇਕ ਨੇ ਅੱਗੇ ਕਿਹਾ, ‘‘ਨਾਜ਼ੀਲਾ ਵੀ ਤਾਂ ਹੈ?’’ ਇਸ ’ਤੇ ਮੁਨੱਵਰ ਨੇ ਕਿਹਾ, ‘‘ਹਾਂ ਉਹ ਤਾਂ ਹੈ ਪਰ ਉਸ ਨਾਲ ਬ੍ਰੇਕਅੱਪ ਹੋ ਗਿਆ ਨਾ।’’ ਅਭਿਸ਼ੇਕ ਨੇ ਤੁਰੰਤ ਕਿਹਾ ਕਿ ਇਹ ਤਿੰਨ ਹੋ ਗਈਆਂ ਹਨ ਤੇ ਫਿਰ ਆਇਸ਼ਾ ਉਸ ਦੀ ਪਤਨੀ ਦਾ ਨਾਂ ਵੀ ਲੈ ਰਹੀ ਹੈ।

ਕੀ ਹੈ ਮਾਮਲਾ
ਦੱਸ ਦੇਈਏ ਕਿ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਸ਼ੋਅ ’ਚ ਦਬਦਬਾ ਬਣਾ ਰਹੇ ਹਨ। ਆਇਸ਼ਾ ਖ਼ਾਨ ਸ਼ੋਅ ’ਚ ਆਉਣ ਤੋਂ ਬਾਅਦ ਤੋਂ ਹੀ ਮੁਨੱਵਰ ’ਤੇ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਉਹ ਕਈ ਕੁੜੀਆਂ ਨੂੰ ਇਕੋ ਸਮੇਂ ਡੇਟ ਕਰ ਰਿਹਾ ਹੈ। ਇੰਨਾ ਹੀ ਨਹੀਂ, ਆਇਸ਼ਾ ਖ਼ਾਨ ਨੇ ਇਹ ਵੀ ਦੱਸਿਆ ਕਿ ਉਸ ਨੇ ਦੋ ਕੁੜੀਆਂ ਨੂੰ ਵਿਆਹ ਲਈ ਰਿਸ਼ਤਾ ਵੀ ਭੇਜਿਆ ਸੀ, ਜਿਨ੍ਹਾਂ ’ਚੋਂ ਇਕ ਉਹ ਹੈ ਤੇ ਦੂਜੀ ਮਸ਼ਹੂਰ ਕੰਟੈਂਟ ਕ੍ਰਿਏਟਰ ਹੈ। ਅਜਿਹੇ ’ਚ ਉਹ ਇਕੋ ਸਮੇਂ ਤਿੰਨ ਕੁੜੀਆਂ ਨੂੰ ਡੇਟ ਕਰ ਰਿਹਾ ਸੀ। ਇਸ ਤੋਂ ਇਲਾਵਾ 5 ਕੁੜੀਆਂ ਦੀ ਸ਼ਮੂਲੀਅਤ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਮੁਨੱਵਰ ਫਾਰੂਕੀ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਤੇ ਆਇਸ਼ਾ ਤੋਂ ਮੁਆਫ਼ੀ ਵੀ ਮੰਗੀ ਤੇ ਉਸ ਨੂੰ ਇਹ ਮਾਮਲਾ ਘਰ ’ਚ ਨਾ ਚੁੱਕਣ ਲਈ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News