‘ਬਿੱਗ ਬੌਸ 17’ ਦੇ ਘਰ ’ਚ ਛਲਕਿਆ ਮੁਨੱਵਰ ਫਾਰੂਕੀ ਦਾ ਦਰਦ, ਸਾਬਕਾ ਪਤਨੀ ਤੇ ਪੁੱਤਰ ਨੂੰ ਯਾਦ ਕਰ ਰੋ ਪਏ

Tuesday, Oct 24, 2023 - 01:25 PM (IST)

‘ਬਿੱਗ ਬੌਸ 17’ ਦੇ ਘਰ ’ਚ ਛਲਕਿਆ ਮੁਨੱਵਰ ਫਾਰੂਕੀ ਦਾ ਦਰਦ, ਸਾਬਕਾ ਪਤਨੀ ਤੇ ਪੁੱਤਰ ਨੂੰ ਯਾਦ ਕਰ ਰੋ ਪਏ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਮੁਕਾਬਲੇਬਾਜ਼ਾਂ ਦੀ ਸੂਚੀ ’ਚ ਮੁਨੱਵਰ ਫਾਰੂਕੀ ਦਾ ਨਾਂ ਵੀ ਸ਼ਾਮਲ ਹੈ। ਕਾਮੇਡੀਅਨ ਨੇ ਟੀ. ਵੀ. ਤੇ ਫ਼ਿਲਮ ਜਗਤ ਦੇ ਸਿਤਾਰਿਆਂ ’ਚ ਆਪਣੀ ਥਾਂ ਬਣਾਈ ਹੈ। ਮੁਨੱਵਰ ਫਾਰੂਕੀ ‘ਬਿੱਗ ਬੌਸ 17’ ਦੇ ਘਰ ’ਚ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ਤੇ ਸ਼ੋਅ ’ਚ ਚਰਚਾ ’ਚ ਰਹਿੰਦੇ ਹਨ। ਹੁਣ ਕਾਮੇਡੀਅਨ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ।

ਨਿੱਜੀ ਜ਼ਿੰਦਗੀ ਬਾਰੇ ਚਰਚਾ ਹੋਈ
ਮੁਨੱਵਰ ਫਾਰੂਕੀ ਆਪਣੀ ਪੇਸ਼ੇਵਰ ਜ਼ਿੰਦਗੀ ਲਈ ਜਾਣੇ ਜਾਂਦੇ ਹਨ। ਉਸ ਦੀ ਨਿੱਜੀ ਜ਼ਿੰਦਗੀ ਪਹਿਲੀ ਵਾਰ ਜਨਤਕ ਦ੍ਰਿਸ਼ ’ਚ ਆਈ, ਜਦੋਂ ਉਸ ਨੇ OTT ਰਿਐਲਿਟੀ ਸ਼ੋਅ ‘ਲਾਕ ਅੱਪ’ ’ਚ ਹਿੱਸਾ ਲਿਆ। ਇਨ੍ਹਾਂ ’ਚ ਕਾਮੇਡੀਅਨ ਦਾ ਟੁੱਟਿਆ ਹੋਇਆ ਵਿਆਹ ਵੀ ਸ਼ਾਮਲ ਹੈ।

ਮੁਨੱਵਰ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਿਆ
‘ਬਿੱਗ ਬੌਸ 17’ ਦੇ ਘਰ ’ਚ ਮੁਨੱਵਰ ਫਾਰੂਕੀ ਨੇ ਆਪਣੇ ਪੁੱਤਰ ਤੇ ਸਾਬਕਾ ਪਤਨੀ ਬਾਰੇ ਗੱਲ ਕੀਤੀ। ਕਾਮੇਡੀਅਨ ਨੇ ਨੀਲ ਭੱਟ ਨਾਲ ਆਪਣੇ ਪੁੱਤਰ ਬਾਰੇ ਗੱਲ ਕੀਤੀ ਤੇ ਬਹੁਤ ਭਾਵੁਕ ਹੋ ਗਏ। ਮੁਨੱਵਰ ਫਾਰੂਕੀ ਨੇ ਐਪੀਸੋਡ ’ਚ ਖ਼ੁਲਾਸਾ ਕੀਤਾ ਕਿ ਉਸ ਦੀ ਸਾਬਕਾ ਪਤਨੀ ਨੇ ਦੁਬਾਰਾ ਵਿਆਹ ਕਰ ਲਿਆ ਹੈ ਤੇ ਹੁਣ ਉਹ ਅਧਿਕਾਰਤ ਤੌਰ ’ਤੇ ਵਿਆਹ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਕਾਮੇਡੀਅਨ ਨੂੰ ਪੁੱਤਰ ਦੀ ਕਸਟਡੀ ਮਿਲੀ
ਮੁਨੱਵਰ ਫਾਰੂਕੀ ਨੇ ਆਪਣੇ ਪੁੱਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਬੱਚੇ ਦੀ ਕਸਟਡੀ ਉਨ੍ਹਾਂ ਕੋਲ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਨਾਲ ਰਹਿ ਰਿਹਾ ਹੈ ਤੇ ਉਸ ਨਾਲ ਇੰਨਾ ਜੁੜ ਗਿਆ ਹੈ ਕਿ ਹੁਣ ਉਸ ਦੀਆਂ ਯਾਦਾਂ ਉਸ ਨੂੰ ਬਿੱਗ ਬੌਸ ਦੇ ਘਰ ’ਚ ਸਤਾਉਂਦੀਆਂ ਹਨ।

ਮੁਨੱਵਰ ਦੀ ਗਰਲਫਰੈਂਡ
ਮੁਨੱਵਰ ਫਾਰੂਕੀ ਨੇ ਆਪਣੇ ਇਕ ਪੁਰਾਣੇ ਇੰਟਰਵਿਊ ’ਚ ਆਪਣੀ ਸਾਬਕਾ ਪਤਨੀ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਉਹ ਹੁਣ ਆਪਣੀ ਸਾਬਕਾ ਪਤਨੀ ਦੇ ਸੰਪਰਕ ’ਚ ਨਹੀਂ ਹੈ ਤੇ ਸਿਰਫ਼ ਆਪਣੇ ਪੁੱਤਰ ਦੇ ਖ਼ਰਚੇ ਬਾਰੇ ਗੱਲ ਕਰਦਾ ਹੈ। ਮੁਨੱਵਰ ਫਾਰੂਕੀ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਸਟਾਰ ਨਾਜ਼ੀਲਾ ਸੇਤਸ਼ੀ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਨੇ ਸਾਲ 2022 ’ਚ ਆਪਣੀ ਡੇਟਿੰਗ ਨੂੰ ਅਧਿਕਾਰਤ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News