ਆਰੀਅਨ ਡਰੱਗ ਕੇਸ ਅਨੰਨਿਆ ਪਾਂਡੇ ਤੋਂ ਤੀਜੀ ਵਾਰ ਐੱਨ. ਸੀ. ਬੀ. ਕਰੇਗੀ ਪੁੱਛਗਿੱਛ

Monday, Oct 25, 2021 - 02:38 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਤੇ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਤੋਂ ਸੋਮਵਾਰ ਯਾਨੀਕਿ ਅੱਜ ਤੀਜੀ ਵਾਰ ਐੱਨ. ਸੀ. ਬੀ. ਦਫਤਰ ਵਿਖੇ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਪੁੱਛਗਿੱਛ ਕੀਤੀ ਜਾਵੇਗੀ। ਅਨੰਨਿਆ ਨੂੰ ਅੱਜ ਦਫ਼ਤਰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਅਨੰਨਿਆ ਪਾਂਡੇ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨਾਲ ਕਥਿਤ ਵ੍ਹਟਸਐਪ ਚੈਟ ਦੇ ਸੰਬੰਧ 'ਚ ਆਪਣਾ ਬਿਆਨ ਦਰਜ ਕਰਨ ਲਈ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਈ ਸੀ। ਉੱਥੇ ਐੱਨ. ਸੀ. ਬੀ. ਨੇ ਉਸ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ।

ਇਹ ਖ਼ਬਰ ਵੀ ਪੜ੍ਹੋ - ਆਰੀਅਨ ਡਰੱਗ ਮਾਮਲੇ 'ਚ ਨਵਾਂ ਮੋੜ, ਗਵਾਹ ਨੇ NCB ਡਾਇਰੈਕਟਰ ਸਮੀਰ ਵਾਨਖੇੜੇ ਤੇ ਕੇਪੀ ਗੋਸਾਵੀ 'ਤੇ ਲਾਏ ਗੰਭੀਰ ਦੋਸ਼

ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰਨ ਦੇ ਮਾਮਲੇ ਦੀ ਜਾਂਚ ਐੱਨ. ਸੀ. ਬੀ. ਕਰ ਰਹੀ ਹੈ ਅਤੇ ਇਸ ਸਬੰਧ 'ਚ ਸ਼ਾਹਰੁਖ ਦੇ ਪੁੱਤਰ ਆਰੀਅਨ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ, ਜਾਂਚ ਦੌਰਾਨ NCB ਨੂੰ ਵ੍ਹਟਸਐਪ 'ਤੇ ਆਰੀਅਨ ਅਤੇ ਅਨੰਨਿਆ ਪਾਂਡੇ ਵਿਚਾਲੇ ਕੁਝ ਚੈਟਸ ਦਾ ਪਤਾ ਲੱਗਾ ਸੀ। ਉਨ੍ਹਾਂ ਕਿਹਾ ਕਿ ਐੱਨ. ਸੀ. ਬੀ. ਅਧਿਕਾਰੀ ਚੈਟ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਅਨੰਨਿਆ ਨੂੰ ਵੀਰਵਾਰ ਨੂੰ ਦਫ਼ਤਰ ਬੁਲਾਇਆ ਗਿਆ, ਜਿੱਥੇ ਉਸ ਤੋਂ ਕਰੀਬ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਆਰੀਅਨ ਨੂੰ ਲੈ ਕੇ ਸਮਾਜਿਕ ਨਿਆਂ ਮੰਤਰਾਲੇ ਦੀ ਸਿਫ਼ਾਰਸ਼, ਕਿਹਾ 'ਘੱਟ ਮਾਤਰਾ 'ਚ ਨਸ਼ਾ ਮਿਲਣ ਨੂੰ ਨਾ ਮੰਨਿਆ ਜਾਵੇ ਅਪਰਾਧ'

NCB ਨੇ ਵੀਰਵਾਰ ਨੂੰ ਅਨੰਨਿਆ ਦਾ ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕਰ ਲਿਆ। NCB ਸੂਤਰਾਂ ਮੁਤਾਬਕ, ਇਸ ਚੈਟ 'ਚ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨੰਨਿਆ ਗਾਂਜੇ ਬਾਰੇ ਗੱਲ ਕਰ ਰਹੀ ਸੀ। ਇਹ ਵੀ ਦੋਸ਼ ਹੈ ਕਿ ਆਰੀਅਨ ਉਸ ਚੈਟ 'ਚ ਗਾਂਜੇ ਦਾ ਪ੍ਰਬੰਧ ਕਰਨ ਦੀ ਗੱਲ ਕਰ ਰਿਹਾ ਸੀ। ਹਾਲਾਂਕਿ ਪਹਿਲੇ ਦਿਨ ਪੁੱਛਗਿੱਛ ਦੌਰਾਨ ਅਨੰਨਿਆ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਅਸ਼ੋਕ ਮੁਥਾ ਜੈਨ ਨੇ ਕਿਹਾ ਕਿ ਚੱਲ ਰਹੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਅਨੰਨਿਆ ਨੂੰ ਸੋਮਵਾਰ ਨੂੰ ਦੁਬਾਰਾ ਬੁਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੀ ਹੋਈ ਕੁੜਮਾਈ, ਵੇਖੋ ਖ਼ੂਬਸੂਰਤ ਤਸਵੀਰਾਂ

ਇਹ ਪੁੱਛੇ ਜਾਣ 'ਤੇ ਕਿ ਕੀ ਅਨੰਨਿਆ ਨੇ ਆਰੀਅਨ ਨਾਲ ਕਥਿਤ ਵ੍ਹਟਸਐਪ ਚੈਟ ਬਾਰੇ ਕੁਝ ਖੁਲਾਸਾ ਕੀਤਾ ਹੈ, ਜੈਨ ਨੇ ਕਿਹਾ ਕਿ ਉਹ ਜਾਂਚ ਨਾਲ ਸਬੰਧਤ ਵੇਰਵੇ ਸਾਂਝੇ ਨਹੀਂ ਕਰ ਸਕਦੇ। ਇਹ ਪੁੱਛਣ 'ਤੇ ਕਿ ਕੀ ਅਦਾਕਾਰਾ ਤੋਂ ਪੁੱਛਗਿੱਛ ਦੌਰਾਨ ਨਸ਼ਾ ਤਸਕਰਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋਈ ਸੀ। ਐੱਨ. ਸੀ. ਬੀ. ਅਧਿਕਾਰੀ ਨੇ ਕਿਹਾ ਕਿ ਉਸ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ‘ਯਾਰ ਮੇਤਾ ਤਿਤਲੀਆਂ ਵਰਗਾ’ ਦਾ ਕੀਤਾ ਐਲਾਨ


sunita

Content Editor

Related News