ਜਦੋਂ ਮੁਲਾਇਮ ਸਿੰਘ ਯਾਦਵ ਸਾਰੇ ਕੰਮ ਛੱਡ ਕੇ ਚਲੇ ਗਏ ਸਨ ਅਮਿਤਾਭ ਦੇ ਘਰ, ਪੜ੍ਹੋ ਪੂਰਾ ਕਿੱਸਾ
Monday, Oct 10, 2022 - 06:53 PM (IST)
ਮੁੰਬਈ (ਬਿਊਰੋ) : ਅੱਜ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਇਸ ਫ਼ਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਇਹ ਪੂਰੇ ਦੇਸ਼ ਲਈ ਬਹੁਤ ਵੱਡਾ ਨੁਕਸਾਨ ਹੈ। ਉਹ ਸਿਆਸੀ ਖ਼ੇਤਰ 'ਚ ਮੋਹਰੀ ਸਨ। ਫ਼ਿਲਮ ਇੰਡਸਟਰੀ ਨਾਲ ਵੀ ਉਨ੍ਹਾਂ ਦਾ ਖ਼ਸ ਸਬੰਧ ਸੀ। ਉਹ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਰੀਬੀ ਰਿਸ਼ਤਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੇ ਸਨ। ਉਨ੍ਹਾਂ ਵਿਚਕਾਰ ਨੇੜਤਾ ਨੂੰ ਬਿਆਨ ਕਰਨ ਵਾਲੀਆਂ ਕਈ ਕਹਾਣੀਆਂ ਹਨ।
ਅਮਰ ਸਿੰਘ ਬਣੇ ਦੋਸਤੀ ਦੀ ਵਜ੍ਹਾ
ਮੁਲਾਇਮ ਅਤੇ ਅਮਿਤਾਭ ਦੀ ਦੋਸਤੀ ਦਾ ਕਾਰਨ ਅਮਰ ਸਿੰਘ ਬਣੇ ਸਨ। ਉਨ੍ਹਾਂ ਦੀ ਬਦੌਲਤ ਹੀ ਦੋਵੇਂ ਇਕ-ਦੂਜੇ ਦੇ ਨੇੜੇ ਆਏ ਸਨ। ਸ਼ੁਰੂਆਤ 'ਚ ਤਿੰਨਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਹੌਲੀ-ਹੌਲੀ ਮੁਲਾਇਮ ਅਤੇ ਅਮਿਤਾਭ ਵਿਚਕਾਰ ਮਜ਼ਬੂਤ ਬੰਧਨ ਬਣ ਗਿਆ ਅਤੇ ਫਿਰ ਉਹ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਪਏ ਸਨ।
ਅਮਿਤਾਭ ਨੂੰ ਬਣਾਇਆ ਬ੍ਰਾਂਡ ਅੰਬੈਸਡ
ਕਿਹਾ ਜਾਂਦਾ ਹੈ ਕਿ ਮੁਲਾਇਮ ਦੇ ਕਹਿਣ 'ਤੇ ਹੀ ਅਮਿਤਾਭ ਬੱਚਨ ਯੂ. ਪੀ. ਦੇ ਬ੍ਰਾਂਡ ਅੰਬੈਸਡਰ ਬਣੇ ਸਨ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਜਯਾ ਬੱਚਨ ਵੀ ਮੁਲਾਇਮ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੀ। ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਮੁਲਾਇਮ ਦੇ ਦਿਲ 'ਚ ਖ਼ਾਸ ਜਗ੍ਹਾ ਨੂੰ ਸਮਝਣ ਲਈ ਇਕ ਘਟਨਾ ਕਾਫ਼ੀ ਹੈ, ਜਦੋਂ ਕੁਝ ਅਜਿਹਾ ਹੋਇਆ ਕਿ ਮੁਲਾਇਮ ਆਪਣੇ ਸਾਰੇ ਕੰਮ ਛੱਡ ਕੇ ਅਮਿਤਾਭ ਬੱਚਨ ਦੇ ਘਰ ਭੱਜ ਗਏ। ਇਸ ਦੌਰਾਨ ਉਹ ਸਾਰੇ ਕੰਮ ਛੱਡ ਕੇ ਅਮਿਤਾਭ ਦੇ ਘਰ ਪਹੁੰਚ ਗਏ।
ਜਦੋਂ ਹਰਿਵੰਸ਼ ਰਾਏ ਬੱਚਨ ਸੀ ਬੀਮਾਰ
ਸਾਲ 1994 'ਚ ਮੁਲਾਇਮ ਸਿੰਘ ਯਾਦਵ ਨੇ ਯਸ਼ ਭਾਰਤੀ ਸਨਮਾਨ ਦੀ ਸ਼ੁਰੂਆਤ ਕੀਤੀ। ਇੱਕ ਸਾਲ ਪਹਿਲਾਂ ਉਹ ਦੂਜੀ ਵਾਰ ਯੂ. ਪੀ. ਦੇ ਮੁੱਖ ਮੰਤਰੀ ਬਣੇ ਸਨ। ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੂੰ ਵੀ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਸੀ। ਇਸ ਲਈ ਉਨ੍ਹਾਂ ਨੇ ਲਖਨਊ 'ਚ ਆਯੋਜਿਤ ਸਮਾਰੋਹ 'ਚ ਸ਼ਿਰਕਤ ਕਰਨੀ ਸੀ ਪਰ ਅਚਾਨਕ ਅਮਿਤਾਭ ਦੇ ਪਿਤਾ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ। ਜਦੋਂ ਇਸ ਦੀ ਖ਼ਬਰ ਮੁਲਾਇਮ ਨੂੰ ਮਿਲੀ ਤਾਂ ਉਹ ਤੁਰੰਤ ਆਪਣੇ ਸਾਰੇ ਕੰਮ ਛੱਡ ਕੇ ਅਮਿਤਾਭ ਦੇ ਘਰ ਪਹੁੰਚੇ ਅਤੇ ਉਥੇ ਹਰਿਵੰਸ਼ ਰਾਏ ਜੀ ਦਾ ਸਨਮਾਨ ਕੀਤਾ। ਕੁਝ ਅਜਿਹੀ ਸੀ ਅਮਿਤਾਭ ਨਾਲ ਮੁਲਾਇਮ ਦੀ ਦੋਸਤੀ। ਇਹ ਅਮਿਤਾਭ ਬੱਚਨ ਤੇ ਮੁਲਾਇਮ ਦਾ ਸਭ ਤੋਂ ਮਸ਼ਹੂਰ ਕਿੱਸਾ ਹੈ।