ਸੈਫ ਅਲੀ ਖ਼ਾਨ ’ਤੇ ਸ਼ਕਤੀਮਾਨ ਨੇ ਕੱਢੀ ਭੜਾਸ, ਕਿਹਾ- ‘ਆਪਣੇ ਧਰਮ ਨਾਲ ਅਜਿਹਾ ਕਰਕੇ ਦਿਖਾਓ’

12/08/2020 4:19:49 PM

ਮੁੰਬਈ (ਬਿਊਰੋ)– ਆਪਣੀ ਆਉਣ ਵਾਲੀ ਫ਼ਿਲਮ ’ਚ ‘ਰਾਵਣ’ ਦੇ ਕਿਰਦਾਰ ਨੂੰ ਲੈ ਕੇ ਟਿੱਪਣੀ ਕਰਨ ਤੋਂ ਬਾਅਦ ਵਿਵਾਦਾਂ ’ਚ ਫਸੇ ਸੈਫ ਅਲੀ ਖ਼ਾਨ ਨੇ ਮੁਆਫੀ ਮੰਗਦਿਆਂ ਆਪਣੇ ਬਿਆਨ ਨੂੰ ਵਾਪਸ ਲੈ ਲਿਆ ਪਰ ਉਹ ਵਿਵਾਦਾਂ ’ਚ ਅਜੇ ਵੀ ਘਿਰੇ ਹੋਏ ਹਨ। ਅਸਲ ’ਚ ਪਹਿਲਾਂ ਸੈਫ ਅਲੀ ਖ਼ਾਨ ਨੇ ਇਸ ਫ਼ਿਲਮ ’ਚ ਆਪਣੇ ਕਿਰਦਾਰ ਤੇ ‘ਰਾਵਣ’ ਦੇ ਕਿਰਦਾਰ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਹ ਟਰੋਲ ਹੋ ਗਏ। ਹਾਲ ਹੀ ’ਚ ‘ਸ਼ਕਤੀਮਾਨ’ ਤੇ ‘ਮਹਾਭਾਰਤ’ ਦੇ ‘ਭੀਸ਼ਮ ਪਿਤਾਮਾਹ’ ਯਾਨੀ ਮੁਕੇਸ਼ ਖੰਨਾ ਨੇ ਇਸ ਮਾਮਲੇ ’ਤੇ ਸੈਫ ਨੂੰ ਘੇਰਿਆ ਤੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਧਰਮ ਦੇ ਨਾਲ ਅਜਿਹਾ ਕਰਕੇ ਦਿਖਾਵੇ, ਉਦੋਂ ਉਸ ਨੂੰ ਮੰਨੀਏ।

ਮੁਕੇਸ਼ ਖੰਨਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਸੈਫ ਅਲੀ ਖ਼ਾਨ ਦੇ ‘ਰਾਵਣ’ ਵਾਲੇ ਬਿਆਨ ’ਤੇ ਕਿਹਾ, ‘ਅਜੇ ਵੀ ਜਾਣੇ-ਅਣਜਾਣੇ ’ਚ ਫ਼ਿਲਮਕਾਰ ਫ਼ਿਲਮਾਂ ਦੇ ਤੂਨੀਰ ਨਾਲ ਸਾਡੇ ਸਨਾਤਨ ਧਰਮ ਤੇ ਉਨ੍ਹਾਂ ਦੇ ਧਾਰਮਿਕ ਕਿਰਦਾਰਾਂ ’ਤੇ ਹਮਲੇ ਕਰਨ ਤੋਂ ਬਾਜ਼ ਨਹੀਂ ਆ ਰਹੇ। ਲਕਸ਼ਮੀ ਬੰਬ ਫਟਿਆ ਨਹੀਂ, ਇਕ ਹੋਰ ਹਮਲਾ ਬੋਲ ਦਿੱਤਾ ਗਿਆ। ਮਸ਼ਹੂਰ ਕਲਾਕਾਰ ਸੈਫ ਅਲੀ ਖ਼ਾਨ ਨੇ ਇਕ ਇੰਟਰਵਿਊ ’ਚ ਇਤਰਾਜ਼ਯੋਗ ਖੁਲਾਸਾ ਕੀਤਾ ਸੀ।

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਉਨ੍ਹਾਂ ਅੱਗੇ ਲਿਖਿਆ, ‘ਸੈਫ ਅਲੀ ਖ਼ਾਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਵੱਡੇ ਬਜਟ ’ਚ ਬਣਨ ਵਾਲੀ ‘ਆਦੀਪੁਰੁਸ਼’ ਫ਼ਿਲਮ ’ਚ ਲੰਕੇਸ਼ ਰਾਵਣ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਬਹੁਤ ਮਜ਼ੇਦਾਰ ਰਹੇਗਾ। ਉਸ ’ਚ ਰਾਵਣ ਨੂੰ ਬੁਰਾ ਨਹੀਂ, ਸਗੋਂ ਮਨੁੱਖੀ ਤੇ ਮਜ਼ੇਦਾਰ ਦਿਖਾਇਆ ਗਿਆ ਹੈ। ਉਸ ਨੂੰ ਅਸੀਂ ਦਿਆਲੂ ਬਣਾ ਦਿਆਂਗੇ। ਉਸ ’ਚ ਸੀਤਾ ਹਰਣ ਨੂੰ ਜਾਇਜ਼ ਦੱਸਿਆ ਜਾਵੇਗਾ। ਪਤਾ ਨਹੀਂ ਸੈਫ ਨੂੰ ਅਜਿਹਾ ਕਿਉਂ ਲੱਗ ਰਿਹਾ ਹੈ ਕਿ ਇਹ ਇੰਨਾ ਆਸਾਨ ਹੈ।’

ਮੁਕੇਸ਼ ਖੰਨਾ ਨੇ ਕਿਹਾ ਕਿ ਲੰਕੇਸ਼ ਕੋਈ ਗੇਂਦ ਨਹੀਂ, ਜਿਸ ਨੂੰ ਤੁਸੀਂ ਜਿਵੇਂ ਚਾਹੋ ਬੈਟ ਘੁਮਾ ਕੇ ਮਾਰ ਦਿਓ। ਉਸ ਨੂੰ ਮੈਂ ਉਸ ਦੀ ਨਾਦਾਨੀ ਕਹਾਂ ਜਾਂ ਮੂਰਖਤਾ। ਉਸ ਨੂੰ ਨਹੀਂ ਪਤਾ ਕਿ ਉਹ ਦੇਸ਼ ਦੇ ਕਰੋੜਾਂ ਭਾਰਤੀਆਂ ਦੀ ਆਸਥਾ ਨਾਲ ਖੇਡ ਰਿਹਾ ਹੈ ਜਾਂ ਫਿਰ ਇਹ ਕਿ ਉਸ ਨੂੰ ਪਤਾ ਹੈ ਫਿਰ ਵੀ ਜਾਣਬੁਝ ਕੇ ਬੋਲ ਰਿਹਾ ਹੈ, ਜਾਂ ਫਿਰ ਇਸ ਨੂੰ ਮੈਂ ਬੁੱਧੀਜੀਵੀ ਕਹਾਉਣ ਵਾਲੇ ਡਾਇਰੈਕਟਰ ਪ੍ਰੋਡਿਊਸਰ ਦੀ ਹਿੰਮਤ ਕਹਾਂ, ਜੋ ਅਜੇ ਵੀ ਅਜਿਹੀਆਂ ਫ਼ਿਲਮਾਂ ਬਣਾਉਣ ਦੀ ਜੁਰਅਤ ਰੱਖਦੇ ਹਨ।

ਨੋਟ– ਸੈਫ ਅਲੀ ਖ਼ਾਨ ਵਲੋਂ ‘ਰਾਵਣ’ ’ਤੇ ਦਿੱਤੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News