‘ਸ਼ਕਤੀਮਾਨ’ ਨੇ ਸ਼ਾਹਰੁਖ-ਦੀਪਿਕਾ ਦੇ ਗੀਤ ‘ਬੇਸ਼ਰਮ ਰੰਗ’ ’ਤੇ ਜਤਾਇਆ ਇਤਰਾਜ਼, ਕਿਹਾ- ‘ਮੇਕਰਜ਼ ਜਾਣਬੁਝ ਕੇ...’

01/03/2023 12:56:37 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਪਠਾਨ’ ਵਿਵਾਦਾਂ ’ਚ ਹੈ। ਫ਼ਿਲਮ ਬਾਰੇ ਨਾਕਾਰਾਤਮਕ ਹਾਈਪ ਇਸ ਦੇ ਗੀਤ ‘ਬੇਸ਼ਰਮ ਰੰਗ’ ਦੇ ਰਿਲੀਜ਼ ਹੋਣ ਤੋਂ ਬਾਅਦ ਬਣੀ ਹੋਈ ਹੈ। ਗੀਤ ’ਚ ਦੀਪਿਕਾ ਦੀ ਭਗਵਾ ਬਿਕਨੀ ’ਤੇ ਕਈ ਨੇਤਾਵਾਂ ਤੇ ਹਿੰਦੂ ਸੰਗਠਨਾਂ ਨੇ ਸਵਾਲ ਚੁੱਕੇ ਹਨ। ਸੁਣਨ ’ਚ ਆਇਆ ਹੈ ਕਿ ਸੈਂਸਰ ਬੋਰਡ ਨੇ ‘ਪਠਾਨ’ ਦੇ ਨਿਰਮਾਤਾਵਾਂ ਨੂੰ ਫ਼ਿਲਮ ’ਚ ਕੁਝ ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ। ਉਥੇ ਮੁਕੇਸ਼ ਖੰਨਾ ਨੇ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਫ਼ਿਲਮ ਦੇ ਬਾਈਕਾਟ ਦੀ ਮੰਗ ਨੂੰ ਆਪਣਾ ਸਮਰਥਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ

‘ਪਠਾਨ’ ’ਤੇ ਵਿੰਨ੍ਹਿਆ ਨਿਸ਼ਾਨਾ
ਮੁਕੇਸ਼ ਖੰਨਾ ਨੇ ਇਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਹਿੰਦੀ ਫ਼ਿਲਮਾਂ ’ਚ ਰੱਬ ਦਾ ਵਾਰ-ਵਾਰ ਮਜ਼ਾਕ ਉਡਾਏ ਜਾਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੁਕੇਸ਼ ਨੇ ‘ਪੀਕੇ’, ‘ਕਾਲੀ’, ‘ਲਕਸ਼ਮੀ’, ‘ਆਦਿਪੁਰਸ਼’ ਵਰਗੀਆਂ ਫ਼ਿਲਮਾਂ ਦਾ ਨਾਮ ਲਿਆ। ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਆਈ। ਉਨ੍ਹਾਂ ਮੁਤਾਬਕ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ’ਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਬਿਕਨੀ ’ਚ ਡਾਂਸ ਕਰਦੇ ਦਿਖਾਇਆ ਗਿਆ ਹੈ। ਅਦਾਕਾਰਾ ਨੇ ਭਗਵਾ ਬਿਕਨੀ ਪਹਿਨੀ ਹੋਈ ਹੈ।

ਮੁਕੇਸ਼ ਖੰਨਾ ਨੇ ਨਿਰਮਾਤਾਵਾਂ ਤੋਂ ਪੁੱਛਿਆ ਕਿ ਇਹ ਕੀ ਹੈ? ਕੀ ਇਹ ਵਿਵਾਦ ਪੈਦਾ ਕਰਨ ਦਾ ਤਰੀਕਾ ਹੈ? ਲੋਕ ਸੋਚਦੇ ਹਨ ਕਿ ਵਿਵਾਦ ਪੈਦਾ ਕਰੋ, ਫਿਰ ਲੋਕ ਇਸ ’ਤੇ ਬਹਿਸ ਕਰਨਗੇ, ਤੁਹਾਨੂੰ ਕਰੋੜਾਂ ਦੀ ਪਬਲੀਸਿਟੀ ਮਿਲੇਗੀ, ਲੋਕ ਫ਼ਿਲਮ ਦੇਖਣ ਜਾਣਗੇ। ਮੈਂ ਜਾਣਦਾ ਹਾਂ ਕਿ ਇਹ ਉਨ੍ਹਾਂ ਦਾ ਇਰਾਦਾ ਹੈ। ਹਰ ਕਿਸੇ ਨੇ ਹਿੰਦੂ ਧਰਮ ਨੂੰ ਸਾਫਟ ਟਾਰਗੇਟ ਬਣਾ ਲਿਆ ਹੈ। ‘ਪਠਾਨ’ ਦੇ ‘ਬੇਸ਼ਰਮ ਰੰਗ’ ਕਾਰਨ ਬਾਈਕਾਟ ਦੀ ਮੁਹਿੰਮ ਚੱਲ ਰਹੀ ਹੈ, ਮੈਂ ਇਸ ਦਾ ਸਮਰਥਨ ਕਰਦਾ ਹਾਂ। ਇਸ ਗੀਤ ਦਾ ਬਾਈਕਾਟ ਹੋਣਾ ਚਾਹੀਦਾ ਹੈ।

ਸੈਂਸਰ ਬੋਰਡ ਨੂੰ ਸਲਾਹ
ਮੁਕੇਸ਼ ਖੰਨਾ ਨੇ ਸੈਂਸਰ ਬੋਰਡ ਨੂੰ ਹੋਰ ਜਾਗਰੂਕ ਹੋਣ ਦੀ ਸਲਾਹ ਦਿੱਤੀ ਹੈ ਤਾਂ ਜੋ ਕੋਈ ਵੀ ਨਿਰਮਾਤਾ ਹਿੰਦੂ ਧਰਮ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ, ‘‘ਜੇਕਰ ਸੈਂਸਰ ਬੋਰਡ ਨੂੰ ਹਿੰਦੂ ਧਰਮ ਦੀ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਹਟਾਉਣ ਦੀ ਲੋੜ ਹੈ। ਦੀਪਿਕਾ ਦੀ ਪੂਰੀ ਭਗਵਾ ਬਿਕਨੀ ਪਹਿਰਾਵੇ ਨੂੰ ਬੇਸ਼ਰਮ ਰੰਗ ’ਚ ਬਦਲਣਾ ਚਾਹੀਦਾ ਹੈ, ਫਿਰ ਕੋਈ ਵੀ ਨਿਰਮਾਤਾ ਅੱਗੇ ਜਾ ਕੇ ਅਜਿਹੀ ਦੁਸ਼ਟਤਾ ਨਹੀਂ ਕਰੇਗਾ। ਨੁਕਸਾਨ ਤਾਂ ਇਹ ਲੋਕ ਹੀ ਕਰਨਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News