ਮੁਕੇਸ਼ ਅੰਬਾਨੀ ਦਿਖਾਉਣਗੇ ''ਹੈਰੀ ਪੋਟਰ'' ਤੇ ''ਮੈਟ੍ਰਿਕਸ'' ਵਰਗੀਆਂ ਫ਼ਿਲਮਾਂ, ਹਾਲੀਵੁੱਡ ਦੇ ਪ੍ਰੋਡਕਸ਼ਨ ਹਾਊਸ ਤੋਂ ਹੋਈ ਡੀਲ
Saturday, Apr 29, 2023 - 02:57 PM (IST)
ਨਵੀਂ ਦਿੱਲੀ (ਬਿਊਰੋ) – ਜਲਦ ਹੀ ਮੁਕੇਸ਼ ਅੰਬਾਨੀ ਦੇ ਸਿਨੇਮਾ ਐਪ ’ਚ 'ਹੈਰੀ ਪੋਟਰ', 'ਗੇਮਸ ਆਫ ਥ੍ਰੋਨਸ' ਅਤੇ 'ਮੈਟ੍ਰਿਕਸ' ਵਰਗੀਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਇਸ ਲਈ ਵਾਇਆਕਾਮ18 ਹਾਲੀਵੁੱਡ ਦੇ ਮਸ਼ਹੂਰ ਪ੍ਰੋਡਕਸ਼ਨ ਹਾਊਸ ਵਾਰਨਰ ਬ੍ਰਦਰਸ ਨਾਲ ਡੀਲ ਕੀਤੀ ਹੈ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਐੱਚ. ਬੀ. ਓ. ਕੰਟੈਂਟ ਲਈ ਵੀ ਡੀਲ ਕੀਤੀ ਹੈ। ਇਸ ਡੀਲਰ ਤੋਂ ਬਾਅਦ ਜੀਓ ਸਿਨੇਮਾ, ਭਾਰਤ ’ਚ ਐਮਾਜ਼ੋਨ ਅਤੇ ਹੌਟਸਟਾਰ ਨੂੰ ਸਖ਼ਤ ਟੱਕਰ ਦੇਵੇਗਾ। ਵਾਰਨਰ ਬ੍ਰਦਰਸ ਕੋਲ ਕਈ ਆਈਕੋਨਿਕ ਫ਼ਿਲਮਾਂ ਹੀ ਫੇਹਰਿਸਤ ਹੈ, ਜਿਨ੍ਹਾਂ ਨੂੰ ਭਾਰਤ ’ਚ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਨਾਲ ਐੱਚ. ਬੀ. ਓ. ਦਾ ਕੁਆਲਿਟੀ ਕੰਟੈਂਟ ਵੀ ਜੀਓ ਸਿਨੇਮਾ ਨੂੰ ਮਜ਼ਬੂਤ ਯੂਜ਼ਰ ਬੇਸ ਬਣਾਉਣ ’ਚ ਮਦਦ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ, ਜਾਣੋ ਕੀ ਕਿਹਾ
ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਆਪਣੇ ਬ੍ਰਾਡਕਾਸਟ ਵੈਂਚਰ ਨੇ ਵਾਰਨਰ ਬ੍ਰਦਰਸ ਨਾਲ ਇਕ ਡੀਲ ਸਾਈਨ ਕੀਤੀ ਹੈ। ਇਸ ਡੀਲ ਦੇ ਤਹਿਤ ਹਾਲੀਵੁੱਡ ਫ਼ਿਲਮ ਮੇਕਰ ਦੀਆਂ ਸਾਰੀਆਂ ਫ਼ਿਲਮਾਂ ਜੀਓ ਸਿਨੇਮਾ ’ਚ ਦਿਖਾਈ ਦੇਣਗੀਆਂ।
ਇਹ ਖ਼ਬਰ ਵੀ ਪੜ੍ਹੋ : ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਫਲਾਂਟ ਕੀਤਾ 'ਬੇਬੀ ਬੰਪ'
ਇਹ ਕਦਮ ਜੀਓ ਸਿਨੇਮਾ ਦੀ ਰੀਚ ’ਚ ਤਾਂ ਵਾਧਾ ਕਰੇਗਾ ਹੀ, ਨਾਲ ਹੀ ਐਮਾਜ਼ੋਨ ਅਤੇ ਹੌਟਸਟਾਰ ਦੇ ਬਰਾਬਰ ਖੜ੍ਹਾ ਕਰਨ ’ਚ ਮਦਦ ਕਰੇਗਾ। ਇਸ ਡੀਲ ਨਾਲ ਸਿਰਫ਼ ਵਾਰਨਰ ਬ੍ਰਦਰਸ ਹੀ ਨਹੀਂ ਸਗੋਂ ਜੀਓ ਸਿਨੇਮਾ ’ਚ ਐੱਚ. ਬੀ. ਓ. ਦਾ ਕੰਟੈਂਟ ਵੀ ਦਿਖਾਈ ਦੇਵੇਗਾ, ਜਿਸ ਨਾਲ ਜੀਓ ਸਿਨੇਮਾ ਪੋਰਟਫੋਲੀਓ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਕਿਉਂਕਿ ਐੱਚ. ਬੀ. ਓ. ਦੇ ਕੰਟੈਂਟ ਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲੇ ਤੱਕ ਡੀਲ ਦੀ ਵੈਲਿਊ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।