ਕੀ ਬਾਲੀਵੁੱਡ ਛੱਡ ਰਹੇ ਹਨ ਸੁਪਰਸਟਾਰ ਆਮਿਰ ਖ਼ਾਨ? ਅਦਾਕਾਰ ਨੇ ਕੀਤਾ ਖੁਲਾਸਾ

Monday, Aug 19, 2024 - 03:41 PM (IST)

ਕੀ ਬਾਲੀਵੁੱਡ ਛੱਡ ਰਹੇ ਹਨ ਸੁਪਰਸਟਾਰ ਆਮਿਰ ਖ਼ਾਨ? ਅਦਾਕਾਰ ਨੇ ਕੀਤਾ ਖੁਲਾਸਾ

ਮੁੰਬਈ (ਬਿਊਰੋ) - ਇੰਡਸਟਰੀ ਦੇ ਵੱਡੇ ਸੁਪਰਸਟਾਰ ਆਮਿਰ ਖ਼ਾਨ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫ਼ਿਲਮਾਂ 'ਚ ਕੰਮ ਕੀਤਾ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਫ਼ਿਲਮਾਂ 'ਚ ਉਨ੍ਹਾਂ ਦੇ ਕਿਰਦਾਰ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਫਿਲਹਾਲ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੀ ਅਗਲੀ ਫ਼ਿਲਮ 'ਸਿਤਾਰੇ ਜ਼ਮੀਨ ਪਰ' 'ਤੇ ਟਿਕੀਆਂ ਹੋਈਆਂ ਹਨ। ਹਾਲ ਹੀ 'ਚ ਆਮਿਰ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਫਿਲਮੀ ਦੁਨੀਆ ਤੋਂ ਹਟ ਰਹੇ ਹਨ।

ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਅਦਾਕਾਰੀ ਦੀ ਦੁਨੀਆ ਤੋਂ ਦੂਰ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਹੁਣ ਜਦੋਂ ਉਹ ਇਸ ਸਦਮੇ ਤੋਂ ਬਾਹਰ ਆ ਗਈ ਹੈ ਤਾਂ ਕੋਈ ਵੀ ਉਸ ਨੂੰ ਕੰਮ ਨਹੀਂ ਦੇ ਰਿਹਾ। ਅਭਿਨੇਤਰੀ ਨੇ ਹੁਣ ਆਪਣਾ ਪੋਡਕਾਸਟ ਸ਼ੁਰੂ ਕੀਤਾ ਹੈ, ਜਿਸ 'ਚ ਆਮਿਰ ਪਹੁੰਚੇ ਸਨ। ਇਸ ਪੋਡਕਾਸਟ 'ਚ ਹੀ ਆਮਿਰ ਇਹ ਕਹਿੰਦੇ ਹੋਏ ਸੁਣੇ ਗਏ ਹਨ ਕਿ ਉਹ ਫ਼ਿਲਮਾਂ ਤੋਂ ਹਟ ਰਹੇ ਹਨ। ਇਸ ਦੌਰਾਨ ਉਹ ਰੋਣ ਲੱਗ ਗਏ। 

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਰੀਆ ਚੱਕਰਵਰਤੀ ਇਨ੍ਹੀਂ ਦਿਨੀਂ ਆਪਣੇ ਪੋਡਕਾਸਟ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਦੇ ਪੋਡਕਾਸਟ ਦੇ ਪਹਿਲੀ ਮਹਿਮਾਨ ਇੰਡਸਟਰੀ ਦੀ ਚੋਟੀ ਦੀ ਅਦਾਕਾਰਾ ਸੁਸ਼ਮਿਤਾ ਸੇਨ ਸੀ। ਹੁਣ ਬਾਲੀਵੁੱਡ ਸੁਪਰਸਟਾਰ ਆਮਿਰ ਵੀ ਉਸ ਦੇ ਪੋਡਕਾਸਟ ‘ਤੇ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਆਮਿਰ ਅਤੇ ਰੀਆ ਚੱਕਰਵਰਤੀ ਨੂੰ ਵੀ ਇਕੱਠੇ ਸਪਾਟ ਕੀਤਾ ਗਿਆ ਸੀ। ਰੀਆ ਨੇ ਆਪਣੇ ਪੋਡਕਾਸਟ ‘ਰਿਆ ਚੱਕਰਵਰਤੀ ਪੋਡਕਾਸਟ ਚੈਪਟਰ 2’ ਤੋਂ ਆਮਿਰ ਦੀ ਇੱਕ ਝਲਕ ਸਾਂਝੀ ਕੀਤੀ ਹੈ। ਸਾਹਮਣੇ ਆਈ ਇਸ ਵੀਡੀਓ ‘ਚ ਆਮਿਰ ਖ਼ਾਨ ਬਾਲੀਵੁੱਡ ਛੱਡਣ ਦੀ ਗੱਲ ਕਰ ਰਹੇ ਹਨ। ਰੀਆ ਕਹਿੰਦੀ ਹੈ, ‘ਆਮਿਰ ਖ਼ਾਨ ਸੱਚੇ ਸਟਾਰ ਹਨ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਆਪਣੇ ਪੋਡਕਾਸਟ ਦੇ ਆਉਣ ਵਾਲੇ ਐਪੀਸੋਡ ਦੀ ਇੱਕ ਝਲਕ ਦਿੱਤੀ ਹੈ। ਇਸ ਵੀਡੀਓ 'ਚ ਉਸ ਨੇ ਕੈਪਸ਼ਨ 'ਚ ਲਿਖਿਆ, ''ਮੈਂ ਇੱਕ ਸੱਚੇ ਸਟਾਰ ਅਤੇ ਸੱਚੇ ਦੋਸਤ ਆਮਿਰ ਦਾ ਸਵਾਗਤ ਕਰਦੀ ਹਾਂ। ਇਸ ਸਮੇਂ ਦੌਰਾਨ, ਮੈਂ ਤੁਹਾਨੂੰ ਉਨ੍ਹਾਂ ਦੇ ਅਨੁਭਵ ਬਾਰੇ ਡੂੰਘਾਈ ਨਾਲ ਦੱਸਣ ਜਾ ਰਹੀ ਹਾਂ। ਇਸ ਕਹਾਣੀ ਨੂੰ ਜਾਣਨ ਲਈ ਸਾਡੇ ਨਾਲ ਜੁੜੇ ਰਹੋ। #Chapter2, ਐਪੀਸੋਡ ਸ਼ੁੱਕਰਵਾਰ, 23 ਅਗਸਤ ਨੂੰ ਆਵੇਗਾ।''

 
ਰੀਆ ਚੱਕਰਵਰਤੀ ਨੇ ਆਮਿਰ ਨੂੰ ਸਵਾਲ ਕੀਤਾ ਕਿ ਜਦੋਂ ਉਹ ਸ਼ੀਸ਼ੇ ‘ਚ ਦੇਖਦੇ ਹਨ ਤਾਂ ਕੀ ਹੈਰਾਨ ਹੁੰਦੇ ਹਨ ਕਿ ਉਹ ਕਿੰਨੇ ਖੂਬਸੂਰਤ ਲੱਗ ਰਹੇ ਹਨ। ਇਸ ਸਵਾਲ ਦੇ ਜਵਾਬ ‘ਚ ਆਮਿਰ ਕਹਿੰਦੇ ਹਨ ਕਿ ਮੈਂ ਆਪਣੇ ਆਪ ਨੂੰ ਇੰਨਾ ਖੂਬਸੂਰਤ ਨਹੀਂ ਸਮਝਦਾ ਕਿਉਂਕਿ ਮੈਂ ਅਜਿਹਾ ਨਹੀਂ ਦਿਖਦਾ। ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਰਿਤਿਕ ਰੋਸ਼ਨ ਅਸਲੀ ਸਿਤਾਰੇ ਹਨ। ਰੀਆ ਨੇ ਇਸ ਸ਼ੋਅ ਦੌਰਾਨ ਆਮਿਰ ਨੇ ਕਿਹਾ ਸੀ ਕਿ ਉਸ ਨੂੰ ਫ਼ਿਲਮਾਂ ਤੋਂ ਹਟਣਾ ਹੈ। ਰੀਆ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ, ਇਸ 'ਤੇ ਆਮਿਰ ਨੇ ਕਿਹਾ, ਨਹੀਂ ਮੈਂ ਸੱਚ ਕਹਿ ਰਿਹਾ ਹਾਂ। ਰੀਆ ਨੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਕਿਹਾ। ਆਮਿਰ ਨੇ ਕਿਹਾ ਜ਼ਰੂਰ ਕਰੋ। ਇਸ ਤੋਂ ਬਾਅਦ ਆਮਿਰ ਕਿਸੇ ਗੱਲ ‘ਤੇ ਭਾਵੁਕ ਹੋ ਜਾਂਦੇ ਹਨ ਅਤੇ ਰੋਣ ਲੱਗ ਜਾਂਦੇ ਹਨ ਅਤੇ ਆਪਣੇ ਹੰਝੂ ਪੂੰਝਦੇ ਵੀ ਨਜ਼ਰ ਆਉਂਦੇ ਹਨ। ਇਹ ਪੋਡਕਾਸਟ ਤੁਹਾਨੂੰ ਸ਼ੁੱਕਰਵਾਰ, 23 ਅਗਸਤ ਨੂੰ ਦੇਖਣ ਨੂੰ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News