ਯਾਕੂਬ ਦੀ ਫਾਂਸੀ ''ਤੇ ਅਭਿਨੇਤਰੀ ਮੁਗਧਾ ਗੋਡਸੇ ਨੇ ਦਿੱਤਾ ਬਿਆਨ
Thursday, Jul 30, 2015 - 03:58 PM (IST)

ਮੁੰਬਈ- 1993 ਮੁੰਬਈ ਬੰਬ ਬਲਾਸਟ ਦੇ ਦੋਸ਼ੀ ਯਾਕੂਬ ਮੇਮਨ ਨੂੰ ਅੱਜ ਸਵੇਰੇ ਨਾਗਪੁਰ ਜੇਲ ''ਚ ਫਾਂਸੀ ਦਿੱਤੀ ਗਈ। ਇਸ ਫਾਂਸੀ ਨੂੰ ਲੈ ਕੇ ਸੋਸ਼ਲ ਸਾਈਟਸ ''ਤੇ ਕਾਫੀ ਹਲਚਲ ਰਹੀ। ਟਵਿਟਰ ''ਤੇ ਯਾਕੂਬ ਦੀ ਫਾਂਸੀ ਟਰੈਂਡ ਵੀ ਕਰ ਰਹੀ ਹੈ। ਫਾਂਸੀ ''ਤੇ ਆਮ ਲੋਕਾਂ ਦੇ ਨਾਲ-ਨਾਲ ਕੁਝ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਭਿਨੇਤਰੀ ਮੁਗਧਾ ਗੋਡਸੇ ਨੇ ਟਵਿਟਰ ''ਤੇ ਲਿਖਿਆ, ''ਅੱਜ ਦਾ ਦਿਨ 1993 ਦੇ ਪੀੜਤਾਂ ਲਈ ਅਸਲੀ ਇਨਸਾਫ ਦਾ ਦਿਨ ਸੀ।''
ਇਸੇ ਤਰ੍ਹਾਂ ਫਿਲਮ ਡਾਇਰੈਕਟਰ ਅਸ਼ੋਕ ਪੰਡਿਤ ਤੇ ਕਮਾਲ ਆਰ ਖਾਨ ਨੇ ਵੀ ਟਵੀਟਸ ਕਰਕੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਲਮਾਨ ਖਾਨ ਨੇ ਯਾਕੂਬ ਦੀ ਪੈਰਵੀ ਕਰਦਿਆਂ ਕੁਝ ਟਵੀਟਸ ਕੀਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਵਿਟਰ ''ਤੇ ਕਾਫੀ ਆਲੋਚਨਾਵਾਂ ਦ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਬਾਅਦ ''ਚ ਸਲਮਾਨ ਨੇ ਫੈਨਜ਼ ਕੋਲੋਂ ਮੁਆਫੀ ਵੀ ਮੰਗੀ ਸੀ।