ਸਮੁੰਦਰ ਵਿਚਕਾਰ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ, ਲਿਪਲੌਕ ਕਰਦੀ ਆਈ ਨਜ਼ਰ

Tuesday, Aug 09, 2022 - 04:43 PM (IST)

ਸਮੁੰਦਰ ਵਿਚਕਾਰ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ, ਲਿਪਲੌਕ ਕਰਦੀ ਆਈ ਨਜ਼ਰ

ਮੁੰਬਈ- ਅਦਾਕਾਰਾ ਮੌਨੀ ਰਾਏ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ ’ਚੋਂ ਇਕ ਹੈ ਪਰ ਉਹ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਆਪਣੀ ਬੋਲਡ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹਮੇਸ਼ਾ ਦੀਵਾਨਾ ਬਣਾ ਲੈਂਦੀ ਹੈ।

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਦੇਰ ਰਾਤ ਦੋਸਤਾਂ ਨਾਲ ਕੀਤੀ ਖ਼ੂਬ ਮਸਤੀ

ਹਾਲ ਹੀ ’ਚ ਮੌਨੀ ਦੀਆਂ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਮੌਨੀ ਆਪਣੇ ਪਤੀ ਨਾਲ ਕਾਫ਼ੀ ਰੋਮਾਂਟਿਕ ਲੱਗ ਰਹੀ ਹੈ।

PunjabKesari

ਤਸਵੀਰਾਂ ’ਚ ਮੌਨੀ ਸ਼ਿਪ ’ਚ ਪਤੀ ਨਾਲ ਨਜ਼ਰ ਆ ਰਹੀ ਹੈ। ਦੋਵੇਂ ਕੈਮਰੇ ਸਾਹਮਣੇ ਇਕ ਤੋਂ ਵੱਧ ਇਕ ਰੋਮਾਂਟਿਕ ਪੋਜ਼ ਦੇ ਰਹੇ ਹਨ। ਮੌਨੀ ਨੇ ਇਹ ਤਸਵੀਰਾਂ ਆਪਣੇ ਪਤੀ ਦੇ ਜਨਮਦਿਨ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਸਾਂਝੀਆਂ ਕੀਤੀਆਂ ਤਸਵੀਰਾਂ ’ਚ ਮੌਨੀ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਲਿਪਲੌਕ ਕਰਦੀ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਚਿੱਟੇ ਰੰਗ ਦੀ ਡਰੈੱਸ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਬਲੈਕ ਸ਼ੇਡਸ ਮੌਨੀ ਦੇ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਨੀਲੇ ਟੌਪ ਡੈਨਿਮ ਜੀਂਸ ’ਚ ਅੰਕਿਤਾ ਲੋਖੰਡੇ ਦਾ ਸ਼ਾਨਦਾਰ ਲੁੱਕ, ਬਾਥਟਬ ’ਚ ਦਿੱਤੇ ਪੋਜ਼

ਇਸ ਦੇ ਨਾਲ ਸੂਰਜ ਵਾਈਟ ਟੀ-ਸ਼ਰਟ ਅਤੇ ਜੀਂਸ ’ਚ ਸਮਾਰਟ ਲੱਗ ਰਹੇ ਹਨ। ਮੌਨੀ ਰਾਏ ਨੇ ਗੋਆ ’ਚ 27 ਜਨਵਰੀ ਨੂੰ  ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦਾ ਵਿਆਹ ਸਾਊਥ ਇੰਡੀਆ ਅਤੇ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਹੋਇਆ।

PunjabKesari

ਮੌਨੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari


author

Shivani Bassan

Content Editor

Related News