‘ਮਨੀ ਹੀਸਟ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਪ੍ਰੋਫੈਸਰ ਦਾ ਦਿਸਿਆ ਜ਼ਬਰਦਸਤ ਅੰਦਾਜ਼

11/04/2021 11:30:32 AM

ਮੁੰਬਈ (ਬਿਊਰੋ)– ਅਪਰਾਧ ਤੇ ਡਰਾਮੇ ’ਤੇ ਆਧਾਰਿਤ ਦੁਨੀਆ ਦੀ ਸਭ ਤੋਂ ਮਸ਼ਹੂਰ ਵੈੱਬ ਸੀਰੀਜ਼ ‘ਮਨੀ ਹੀਸਟ’ ਦੇ ਪੰਜਵੇਂ ਸੀਜ਼ਨ ਦੇ ਦੂਜੇ ਹਿੱਸੇ ਦਾ ਟਰੇਲਰ ਰਿਲੀਜ਼ ਹੁੰਦਿਆਂ ਹੀ ਵਾਇਰਲ ਹੋ ਗਿਆ ਹੈ। ਇਸ ਟਰੇਲਰ ’ਚ ਸਪੈਨਿਸ਼ ਵੈੱਬ ਸੀਰੀਜ਼ ‘ਮਨੀ ਹੀਸਟ’ ਦੀ ਜਾਨ ਮੰਨੇ ਜਾਣ ਵਾਲੇ ਪ੍ਰੋਫੈਸਰ ਪੂਰੇ ਰੂਪ ’ਚ ਨਜ਼ਰ ਆ ਰਹੇ ਹਨ।

ਇਸ ਐਕਸ਼ਨ ਤੇ ਡਰਾਮੇ ਨਾਲ ਭਰਪੂਰ ਵੈੱਬ ਸੀਰੀਜ਼ ਦੇ ਹੁਣ ਤੱਕ ਕੁੱਲ ਪੰਜ ਸੀਜ਼ਨ ਬਣ ਚੁੱਕੇ ਹਨ। ਸੀਰੀਜ਼ ਦਾ ਪੰਜਵਾਂ ਹਿੱਸਾ ਐਕਸ਼ਨ ਨਾਲ ਭਰਪੂਰ ਸੀ। ਪੰਜਵੇਂ ਸੀਜ਼ਨ ਦੇ ਕਲਾਈਮੈਕਸ ’ਚ ਇਹ ਦਿਖਾਇਆ ਗਿਆ ਹੈ ਕਿ ਪ੍ਰੋਫੈਸਰ ਦੀ ਟੀਮ ਦੇ ਸਭ ਤੋਂ ਮਸ਼ਹੂਰ ਮੈਂਬਰ ਟੋਕੀਓ ਦੀ ਮੌਤ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪਟਾਕਿਆਂ 'ਤੇ ਬੈਨ ਲਗਾਉਣ ਵਾਲਿਆਂ ਦਾ ਕੰਗਨਾ ਰਣੌਤ ਨੇ ਉਡਾਇਆ ਮਜ਼ਾਕ, ਸ਼ਰੇਆਮ ਆਖੀਆਂ ਇਹ ਗੱਲਾਂ

ਰਿਲੀਜ਼ ਹੋਏ ਟਰੇਲਰ ’ਚ ‘ਰਾਇਲ ਮਿੰਟ ਆਫ ਸਪੇਨ’ ਤੇ ‘ਬੈਂਕ ਆਫ ਸਪੇਨ’ ’ਚ ਚੋਰੀਆਂ ਦੀ ਯੋਜਨਾ ਬਣਾਉਣ ਵਾਲੇ ਪ੍ਰੋਫੈਸਰ ਹੁਣ ਆਪਣੀ ਟੀਮ ਨੂੰ ਬਚਾਉਣ ਲਈ ਮੈਦਾਨ ’ਚ ਆ ਗਿਆ ਹੈ। ਟਰੇਲਰ ’ਚ ਪ੍ਰੋਫੈਸਰ ਦੀ ਟੀਮ ਇਕ-ਇਕ ਕਰਕੇ ਬਿਖਰਦੀ ਨਜ਼ਰ ਆ ਰਹੀ ਹੈ ਤੇ ਉਸ ਦੇ ਬਚਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਜਿਹੇ ’ਚ ਟਰੇਲਰ ’ਚ ਪ੍ਰੋਫੈਸਰ ਨੂੰ ਦੇਖ ਕੇ ਲੋਕਾਂ ਦੇ ਦਿਮਾਗ ’ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਤੇਜ਼ ਦਿਮਾਗ ਦੀ ਮਦਦ ਨਾਲ ਟੀਮ ਨੂੰ ਬਚਾ ਲਵੇਗਾ।

ਦੱਸ ਦੇਈਏ ਕਿ ਵੈੱਬ ਸੀਰੀਜ਼ ‘ਮਨੀ ਹੀਸਟ’ ’ਚ ਸਪੈਨਿਸ਼ ਅਦਾਕਾਰ ਅਲਵਾਰੋ ਮੋਰਟੇ ਨੇ ਸਰਜੀਓ ਮਾਰਕਿਨਾ ਨਾਂ ਦੇ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਹੈ। ਪ੍ਰੋਫ਼ੈਸਰ ਬਹੁਤ ਤੇਜ਼ ਦਿਮਾਗ਼ ਵਾਲਾ ਹੈ ਤੇ ਉਸ ਨੇ ‘ਰਾਇਲ ਮਿੰਟ ਆਫ਼ ਸਪੇਨ’ ਤੇ ‘ਬੈਂਕ ਆਫ਼ ਸਪੇਨ’ ’ਚ ਚੋਰੀਆਂ ਲਈ ਯੋਜਨਾ ਤਿਆਰ ਕੀਤੀ ਹੈ, ਜਿਸ ਨੂੰ ਉਸ ਦੀ ਚੁਣੀ ਟੀਮ ਅੰਜ਼ਾਮ ਦਿੰਦੀ ਹੈ ਤੇ ਬੈਂਕ ’ਚੋਂ ਕਰੋੜਾਂ ਦਾ ਸੋਨਾ ਲੈ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News