ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ ''ਤੇ ਦਿਖਿਆ Pregnancy ਗਲੋਅ

Tuesday, Sep 30, 2025 - 10:58 AM (IST)

ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ ''ਤੇ ਦਿਖਿਆ Pregnancy ਗਲੋਅ

ਮੁੰਬਈ (ਏਜੰਸੀ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਜੋ ਕਿ ਜਲਦੀ ਮਾਂ ਬਣਨ ਵਾਲੀ ਹੈ, ਹਾਲ ਹੀ ਦੀ ਇੱਕ ਤਸਵੀਰ ਵਿੱਚ ਬਹੁਤ ਹੀ ਖੂਬਸੂਰਤ ਨਜ਼ਰ ਆਈ। ਇਹ ਤਸਵੀਰ ਸੈਲੀਬ੍ਰਿਟੀ ਮਿਨੀ ਮਾਥੁਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਵਿੱਚ ਕੈਟਰੀਨਾ ਆਪਣੇ ਦੋਸਤਾਂ ਨਾਲ ਸੈਲਫੀ ਲੈਂਦੀ ਹੋਈ ਦਿੱਸ ਰਹੀ ਹੈ। ਤਸਵੀਰ ਵਿਚ ਕੈਟਰੀਨਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆ ਰਿਹਾ ਸੀ।

ਇਹ ਵੀ ਪੜ੍ਹੋ: ਮਸ਼ਹੂਰ YouTuber ਹੋਇਆ ਗ੍ਰਿਫ਼ਤਾਰ ! ਲੱਗੇ ਗੰਭੀਰ ਇਲਜ਼ਾਮ

PunjabKesari

23 ਸਤੰਬਰ ਨੂੰ ਕੈਟਰੀਨਾ ਕੈਫ ਅਤੇ ਵਿਕੀ ਕੌਸ਼ਲ ਨੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕਰਕੇ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਤਸਵੀਰ ਵਿੱਚ ਵਿਕੀ ਕੈਟਰੀਨਾ ਦੇ ਬੇਬੀ ਬੰਪ ਨੂੰ ਪਿਆਰ ਨਾਲ ਛੁੰਹਦੇ ਹੋਏ ਦਿੱਸ ਰਹੇ ਹਨ, ਜਦੋਂਕਿ ਕੈਟਰੀਨਾ ਉਨ੍ਹਾਂ ਵੱਲ ਪਿਆਰ ਭਰੀ ਨਿਗਾਹ ਨਾਲ ਦੇਖ ਰਹੀ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, “ਜਿੰਦਗੀ ਦੇ ਸਭ ਤੋਂ ਖੂਬਸੂਰਤ ਅਧਿਆਇ ਵੱਲ ਵਧਦੇ ਹੋਏ, ਦਿਲਾਂ 'ਚ ਖੁਸ਼ੀ ਅਤੇ ਸ਼ੁਕਰਾਨਾ।”

ਇਹ ਵੀ ਪੜ੍ਹੋ: ਵੱਡੀ ਖਬਰ; ਡਿੱਗ ਗਈ ਸਕੂਲ ਦੀ ਇਮਾਰਤ, 1 ਜਵਾਕ ਦੀ ਮੌਤ, 65 ਵਿਦਿਆਰਥੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ

ਦੱਸ ਦੇਈਏ ਕਿ ਕੈਟਰੀਨਾ ਅਤੇ ਵਿਕੀ ਨੇ 2021 ਵਿੱਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਇਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ ਸੀ। ਇਨ੍ਹਾਂ ਦੀ ਲਵ ਸਟੋਰੀ ਬਹੁਤ ਲੰਮੇ ਸਮੇਂ ਤੱਕ ਗੁਪਤ ਰਹੀ ਸੀ। ਦੋਹਾਂ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਰਿਸ਼ਤੇ ਬਾਰੇ ਨਹੀਂ ਦੱਸਿਆ ਸੀ। ਇਹ ਦੋਹਾਂ ਦਾ ਪਹਿਲਾ ਬੱਚਾ ਹੋਵੇਗਾ। ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਬਾਰੇ ਅਟਕਲਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ, ਪਰ ਦੋਹਾਂ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ। ਰਿਪੋਰਟਾਂ ਅਨੁਸਾਰ ਕੈਟਰੀਨਾ ਹੁਣ ਆਪਣੇ ਗਰਭਅਵਸਥਾ ਦੇ ਤੀਜੇ ਟ੍ਰਾਈਮੇਸਟਰ ਵਿੱਚ ਹੈ। 

ਇਹ ਵੀ ਪੜ੍ਹੋ: ਤੀਜੇ ਦਿਨ ਵੀ ਵੈਂਟੀਲੇਟਰ ਸਪੋਰਟ 'ਤੇ ਹਨ ਪੰਜਾਬੀ ਗਾਇਕ ਜਵੰਦਾ : ਹਸਪਤਾਲ ਨੇ ਕਿਹਾ- ਹਾਲਤ ਅਜੇ ਵੀ ਨਾਜ਼ੁਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News