ਅਨਾਰਕਲੀ ਸੂਟ ''ਚ ਆਲੀਆ ਨੇ ਦਿਖਾਇਆ ਖੂਬਸੂਰਤ ਅੰਦਾਜ਼, ਚਿਹਰੇ ''ਤੇ ਦਿਖਿਆ ਪ੍ਰੈਗਨੈਂਸੀ ਗਲੋਅ

Tuesday, Aug 02, 2022 - 04:40 PM (IST)

ਅਨਾਰਕਲੀ ਸੂਟ ''ਚ ਆਲੀਆ ਨੇ ਦਿਖਾਇਆ ਖੂਬਸੂਰਤ ਅੰਦਾਜ਼, ਚਿਹਰੇ ''ਤੇ ਦਿਖਿਆ ਪ੍ਰੈਗਨੈਂਸੀ ਗਲੋਅ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਇਸ ਦਾ ਉਨ੍ਹਾਂ ਦੇ ਚਿਹਰੇ 'ਤੇ ਗਲੋਅ ਵੀ ਸਾਫ਼ ਨਜ਼ਰ ਆ ਰਿਹਾ ਹੈ। ਹੁਣ ਤੱਕ ਆਲੀਆ ਦੀਆਂ ਅਜਿਹੀ ਲੁੱਕਸ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਆਲੀਆ ਆਪਣੀ ਪ੍ਰੈਗਨੈਂਸੀ ਦੇ ਦਿਨਾਂ 'ਚ ਵੀ ਹਰ ਤਰ੍ਹਾਂ ਦੇ ਆਊਟਫਿੱਟਸ ਪਾਉਣ ਨੂੰ ਪੂਰੀ ਤਰ੍ਹਾਂ ਤਿਆਰ ਹੈ।

PunjabKesari
ਉਨ੍ਹਾਂ ਦੇ ਸਟਾਈਲਿਸ਼ ਸੈੱਸ 'ਚ ਇਸ ਦਾ ਬਿਲਕੁੱਲ ਵੀ ਅਸਰ ਨਹੀਂ ਪੈਂਦਾ ਹੈ। ਆਲੀਆ ਨੇ ਮਿਨੀ ਡਰੈੱਸ ਤੋਂ ਲੈ ਕੇ ਪੈਂਟਸੂਟ ਅਤੇ ਟ੍ਰ਼ੇਡੀਸ਼ਨਲ ਆਊਟਫਿਟ ਨਾਲ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ ਕੀਤਾ। 

PunjabKesari
ਇਸ ਵਿਚਾਲੇ ਇਕ ਵਾਰ ਫਿਰ ਆਲੀਆ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਮੰਗਲਵਾਰ ਸਵੇਰੇ ਆਲੀਆ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਆਲੀਆ ਨੇ ਏਅਰਪੋਰਟ ਦੇ ਲਈ ਏਥਨਿਕ ਲੁੱਕ ਨੂੰ ਚੁਣਿਆ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਫੁੱਲਾਂ ਦੀ ਕਢਾਈ ਵਾਲਾ ਬਲੱਸ਼-ਟੋਨ ਅਨਾਰਕਲੀ ਸੂਟ ਕੈਰੀ ਕੀਤਾ ਸੀ। ਇਸ ਲੁੱਕ ਨੂੰ ਉਨ੍ਹਾਂ ਨੇ ਖੁੱਲ੍ਹੇ ਵਾਲਾਂ ਅਤੇ ਝੂਮਕਿਆਂ ਨਾਲ ਪੂਰਾ ਕੀਤਾ ਸੀ। ਆਲੀਆ ਨੇ ਇਸ ਦੌਰਾਨ ਹੀਲਸ ਕੈਰੀ ਸੀ। ਆਲੀਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਆਲੀਆ ਹਾਲ ਹੀ 'ਚ ਆਰ.ਆਰ.ਆਰ.' ਅਤੇ 'ਗੱਗੂਬਾਈ ਕਾਠਿਆਵਾੜੀ' 'ਚ ਨਜ਼ਰ ਆ ਚੁੱਕੀ ਹੈ। ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਡਾਰਲਿੰਗਸ' ਓ.ਟੀ.ਟੀ 'ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਆਲੀਆ ਰਣਬੀਰ ਕਪੂਰ ਦੇ ਨਾਲ ਆਪਣੀ ਪਹਿਲੀ ਫਿਲਮ 'ਬ੍ਰਹਮਾਸਤਰ', ਰਣਬੀਰ ਕਪੂਰ ਦੇ ਨਾਲ 'ਰੋਕੀ ਐਂਡ ਰਾਨੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਵੇਗੀ। 

PunjabKesari
 


author

Aarti dhillon

Content Editor

Related News