ਫ਼ਿਲਮ ''ਮਿਸਟਰ ਮੰਮੀ'' ਦਾ ਪੈਪੀ ਟਾਈਟਲ ਟਰੈਕ ਹੋਇਆ ਰਿਲੀਜ਼
Thursday, Nov 17, 2022 - 07:35 PM (IST)

ਮੁੰਬਈ (ਬਿਊਰੋ) - ਫ਼ਿਲਮ 'ਮਿਸਟਰ ਮੰਮੀ' ਦੇ ਗੀਤ 'ਪਾਪਾ ਜੀ ਪੇਟ ਸੇ' ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਰਿਤੇਸ਼ ਤੇ ਜੇਨੇਲੀਆ ਦੇਸ਼ਮੁਖ ਦੀ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਕੁਮਾਰ ਦੁਆਰਾ ਦਿੱਤੇ ਗਏ ਇਸ ਮਿਊਜ਼ਿਕ ਟਰੈਕ ਦੇ ਬੋਲ ਸਨੇਹਾ ਖਾਨਵਾਲਕਰ ਨੇ ਲਿਖੇ ਹਨ। ਅਮਿਤ ਗੁਪਤਾ, ਹਰਜੋਤ ਕੌਰ, ਸਨੇਹਾ ਖਾਨਵਾਲਕਰ ਦੁਆਰਾ ਤਿਆਰ ਕੀਤਾ ਗਿਆ, ਇਹ ਪੈਪੀ ਟਰੈਕ ਤੁਹਾਨੂੰ ਸਾਰਿਆਂ ਨੂੰ ਖੁਸ਼ ਕਰ ਦੇਵੇਗਾ।
ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਦੇਸ਼ਮੁਖ ਦੀ ਟਾਈਮਿੰਗ ਤੇ ਉਨ੍ਹਾਂ ਦੀ ਅਨਮੈਚ ਐਨਰਜੀ ਇਸ ਗਾਣੇ ਨੂੰ ਚਾਰ ਚੰਨ ਲਾਉਂਦੀ ਹੈ। ਇਸ ਗੀਤ ਨੂੰ ਸੁਣ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ਯਕੀਨੀ ਤੌਰ 'ਤੇ ਕਾਫ਼ੀ ਮਨੋਰੰਜਨ ਕਰਨ ਵਾਲੀ ਹੈ। ਟੀ-ਸੀਰੀਜ਼ ਦੁਆਰਾ ਪੇਸ਼ ਕੀਤੀ ਗਈ, 'ਮਿਸਟਰ ਮੰਮੀ' ਇਕ ਹੈਕਟਿਕ ਸਿਨੇਮਾ ਪ੍ਰੋਡਕਸ਼ਨ ਤੇ ਬਾਉਂਡ ਸਕ੍ਰਿਪਟ ਪਿਕਚਰਜ਼ ਲਿਮਿਟਿਡ ਪ੍ਰੋਡਕਸ਼ਨ ਹੈ, ਜਿਸ 'ਚ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਮੁੱਖ ਭੂਮਿਕਾਵਾਂ 'ਚ ਹਨ। ਟੀ-ਸੀਰੀਜ਼, ਸ਼ਿਵ ਅਨੰਤ ਤੇ ਸ਼ਾਦ ਅਲੀ ਦੁਆਰਾ ਨਿਰਮਿਤ ਸ਼ਾਦ ਅਲੀ ਦੁਆਰਾ ਨਿਰਦੇਸ਼ਿਤ 'ਮਿਸਟਰ ਮੰਮੀ' ਹੁਣ 18 ਨਵੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।