ਮਿਸਟਰ ਬੀਨ ਦੀ ਮੌਤ ਦੀ ਫੈਲੀ ਅਫਵਾਹ, ਜਾਣੋ ਕੀ ਹੈ ਸੱਚਾਈ

11/24/2021 1:00:50 PM

ਮੁੰਬਈ (ਬਿਊਰੋ)– ਮਿਸਟਰ ਬੀਨ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆ ’ਚ ਮਿਸਟਰ ਬੀਨ ਪ੍ਰਸਿੱਧ ਹੈ। ਮਿਸਟਰ ਬੀਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਹਰ ਉਮਰ ਦੇ ਇਨਸਾਨ ਦੇ ਦਿਲ ’ਤੇ ਰਾਜ ਕਰਦੇ ਹਨ। ਇਨ੍ਹਾਂ ਦਾ ਅਸਲੀ ਨਾਂ ਰੋਵਨ ਐਟਕਿਨਸਨ ਹੈ। ਇਨ੍ਹਾਂ ਨੇ ਮਿਸਟਰ ਬੀਨ ਸੀਰੀਅਲ ਰਾਹੀਂ ਪੂਰੀ ਦੁਨੀਆ ਨੂੰ ਹਾਸੇ ਦੇ ਰੰਗ ਨਾਲ ਭਰ ਦਿੱਤਾ। ਇਨ੍ਹੀਂ ਦਿਨੀਂ ਮਿਸਟਰ ਬੀਨ ਯਾਨੀ ਰੋਵਨ ਐਟਕਿਨਸਨ ਫ਼ਿਰ ਤੋਂ ਚਰਚਾ ’ਚ ਹਨ। ਦਰਅਸਲ, ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਮੌਤ ਦੀਆਂ ਖ਼ਬਰਾਂ ਫ਼ੈਲ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹਨ।

‘ਮਿਸਟਰ ਬੀਨ’ ਦੇ ਕਿਰਦਾਰ ਨਾਲ ਪੂਰੀ ਦੁਨੀਆ ਨੂੰ ਹਸਾਉਣ ਵਾਲੇ ਰੋਵਨ ਐਟਕਿਨਸਨ ਬਾਰੇ ਹਰ ਕੋਈ ਇਹੀ ਸਵਾਲ ਪੁੱਛ ਰਿਹਾ ਹੈ ਕਿ ਕੀ ਰੋਵਨ ਐਟਕਿਨਸਨ ਦੀ ਮੌਤ ਹੋ ਗਈ ਹੈ। ਦਰਅਸਲ, ਰੋਵਨ ਐਟਕਿਨਸਨ ਦੀ ਮੌਤ ਦੀ ਖ਼ਬਰ ਨੇ ਸੋਸ਼ਲ ਮੀਡੀਆ ’ਤੇ ਤੂਲ ਫੜ ਲਿਆ ਸੀ ਪਰ ਸੱਚਾਈ ਇਹ ਹੈ ਕਿ ਇਹ ਸਿਰਫ਼ ਅਫਵਾਹਾਂ ਹਨ।

ਰੋਵਨ ਐਟਕਿਨਸਨ, ਜਿਨ੍ਹਾਂ ਨੇ ‘ਜੌਨੀ ਇੰਗਲਿਸ਼’ ਤੇ ‘ਮਿਸਟਰ ਬੀਨ’ ਵਰਗੀਆਂ ਭੂਮਿਕਾਵਾਂ ਨਿਭਾਈਆਂ ਹਨ, ਜ਼ਿੰਦਾ ਤੇ ਤੰਦਰੁਸਤ ਹਨ। ਰੋਵਨ ਐਟਕਿਨਸਨ ਬਾਰੇ ਟਵਿਟਰ ’ਤੇ ਅਫਵਾਹ ਸੀ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਗਏ।

ਬਹੁਤ ਸਾਰੇ ਲੋਕਾਂ ਨੇ RIP ਮਿਸਟਰ ਬੀਨ ਲਿਖਦਿਆਂ ਦੁੱਖ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਪਰ ਮਿਸਟਰ ਬੀਨ ਪੂਰੀ ਤਰ੍ਹਾਂ ਠੀਕ ਤੇ ਸਿਹਤਮੰਦ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੋਵਨ ਐਟਕਿਨਸਨ ਨੂੰ ਲੈ ਕੇ ਅਜਿਹੀ ਖ਼ਬਰ ਆਈ ਹੈ। ਰੋਵਨ ਦੀ ਮੌਤ ਦੀਆਂ ਅਫਵਾਹਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News