ਐਕਸ਼ਨ ਭਰਪੂਰ ਹੈ ਟੌਮ ਕਰੂਜ਼ ਦੀ ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ’ ਦਾ ਟੀਜ਼ਰ ਟਰੇਲਰ (ਵੀਡੀਓ)

Tuesday, May 24, 2022 - 11:01 AM (IST)

ਐਕਸ਼ਨ ਭਰਪੂਰ ਹੈ ਟੌਮ ਕਰੂਜ਼ ਦੀ ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ’ ਦਾ ਟੀਜ਼ਰ ਟਰੇਲਰ (ਵੀਡੀਓ)

ਮੁੰਬਈ (ਬਿਊਰੋ)– ‘ਮਿਸ਼ਨ ਇੰਪਾਸੀਬਲ : ਡੈੱਡ ਰੈਕਨਿੰਗ’ ਭਾਗ ਇਕ ਦਾ ਟੀਜ਼ਰ ਟਰੇਲਰ ਰਿਲੀਜ਼ ਹੋ ਗਿਆ ਹੈ। ਟੌਮ ਕਰੂਜ਼ ਸਟਾਰਰ ਇਹ ਫ਼ਿਲਮ ਦਿਮਾਗ ਨੂੰ ਹਿਲਾਉਣ ਲਈ ਤਿਆਰ ਹੈ। ਕਿਟ੍ਰਿਜ ਦੇ ਕਿਰਦਾਰ ’ਚ ਜ਼ੇਰਨੀ ਦੀ ਵਾਪਸੀ ਦਾ ਖ਼ੁਲਾਸਾ ਕਰਨ ਤੋਂ ਬਾਅਦ ਟੀਜ਼ਰ ਟਰੇਲਰ ਆਪਣੇ ਮਿਸ਼ਨ ਇੰਪਾਸੀਬਲ ਸਟਾਈਲ ’ਚ ਬਦਲ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ਦੇ ਕੁਮੈਂਟ ’ਤੇ NCM ਦਾ ਐਕਸ਼ਨ, ਪੰਜਾਬ ਤੇ ਮਹਾਰਾਸ਼ਟਰ ਤੋਂ ਮੰਗੀ ਰਿਪੋਰਟ

ਟਰੇਲਰ ’ਚ ਸਾਰੇ ਕਿਰਦਾਰਾਂ ਦਾ ਇਕ ਅਸੈਂਬਲ ਦਿਖਾਇਆ ਗਿਆ ਹੈ। ਨਾਲ ਹੀ ਏਥਨ ਹੰਟ ਮੁੜ ਆਪਣੇ ਐਕਸ਼ਨ ’ਚ ਵਾਪਸ ਆ ਗਏ ਹਨ। ਉਹ ਬਿਲਡਿੰਗਾਂ ਤੇ ਪਹਾੜਾਂ ਨੂੰ ਤੋੜਨ ਲਈ ਤਿਆਰ ਹਨ। ਟਰੇਲਰ ਇਕ ਜ਼ਬਰਦਸਤ ਸਟੰਟ ਨਾਲ ਖ਼ਤਮ ਹੁੰਦਾ ਹੈ।

ਟਰੇਲਰ ’ਚ ਇਕ ਪਾਸੇ ਜਿਥੇ ਟਰੇਨ ਦਾ ਇਕ ਹਿੱਸਾ ਪਟੜੀ ਤੋਂ ਉਤਰਦਾ ਦਿਖਾਈ ਦਿੰਦਾ ਹੈ, ਉਥੇ ਦੂਜੇ ਪਾਸੇ ਹੀਰੋ ਨੂੰ ਆਪਣੀ ਬਾਈਕ ਤੋਂ ਛਲਾਂਗ ਮਾਰਦੇ ਦੇਖਿਆ ਜਾ ਸਕਦਾ ਹੈ। ਕੁਲ ਮਿਲਾ ਕੇ ਏਥਨ ਹੰਟ ਇਕ ਨਵੇਂ ਤੇ ਜ਼ਿਆਦਾ ਖ਼ਤਰਨਾਕ ਮਿਸ਼ਨ ’ਤੇ ਵਾਪਸ ਆ ਗਿਆ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਸ਼ੁਰੂਆਤੀ ਸੀਨ ਨੂੰ ਛੱਡ ਕੇ ਦੋ ਮਿੰਟ ਦੇ ਟਰੇਲਰ ਦੇ ਕਿਸੇ ਭਾਗ ’ਚ ਕੋਈ ਡਾਇਲਾਗ ਨਹੀਂ ਹੈ। ਇਸ ਦੀ ਬਜਾਏ ਕਮਾਲ ਦੇ ਸੀਨਜ਼ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਸਾਈਮਨ ਪੇਗ, ਰੇਬੇਕਾ ਫਗਯੂਰਸਨ, ਹੇਲੇ ਏਟਵੇਲ, ਇੰਦੀਰਾ ਵਰਮਾ ਤੇ ਪੋਮ ਕਲੇਮੇਂਟੀਏਫ ਵਰਗੇ ਕਲਾਕਾਰ ਦੇਖਣ ਨੂੰ ਮਿਲ ਰਹੇ ਹਨ। ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਇੰਨਾ ਤੈਅ ਕਰ ਦਿੱਤਾ ਗਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News