ਫ਼ਿਲਮ ਰਿਵਿਊ : 'ਬਦਲਾ' ਲੈਣ ਦੀ ਅੱਗ 'ਚ ਮਘਦੇ ਬੇਖ਼ੋਫ਼ ਅਪਰਾਧੀਆਂ ਦੀ ਮਿਰਜ਼ਾਪੁਰ 'ਤੇ ਰਾਜ ਕਰਨ ਦੀ ਅਨੋਖੀ ਦਾਸਤਾਨ

10/23/2020 2:25:39 PM

ਵੈੱਬ ਸੀਰੀਜ਼ - ਮਿਰਜ਼ਾਪੁਰ 2
ਸਟਾਰ ਕਾਸਟ - ਪੰਕਜ ਤ੍ਰਿਪਾਠੀ, ਅਲੀ ਫਜਲ, ਸ਼ਵੇਤਾ ਤ੍ਰਿਪਾਠੀ, ਰਸਿਕਾ ਦੁੱਗਲ, ਵਿਜੈ ਵਰਮਾ
ਡਾਇਰੈਕਟਰ - ਗੁਰਮੀਤ ਸਿੰਘ ਮਿਹਿਰ ਦੇਸਾਈ
ਰੇਟਿੰਗ - 3 ਸਟਾਰ


ਕਹਾਣੀ
ਐਮਾਜ਼ੋਨ ਪ੍ਰਾਈਮ ਵੀਡੀਓ ਦੀ ਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 2' 22 ਅਕਤੂਬਰ ਨੂੰ ਰਿਲੀਜ਼ ਹੋ ਚੁੱਕਾ ਹੈ। ਸੀਰੀਜ਼ 'ਚ ਪੰਕਜ ਤ੍ਰਿਪਾਠੀ, ਸ਼ਵੇਤਾ ਤ੍ਰਿਪਾਠੀ, ਅਲੀ ਫਜਲ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਹੈ। ਹਾਲਾਂਕਿ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਇਸ ਵਾਰ ਕੁਝ ਨਵੇਂ ਸਿਤਾਰਿਆਂ ਨੂੰ ਵੀ ਸੀਜ਼ਨ 2 ਨਾਲ ਜੋੜਿਆ ਗਿਆ ਹੈ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ ਕਾਲੀਨ ਭੈਯਾ (ਪੰਕਜ ਤ੍ਰਿਪਾਠੀ) ਦਾ ਭੌਕਾਲ ਬਰਕਰਾਰ ਨਜ਼ਰ ਆਇਆ।
'ਮਿਰਜ਼ਾਪੁਰ 2' 'ਚ ਪਹਿਲੇ ਸੀਜ਼ਨ ਦੇ ਅੱਗੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਪਹਿਲੇ ਸੀਜ਼ਨ ਦੇ ਲਾਸਟ ਐਪੀਸੋਡ 'ਚ ਮੁੰਨਾ ਤ੍ਰਿਪਾਠੀ, ਬਬਲੂ ਪੰਡਿਤ ਤੇ ਸਵੀਟੀ ਨੂੰ ਮਾਰ ਦਿੰਦਾ ਹੈ ਪਰ ਗੁੱਡੂ ਪੰਡਿਤ (ਅਲੀ ਫਜਲ) ਤੇ ਗੋਲੂ (ਸ਼ਵੇਤਾ ਤ੍ਰਿਪਾਠੀ) ਬਚ ਜਾਂਦੇ ਹਨ। ਇਸ ਤੋਂ ਬਾਅਦ ਹੁਣ ਬਦਲਾ ਲੈਣ ਤੇ 'ਮਿਰਜ਼ਾਪੁਰ' 'ਤੇ ਰਾਜ਼ ਕਰਨ ਦੀ ਕਹਾਣੀ ਸ਼ੁਰੂ ਹੁੰਦੀ ਹੈ। ਗੁੱਡੂ ਪੰਡਿਤ ਭਰਾ ਤੇ ਆਪਣੀ ਪਤਨੀ ਦੀ ਮੌਤ ਦਾ ਬਦਲਾ, ਮੁੰਨਾ ਤੇ ਉਸ ਦੇ ਪਿਤਾ ਕਾਲੀਨ ਭੈਯਾ ਤੋਂ ਲੈਣਾ ਚਾਹੁੰਦੇ ਹਨ ਅਤੇ ਇਸੇ ਕੰਮ 'ਚ ਉਨ੍ਹਾਂ ਦਾ ਸਾਥ ਗੋਲੂ ਦਿੰਦੀ ਹੈ।
ਇਸ ਸੀਜ਼ਨ 'ਚ ਸ਼ੁਰੂ ਦੇ ਦੋ ਐਪੀਸੋਡ ਗੁੱਡੂ ਪੰਡਿਤ ਤੇ ਗੋਲੂ ਦੇ ਸੰਘਰਸ਼ 'ਤੇ ਆਧਾਰਿਤ ਹਨ। ਦੂਜੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਹਾਣੀ ਪ੍ਰੇਸ਼ਾਨ ਨਹੀਂ ਕਰਦੀ ਹੈ। ਵਿਚ-ਵਿਚ 'ਚ ਕਾਮੇਡੀ, ਸ਼ਾਨਦਾਰ ਡਾਇਲਾਗਸ ਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਸੀਰੀਜ਼ 'ਚ ਜਿਹੜੇ ਵੱਡੇ ਬਦਲਾਅ ਹੁੰਦੇ ਹਨ, ਉਹ ਗੋਲੂ ਦਾ ਬੰਦੂਕ ਚੁੱਕ ਲੈਣਾ ਤੇ ਗੁੱਡੂ ਦਾ ਲੰਗੜਾ ਹੋ ਜਾਣਾ। ਕਾਲੀਨ ਭੈਯਾ ਦੀ ਪਤਨੀ ਦਾ ਕਿਰਦਾਰ ਅੱਗੇ-ਅੱਗੇ ਨਿਖਰ ਕੇ ਆਉਂਦਾ ਹੈ। ਇਸ ਵਾਰ ਕਹਾਣੀ 'ਮਿਰਜ਼ਾਪੁਰ' ਤੋਂ ਨਿਕਲ ਕੇ ਲਖਨਊ ਤੱਕ ਜਾ ਪਹੁੰਚਦੀ ਹੈ। ਗੁੱਡੂ ਪੰਡਿਤ ਦੇ ਬਦਲਣ ਦੀ ਅੱਗ ਅਤੇ ਮੁੰਨਾ ਦਾ ਗੱਦੀ ਨਾਲ ਜੁੜਿਆ ਲਾਲਚ ਪੂਰੀ ਸੀਰੀਜ਼ 'ਚ ਸਵਾਦ ਜਮਾਈ ਰੱਖਦਾ ਹੈ। ਗੁੱਡੂ ਪੰਡਿਤ ਆਪਣੀ ਪੂਰੀ ਤਾਕਤ ਨਾਲ ਵਾਪਸੀ ਕਰਦਾ ਹੈ। ਲਖਨਊ 'ਚ ਇਨਵੈਸਟਮੈਂਟ ਦਾ ਬਿਜਨੈੱਸ ਚਲਾਉਣ ਵਾਲਾ ਰੌਬਿਨ (ਵਿਜੈ ਵਰਮਾ) ਤੇ ਜੌਨਪੁਰ ਦਾ ਬਾਹੂਬਲੀ ਰਤੀ ਸ਼ੰਕਰ ਸ਼ੁਕਲਾ ਦਾ ਪੁੱਤਰ ਸ਼ਰਦ (ਅੰਜੁਮ ਸ਼ਰਮਾ) ਨੇ ਸੀਰੀਜ਼ ਨੂੰ ਹੋਰ ਵੀ ਰੋਚਕ (ਦਿਲਚਸਪ) ਬਣਾ ਦਿੱਤਾ ਹੈ। ਇਸੇ ਤਰ੍ਹਾਂ ਇਕ ਤੋਂ ਬਾਅਦ ਇਕ ਅਜਿਹੇ ਕਈ ਕਿਰਦਾਰ ਆਉਂਦੇ ਹਨ, ਜੋ ਫ਼ਿਲਮ ਨੂੰ ਦੇਖਣ ਲਈ ਉਤਸੁਕਤਾ ਪੈਦਾ ਕਰਦੇ ਹਨ।

ਕੀ ਹੋਇਆ ਸੀ 'ਮਿਰਜ਼ਾਪੁਰ' ਦੇ ਪਹਿਲੇ ਸੀਜਨ 'ਚ
ਮਿਰਜ਼ਾਪੁਰ ਦੇ ਸੀਜਨ 'ਚ ਪੰਕਜ ਤ੍ਰਿਪਾਠੀ ਕਾਲੀਨ ਭਈਆ ਦੀ ਭੂਮਿਕਾ 'ਚ ਦਿਖਾਈ ਦਿੱਤੇ ਸਨ, ਜੋ ਇਕ 'ਬਾਹੂਬਲੀ' ਹੈ ਅਤੇ ਮਿਰਜ਼ਾਪੁਰ 'ਚ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਹੈ ਅਤੇ ਉਹ ਆਪਣੇ ਨਸ਼ਿਆਂ ਅਤੇ ਬੰਦੂਕਾਂ ਦੇ ਕਾਰੋਬਾਰ ਨੂੰ ਫੈਲਾਉਣ ਲਈ ਗੁੱਡੂ ਅਤੇ ਬਬਲੂ ਨੂੰ ਆਪਣੇ ਗਿਰੋਹ 'ਚ ਸ਼ਾਮਲ ਕਰ ਲੈਂਦੇ ਹਨ ਪਰ ਕਾਲੀਨ ਭਈਆ ਦਾ ਬੇਟਾ ਮੁੰਨਾ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹੈ। ਇਸ ਤੋਂ ਇਲਾਵਾ ਗੁੱਡੂ ਇਕ ਲੜਕੀ ਨਾਲ ਵਿਆਹ ਕਰਵਾਉਂਦਾ ਹੈ, ਜਿਸ ਨੂੰ ਮੁੰਨਾ ਕਾਲਜ 'ਚ ਪਸੰਦ ਕਰਦੀ ਹੈ। ਫਿਰ ਮੁੰਨਾ ਆਪਣੇ ਪਿਤਾ ਦੀ ਹੱਤਿਆ ਦੀ ਯੋਜਨਾ ਬਣਾ ਲੈਂਦਾ ਹੈ ਪਰ ਕਾਲੀਨ ਭਇਆ ਬਚ ਜਾਂਦਾ ਹੈ ਅਤੇ ਮੁੰਨਾ ਇਸ ਦਾ ਇਲਜ਼ਾਮ ਗੁੱਡੂ ਅਤੇ ਬਬਲੂ 'ਤੇ ਲਗਾ ਦਿੰਦੇ ਹਨ। ਕਾਲੀਨ ਵੀ ਮੁੰਨਾ ਨੂੰ ਗੁੱਡੂ ਅਤੇ ਬਬਲੂ ਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੰਦੇ ਹਨ। ਇਸ ਤੋਂ ਬਾਅਦ ਮੁੰਨਾ ਬਬਲੂ ਅਤੇ ਗੁੱਡੂ ਦੀ ਪਤਨੀ ਦਾ ਕਤਲ ਕਰ ਦਿੰਦਾ ਹੈ। 

'ਮਿਰਜ਼ਾਪੁਰ 2' ਇਹ ਹੋਵੇਗਾ ਖ਼ਾਸ
'ਮਿਰਜ਼ਾਪੁਰ 2' 'ਚ ਗੁੱਡੂ ਆਪਣੇ ਭਰਾ ਅਤੇ ਆਪਣੀ ਪਤਨੀ ਦਾ ਬਦਲਾ ਲਵੇਗਾ, ਨਾਲ ਹੀ ਹੁਣ ਗੁੱਡੂ ਵੀ 'ਮਿਰਜ਼ਾਪੁਰ' 'ਤੇ ਰਾਜ ਕਰਨਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ 'ਮਿਰਜ਼ਾਪੁਰ 2' ਰਿਲੀਜ਼ ਤੋਂ ਤਿੰਨ ਘੰਟੇ ਪਹਿਲਾਂ ਹੀ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਣਾ ਸ਼ੁਰੂ ਹੋ ਗਿਆ ਹੈ। ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਤੁਸੀਂ ਇਸ ਸੀਰੀਜ਼ ਨੂੰ ਵੇਖ ਸਕਦੇ ਹੋ। ਇਸ ਸੀਰੀਜ਼ 'ਚ ਪੰਕਜ ਤ੍ਰਿਪਾਠੀ, ਅਲੀ ਫਜਲ, ਦਿਵਯੇਂਦੂ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਆਪਣੇ ਕਿਰਦਾਰ ਨੂੰ ਦੁਬਾਰਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਦੇ ਇਲਾਵਾ ਹੋਰ ਵੀ ਕਈ ਕਿਰਦਾਰ ਸਾਹਮਣੇ ਆਉਣ ਵਾਲੇ ਹਨ।


sunita

Content Editor sunita