ਮਹਿਲਾ ਪੰਡਿਤ ਨੇ ਨਿਭਾਈਆਂ ਦੀਆ ਮਿਰਜ਼ਾ ਦੇ ਵਿਆਹ ਦੀਆਂ ਰਸਮਾਂ, ਅਦਾਕਾਰਾ ਦੀ ਹੋਈ ਚਾਰੇ ਪਾਸੇ ਚਰਚਾ

Wednesday, Feb 17, 2021 - 03:49 PM (IST)

ਮਹਿਲਾ ਪੰਡਿਤ ਨੇ ਨਿਭਾਈਆਂ ਦੀਆ ਮਿਰਜ਼ਾ ਦੇ ਵਿਆਹ ਦੀਆਂ ਰਸਮਾਂ, ਅਦਾਕਾਰਾ ਦੀ ਹੋਈ ਚਾਰੇ ਪਾਸੇ ਚਰਚਾ

ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਹਾਲ ਹੀ ’ਚ ਵੈਭਵ ਰੇਖੀ ਨਾਲ ਵਿਆਹ ਦੇ ਬੰਧਨ ’ਚ ਬੱਝੀ ਹੈ। ਦੀਆ ਦਾ ਵਿਆਹ ਉਸ ਦੇ ਘਰ ’ਚ ਹੋਇਆ ਜਿਸ ’ਚ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ। ਵਿਆਹ ’ਚ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। 

PunjabKesari
ਦਰਅਸਲ ਅਦਾਕਾਰਾ ਦੀਆ ਮਿਰਜ਼ਾ ਹਮੇਸ਼ਾ ਹੀ ਫੇਮੀਨੀਜ਼ਮ ’ਤੇ ਗੱਲ ਕਰਦੀ ਹੈ ਅਤੇਔਰਤਾਂ ਦੇ ਹੱਕ ’ਚ ਖੜ੍ਹੀ ਹੁੰਦੀ ਹੈ। ਆਪਣੇ ਵਿਆਹ ’ਚ ਅਦਾਕਾਰਾ ਨੇ ਮਹਿਲਾ ਪੰਡਿਤ ਨੂੰ ਬੁਲਾਇਆ ਅਤੇ ਉਸ ਤੋਂ ਵਿਆਹ ਦੀਆਂ ਰਸਮਾਂ ਕਰਵਾਈਆਂ। ਦੀਆ ਨੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਦੀਆ ਦੀ ਖ਼ੂਬ ਤਾਰੀਫ਼ ਹੋ ਰਹੀ ਹੈ। 

PunjabKesari
ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਮਹਿਲਾ ਪੰਡਿਤ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ''Sheela Atta ਸਾਡਾ ਵਿਆਹ ਕਰਵਾਉਣ ਲਈ ਤੁਹਾਡਾ ਧੰਨਵਾਦ। ਮੈਨੂੰ ਮਾਣ ਹੈ ਕਿ ਅਸੀਂ ਮਿਲ ਕੇ Generation Equality ਨੂੰ ਅੱਗੇ ਵਧਾਇਆ।

PunjabKesari
ਤੁਹਾਨੂੰ ਦੱਸ ਦੇਈਏ ਕਿ ਦੀਆ ਮਿਰਜ਼ਾ ਦਾ ਇਹ ਦੂਜਾ ਵਿਆਹ ਹੈ ਅਤੇ ਉਨ੍ਹਾਂ ਨੇ ਇਸ ਨੂੰ ਬੇਹੱਦ ਹੀ ਸਾਧਾਰਣ ਤਰੀਕੇ ਨਾਲ ਕੀਤਾ। ਵਿਆਹ ’ਚ ਦੀਆ ਨੇ ਲਾਲ ਰੰਗ ਦੀ ਬਨਾਰਸੀ ਸਾੜ੍ਹੀ ਪਾਈ ਸੀ। 

PunjabKesari

ਵਿਆਹ ਤੋਂ ਬਾਅਦ ਦੀਆ ਨੇ ਇਸ ਖ਼ਾਸ ਮੌਕੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਹੈ ਕਿ ‘ਲਵ ਇਕ ਫੁਲ-ਸਰਕਲ ਹੈ, ਜਿਸ ਨੂੰ ਅਸੀਂ ਘਰ ਕਹਿ ਕੇ ਬੁਲਾਉਂਦੇ ਹਾਂ। ਗਜਬ ਦੀ ਗੱਲ ਇਹ ਹੈ ਕਿ ਤੁਹਾਨੂੰ ਘਰ ਦੇ ਦਰਵਾਜ਼ੇ ’ਤੇ ਖਟਖਟਾਉਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਤੁਸੀਂ ਦਰਵਾਜ਼ਾ ਖੋਲ੍ਹਦੇ ਹੋ ਅਤੇ ਪਿਆਰ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ। 

PunjabKesari
ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ ਤੁਹਾਡੇ ਨਾਲ ਆਪਣੀਆਂ ਇਨ੍ਹਾਂ ਖੁਸ਼ੀਆਂ ਨੂੰ ਮੈਂ ਵੰਡਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਮੇਰੀ ਐਕਸਟੇਂਡੇਡ ਫੈਮਿਲੀ ਹੋ। ਉਮੀਦ ਕਰਦੀ ਹਾਂ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਲਝ ਜਾਣ, ਹਰ ਦਿਨ ਨੂੰ ਦਰਦ ਤੋਂ ਰਾਹਤ ਮਿਲੇ, ਪਿਆਰ ਦੇ ਜਾਦੂ ਦਾ ਅਹਿਸਾਸ ਸਾਨੂੰ ਹਰ ਪਲ ਹੋਵੇ। 


author

Aarti dhillon

Content Editor

Related News