‘ਮਾਈਨਸ 31 ਦਿ ਨਾਗਪੁਰ ਫਾਈਲਸ’ ਦਾ ਟਰੇਲਰ ਰਿਲੀਜ਼

Friday, Jul 14, 2023 - 10:10 AM (IST)

‘ਮਾਈਨਸ 31 ਦਿ ਨਾਗਪੁਰ ਫਾਈਲਸ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) - ਫ਼ਿਲਮ ‘ਮਾਈਨਸ 31’ ਕੋਰੋਨਾ ਟਾਈਮਜ਼ ’ਤੇ ਆਧਾਰਿਤ ਇਕ ਮਰਡਰ ਮਿਸਟ੍ਰੀ ਹੈ। ਫ਼ਿਲਮ ਦਾ ਟਰੇਲਰ ਅੱਜ ਮੁੰਬਈ ’ਚ ਲਾਂਚ ਕੀਤਾ ਗਿਆ ਜਿੱਥੇ ਫ਼ਿਲਮ ਦੀ ਪੂਰੀ ਸਟਾਰ ਕਾਸਟ ਮੌਜੂਦ ਸੀ। ‘ਮਾਈਨਸ 31’ ਦਾ ਟਰੇਲਰ ਕਾਫੀ ਦਿਲਚਸਪ ਹੈ ਤੇ ਇਸ ਨੇ ਰਿਲੀਜ਼ ਹੋਣ ਤੋਂ ਬਾਅਦ ਖਾਸ ਤੌਰ ’ਤੇ ਅੰਡਰਗ੍ਰਾਊਂਡ ਮਿਊਜ਼ਿਕ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

ਇਸ ਫ਼ਿਲਮ ’ਚ ਰੂਚਾ ਇਨਾਮਦਾਰ, ਨਿਸ਼ਾ ਧਰ, ਰਘੁਬੀਰ ਯਾਦਵ, ਰਾਜੇਸ਼ ਸ਼ਰਮਾ, ਜਯਾ ਭੱਟਾਚਾਰੀਆ, ਕੰਭਾਰੀ, ਸੰਤੋਸ਼ ਜੁਵੇਕਰ, ਸ਼ਿਵਾਂਕਿਤ ਪਰਿਹਾਰ ਤੇ ਦੇਬਾਸ਼ੀਸ਼ ਨਾਹਾ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। 


ਪ੍ਰਤੀਕ ਮੋਇਤਰੋ ਦੁਆਰਾ ਨਿਰਦੇਸ਼ਿਤ, ਚਾਰੁਲਤਾ ਮੋਇਤਰੋ ਦੁਆਰਾ ਲਿਖਚ, ਔਰੇਂਜ ਪਿਕਸਲ ਸਟੂਡੀਓ ਦੁਆਰਾ ਨਿਰਮਿਤ, ਕਰਨ ਵਿਸ਼ਾਲ ਕੋਂਡੇ, ਨਿਸ਼ਿਤਾ ਕੇਨੀ ਤੇ ਦਰਸ਼ਨੀ ਐਂਟਰਟੇਨਮੈਂਟ ਦੁਆਰਾ ਸਹਿ-ਨਿਰਮਾਣ, ਡਰੈਗਨ ਵਾਟਰ ਫਿਲਮਜ਼ ਦੁਆਰਾ ਵਿਤਰਿਤ ‘ਮਾਈਨਸ 31: ਦਿ ਨਾਗਪੁਰ ਫਾਈਲਜ਼’ 21 ਜੁਲਾਈ ਨੂੰ ਭਾਰਤ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News