ਭੇਦਭਾਵ ਨੂੰ ਲੈ ਕੇ ਮਿਲਿੰਦ ਸੋਮਨ ਦੀ ਪਤਨੀ ਅੰਕਿਤਾ ਦਾ ਫੁੱਟਿਆ ਗੁੱਸਾ, ਆਖੀ ਇਹ ਗੱਲ

Friday, Jul 30, 2021 - 09:58 AM (IST)

ਭੇਦਭਾਵ ਨੂੰ ਲੈ ਕੇ ਮਿਲਿੰਦ ਸੋਮਨ ਦੀ ਪਤਨੀ ਅੰਕਿਤਾ ਦਾ ਫੁੱਟਿਆ ਗੁੱਸਾ, ਆਖੀ ਇਹ ਗੱਲ

ਮੁੰਬਈ- ਬੀਤੇ ਦਿਨੀਂ ਮਿਲਿੰਦ ਸੋਮਨ ਭਾਰਤੀ ਪਹਿਲਵਾਨ ਪ੍ਰਿਆ ਮਲਿਕ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਨਜ਼ਰ ਆਏ ਸਨ, ਦੱਸਣਯੋਗ ਹੈ ਕਿ ਪ੍ਰਿਆ ਨੇ ਹੰਗਰੀ ’ਚ ਹੋਈ World Cadet Wrestling Championship ’ਚ ਗੋਲਡ ਮੈਡਲ ਹਾਸਿਲ ਕੀਤਾ ਸੀ ਪਰ ਇਨ੍ਹਾਂ ਦਿਨਾਂ ’ਚ ਪੂਰੀ ਦੁਨੀਆ ’ਚ ਟੋਕੀਓ ਓਲੰਪਿਕ ਦਾ ਖ਼ੁਮਾਰ ਚੜ੍ਹਿਆ ਹੋਇਆ ਹੈ। ਜਿਸ ਨੂੰ ਲੈ ਕੇ ਮਿਲਿੰਦ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਇਸ ਦੌਰਾਨ ਹੁਣ ਉਨ੍ਹਾਂ ਦੀ ਪਤਨੀ ਅੰਕਿਤਾ ਕੋਂਵਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਨੂੰ ਲੈ ਕੇ ਉਹ ਖ਼ਾਸ ਚਰਚਾ ਦਾ ਵਿਸ਼ਾ ਬਣਾ ਗਈ ਹੈ।

PunjabKesari
ਅੰਕਿਤਾ ਨੇ ਇਸ ਤਰ੍ਹਾਂ ਵਿੰਨਿ੍ਹਆ ਨਿਸ਼ਾਨਾ
ਦੱਸਣਯੋਗ ਹੈ ਕਿ ਮੀਰਾ ਬਾਈ ਚਾਨੂ ਨੇ ਟੋਕੀਓ ਓਲੰਪਿਕ ’ਚ ਸਿਲਵਰ ਮੈਡਲ ਆਪਣੇ ਨਾਂ ਕਰ ਲਿਆ ਹੈ ਲੋਕਾਂ ਦੇ ਵਧਾਈ ਦੇਣ ਦੇ ਸਿਲਸਿਲੇ ਦੇ ਚੱਲਦੇ ਹੁਣ ਅੰਕਿਤਾ ਨੇ ਵੀ ਪੋਸਟ ਸ਼ੇਅਰ ਕੀਤਾ ਹੈ। ਯੂਜ਼ਰਜ਼ ਉਨ੍ਹਾਂ ਦੀ ਪੋਸਟ ’ਤੇ ਜੰਮ ਕੇ ਪ੍ਰਤੀਕਿਰਿਆ ਦੇ ਰਹੇ ਹਨ। ਅੰਕਿਤਾ ਲਿਖਦੀ ਹੈ- ‘ਜੇ ਤੁਸੀਂ ਨਾਰਥ ਈਸਟ ਤੋਂ ਹੋ ਤਾਂ ਤੁਸੀਂ ਉਦੋਂ ਹੀ ਭਾਰਤੀ ਹੋ ਸਕਦੇ ਹੋ ਜਦੋਂ ਤੁਸੀਂ ਦੇਸ਼ ਲਈ ਮੈਡਲ ਜਿੱਤਦੇ ਹੋ, ਨਹੀਂ ਤਾਂ ਤੁਹਾਨੂੰ ਚਿੰਕੀ, ਚਾਈਨੀਜ਼ ਜਾਂ ਨੇਪਾਲੀ ਜਾਂ ਹੁਣ ਹਾਲ ਹੀ ’ਚ ਆਇਆ ਨਵਾਂ ਐਡੀਸ਼ਨ ਕੋਰੋਨਾ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਭਾਰਤ ’ਚ ਸਿਰਫ਼ ਜਾਤੀਵਾਦ ਹੀ ਨਹੀਂ ਹੈ ਬਲਕਿ ਨਸਲਵਾਦ ਵੀ ਹੈ। ਇਹ ਮੈਂ ਆਪਣੇ ਤਜ਼ਰਬੇ ਨਾਲ ਦੱਸ ਰਹੀ ਹਾਂ।’


author

Aarti dhillon

Content Editor

Related News