ਮੀਕਾ ਸਿੰਘ ਨੇ ਆਕਾਂਕਸ਼ਾ ਪੁਰੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਪ੍ਰੇਮਿਕਾ ਨੂੰ ਕੇਕ ਖੁਆਉਂਦੇ ਆਏ ਨਜ਼ਰ

Saturday, Aug 27, 2022 - 06:01 PM (IST)

ਮੀਕਾ ਸਿੰਘ ਨੇ ਆਕਾਂਕਸ਼ਾ ਪੁਰੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਪ੍ਰੇਮਿਕਾ ਨੂੰ ਕੇਕ ਖੁਆਉਂਦੇ ਆਏ ਨਜ਼ਰ

ਬਾਲੀਵੁੱਡ ਡੈਸਕ- ਆਕਾਂਕਸ਼ਾ ਪੁਰੀ ਰਿਐਲਿਟੀ ਸ਼ੋਅ ਮੀਕਾ ਦੀ ਵੋਹਟੀ ਦਾ ਸਵਯੰਬਰ ਜਿੱਤਣ ਤੋਂ ਬਾਅਦ ਲਾਈਮਲਾਈਟ ’ਚ  ਹੈ। ਮੀਕਾ ਸਿੰਘ ਨੇ ਅਕਾਂਕਸ਼ਾ ਨੂੰ ਸ਼ੋਅ ’ਤੇ ਆਪਣੀ ਦੁਲਹਨ ਬਣਾਉਣ ਲਈ ਸ਼ਾਮਲ ਕੀਤਾ ਅਤੇ ਇਸ ਤੋਂ ਬਾਅਦ ਜੋੜੇ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਇਸ ਦੌਰਾਨ ਹਾਲ ਹੀ ’ਚ ਮੀਕਾ ਸਿੰਘ ਨੇ ਅਕਾਂਕਸ਼ਾ ਦੇ ਜਨਮਦਿਨ ’ਤੇ ਮੁੰਬਈ ’ਚ ਇਕ ਗ੍ਰੈਂਡ ਬਰਥਡੇ ਪਾਰਟੀ ਦਾ ਆਯੋਜਨ ਕੀਤਾ।

PunjabKesari

ਇਹ ਵੀ ਪੜ੍ਹੋ : ਬਲੂ ਡਰੈੱਸ ’ਚ ਕ੍ਰਿਤੀ ਸੈਨਨ ਦੀ ਖੂਬਸੂਰਤ ਲੁੱਕ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ- ‘ਬਲੂ ਬਟਰਫ਼ਲਾਈ’

ਇਸ ਦੌਰਾਨ ਉਹ ਆਪਣੀ ਪ੍ਰੇਮਿਕਾ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਏ। ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਨੇ ਆਕਾਂਕਸ਼ਾ ਦਾ ਹੱਥ ਫੜ ਕੇ ਉਸ ਦੇ ਜਨਮਦਿਨ ਦਾ ਕੇਕ ਕੱਟਿਆ ਅਤੇ ਫਿਰ ਆਪਣੇ ਹੱਥਾਂ ਨਾਲ ਉਸ ਨੂੰ ਖਿਲਾਇਆ। ਇਸ ਤੋਂ ਬਾਅਦ ਗਾਇਕ ਨੇ ਅਦਾਕਾਰਾ ਨਾਲ ਜ਼ਬਰਦਸਤ ਪੋਜ਼ ਵੀ ਦਿੱਤੇ ਅਤੇ ਮਾਈਕ ਫੜ ਕੇ ਖੁਦ ਗਰਲਫਰੈਂਡ ਲਈ ਗੀਤ ਵੀ ਗਾਏ।

PunjabKesari

ਇਹ ਵੀ ਪੜ੍ਹੋ : ਅਰਜੁਨ-ਮਲਾਇਕਾ ਦੀ ਕੈਮਿਸਟਰੀ ਨੇ ਜਿੱਤਿਆ ਸਾਰਿਆਂ ਦਾ ਦਿਲ, ਪਾਰਟੀ ’ਚ ਡਾਂਸ ਕਰਦੇ ਆਏ ਨਜ਼ਰ

ਇਸ ਦੌਰਾਨ ਆਕਾਂਕਸ਼ਾ ਪੁਰੀ ਲਾਈਮ ਗ੍ਰੀਨ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਜਦਕਿ ਮੀਕਾ ਸਿੰਘ ਬਲੈਕ ਆਊਟਫ਼ਿਟ ’ਚ ਪਰਫੈਕਟ ਲੱਗ ਰਹੇ ਸਨ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ 12 ਸਾਲਾਂ ਤੋਂ ਇਕ ਦੂਜੇ ਦੇ ਚੰਗੇ ਦੋਸਤ ਹਨ। ‘ਮੀਕਾ ਦੀ ਵੋਹਟੀ’ ਸਵਯੰਬਰ ’ਚ ਅਕਾਂਕਸ਼ਾ ਨੂੰ ਚੁਣਨ ਤੋਂ ਬਾਅਦ, ਗਾਇਕ ਨੇ ਉਸ ਨੂੰ ਆਪਣਾ ਜੀਵਨ ਸਾਥੀ ਚੁਣਿਆ। ਹਾਲਾਂਕਿ ਇਸ ਜੋੜੇ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ ਪਰ ਉਹ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਜ਼ਰੂਰ ਰਹਿੰਦੇ ਹਨ।

PunjabKesari
 


author

Shivani Bassan

Content Editor

Related News