ਗਾਇਕ ਮੀਕਾ ਸਿੰਘ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਜਾਣੋ ਕੀ ਸੀ ਮਾਮਲਾ
Friday, Jun 16, 2023 - 02:25 PM (IST)

ਮੁੰਬਈ (ਬਿਊਰੋ) : ਬੰਬੇ ਹਾਈ ਕੋਰਟ ਨੇ ਅਦਾਕਾਰਾ ਰਾਖੀ ਸਾਵੰਤ ਦੇ ਜਬਰੀ ਕਿੱਸ ਕਰਨ ਦੇ ਮਾਮਲੇ 'ਚ ਗਾਇਕਾ ਮੀਕਾ ਸਿੰਘ ਖ਼ਿਲਾਫ਼ ਸਾਲ 2006 'ਚ ਦਰਜ ਕੀਤਾ ਗਿਆ ਕੇਸ ਖ਼ਾਰਜ ਕਰ ਦਿੱਤਾ ਹੈ। ਜਸਟਿਸ ਏ. ਐੱਸ. ਗਡਕਰੀ ਤੇ ਜਸਟਿਸ ਐੱਸ. ਜੀ. ਡਿਗੇ ਦੇ ਬੈਂਚ ਨੇ ਰਾਖੀ ਸਾਵੰਤ ਦੇ ਇਕ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਇਸ ਮਾਮਲੇ 'ਚ ਕੇਸ ਤੇ ਚਾਰਜਸ਼ੀਟ ਖ਼ਾਰਜ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਦੱਸ ਦਈਏ ਕਿ ਅਦਾਕਾਰਾ ਰਾਖੀ ਸਾਵੰਤ ਨੇ ਇਸ ਹਲਫ਼ਨਾਮੇ 'ਚ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਮੀਕਾ ਸਿੰਘ ਨੇ ਸਦਭਾਵਨਾਪੂਰਨ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢ ਲਿਆ ਹੈ। ਇਹ ਕੇਸ 11 ਜੂਨ, 2006 ਨੂੰ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪੁੱਤ ਕਰਨ ਨਾਲੋਂ ਪਿਓ ਸੰਨੀ ਦਿਓਲ ਦੇ ਹੱਥਾਂ 'ਤੇ ਲੱਗੀ ਮਹਿੰਦੀ ਨੇ ਅਕਰਸ਼ਿਤ ਕੀਤੇ ਲੋਕ, ਵੇਖੋ ਖ਼ੂਬਸੂਰਤ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇਸ ਸਾਲ ਅਪ੍ਰੈਲ ’ਚ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਕੇਸ ਅਤੇ ਚਾਰਜਸ਼ੀਟ ਖ਼ਾਰਜ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਰਾਖੀ ਸਾਵੰਤ ਦੇ ਹਲਫ਼ਨਾਮੇ 'ਤੇ ਵਿਚਾਰ ਕੀਤਾ। ਇਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅਤੇ ਮੀਕਾ ਸਿੰਘ ਨੇ ਆਪਣੇ ਮਤਭੇਦ ਸੁਲਝਾ ਲਏ ਹਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਮੁੱਚਾ ਵਿਵਾਦ ਉਨ੍ਹਾਂ ਦੀ ਗ਼ਲਤਫਹਿਮੀ ਕਾਰਨ ਪੈਦਾ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।