ਮੀਕਾ ਸਿੰਘ ਦਾ ਵਿਵਾਦਾਂ ਨਾਲ ਰਿਹੈ ਗੂੜ੍ਹਾ ਰਿਸ਼ਤਾ, ਜਾਣੋ ਕਦੋਂ-ਕਿੱਥੇ ਤੇ ਕਿਸ ਨਾਲ ਪਿਆ ਪੰਗਾ

Thursday, Jun 10, 2021 - 06:03 PM (IST)

ਮੀਕਾ ਸਿੰਘ ਦਾ ਵਿਵਾਦਾਂ ਨਾਲ ਰਿਹੈ ਗੂੜ੍ਹਾ ਰਿਸ਼ਤਾ, ਜਾਣੋ ਕਦੋਂ-ਕਿੱਥੇ ਤੇ ਕਿਸ ਨਾਲ ਪਿਆ ਪੰਗਾ

ਚੰਡੀਗੜ੍ਹ (ਬਿਊਰੋ) : ਮਸ਼ਹੂਰ ਗਾਇਕ ਮੀਕਾ ਸਿੰਘ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਮੀਕਾ ਸਿੰਘ ਬਾਲੀਵੁੱਡ ਤੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਚਿਹਰਾ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਕਾ ਸਿੰਘ ਦਾ ਹਰ ਗਾਣਾ ਹਿੱਟ ਹੁੰਦਾ ਹੈ। ਬਾਲੀਵੁੱਡ 'ਚ ਮੀਕਾ ਸਿੰਘ ਦਾ ਨਾਮ ਉਨ੍ਹਾਂ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਦਾ ਇੱਕ ਗਾਣਾ ਕਿਸੇ ਫ਼ਿਲਮ ਦੀ ਸਕਸੈਸ ਹੋਣ ਦਾ ਕਾਰਨ ਵੀ ਬਣਦਾ ਹੈ ਪਰ ਆਪਣੀ ਸਕਸੈਸ ਦੇ ਨਾਲ-ਨਾਲ ਮੀਕਾ ਸਿੰਘ ਆਪਣੇ ਨਾਲ ਜੁੜੇ ਕਈ ਵਿਵਾਦਾਂ ਕਰਕੇ ਵੀ ਮਸ਼ਹੂਰ ਰਹਿੰਦੇ ਹਨ। ਮੀਕਾ ਸਿੰਘ ਹਿੱਟ ਐਂਡ ਰਨ ਕੇਸ, ਮਾਡਲ ਨਾਲ ਛੇੜਛਾੜ, ਡਾਕਟਰ ਨੂੰ ਥੱਪੜ ਮਾਰਨਾ, ਬਿਪਾਸ਼ਾ ਬਸੂ ਸੰਗ ਕਿਸ ਤੇ ਵਿਵਾਦ, ਕਸਟਮ ਡਿਊਟੀ ਚੋਰੀ, ਕਬੂਤਰਬਾਜ਼ੀ ਵਰਗੇ ਕਈ ਇਲਜ਼ਾਮਾਂ 'ਚ ਘਿਰ ਚੁੱਕੇ ਹਨ।

PunjabKesari

ਰਾਖੀ ਸਾਵੰਤ ਨੂੰ ਕੀਤਾ ਜਨਤਕ ਲਿੱਪ ਕਿੱਸ 
ਸਾਲ 2006 'ਚ ਮੀਕਾ ਸਿੰਘ ਨੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਆਪਣੇ ਜਨਮਦਿਨ ਮੌਕੇ ਕੇਕ ਕੱਟਣ ਤੋਂ ਬਾਅਦ ਜਨਤਕ ਲਿੱਪ ਕਿੱਸ ਕਰ ਦਿੱਤਾ ਸੀ, ਜਿਸ ਨਾਲ ਕਾਫ਼ੀ ਹੰਗਾਮਾ ਹੋਇਆ। ਰਾਖੀ ਸਾਵੰਤ ਇਸ ਮਾਮਲੇ 'ਚ ਅਦਾਲਤ ਵੀ ਪਹੁੰਚੀ ਸੀ। ਇਹ ਮਾਮਲਾ ਲੰਬੇ ਸਮੇਂ ਤੱਕ ਮੀਡੀਆ 'ਚ ਛਾਇਆ ਰਿਹਾ। ਮੀਕਾ ਸਿੰਘ ਨੇ ਸ਼ੁਰੂਆਤ 'ਚ ਵੱਡੇ ਭਰਾ ਦਲੇਰ ਮਹਿੰਦੀ ਨਾਲ ਇੱਕ ਗਿਟਾਰਿਸਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਮੀਕਾ ਸਿੰਘ ਨੇ ਦਲੇਰ ਮਹਿੰਦੀ ਲਈ ਸੁਪਰਹਿੱਟ ਗਾਣਾ 'ਡਰਦੀ ਰੱਬ ਰੱਬ ਕਰਦੀ' ਨੂੰ ਕੰਪੋਜ਼ ਕੀਤਾ ਸੀ। ਇਸ ਤੋਂ ਬਾਅਦ ਮੀਕਾ ਸਿੰਘ ਨੇ ਖ਼ੁਦ ਗਾਣੇ ਗਾਉਣ ਬਾਰੇ ਸੋਚਿਆ।

PunjabKesari

ਹਿੱਟ ਐਂਡ ਰਨ ਦਾ ਮਾਮਲਾ
ਮੀਕਾ ਸਿੰਘ ਵੀ ਹਿੱਟ ਐਂਡ ਰਨ ਮਾਮਲੇ 'ਚ ਫਸ ਚੁੱਕੇ ਹਨ। ਸਾਲ 2014 'ਚ ਮੀਕਾ ਸਿੰਘ 'ਤੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦਾ ਇਲਜ਼ਾਮ ਲੱਗਿਆ। ਇਸ ਦੌਰਾਨ ਆਟੋ 'ਚ ਬੈਠੀਆਂ ਸਵਾਰੀਆਂ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ।

PunjabKesari

ਕਸਟਮ ਟੈਕਸ ਚੋਰੀ ਦਾ ਮਾਮਲਾ 
ਮੀਕਾ ਸਿੰਘ 'ਤੇ ਵੀ ਕਸਟਮ ਟੈਕਸ ਚੋਰੀ ਦਾ ਦੋਸ਼ ਵੀ ਲੱਗ ਚੁੱਕਿਆ ਹੈ। ਸਾਲ 2013 'ਚ ਮੀਕਾ ਸਿੰਘ ਬੈਂਕਾਕ ਤੋਂ ਮੁੰਬਈ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਲ ਲੋੜ ਤੋਂ ਜ਼ਿਆਦਾ ਵਿਦੇਸ਼ੀ ਰਕਮ ਸੀ। ਮੀਕਾ ਸਿੰਘ ਨੂੰ ਕਸਟਮ ਅਧਿਕਾਰੀਆਂ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ 'ਚ ਜ਼ਮਾਨਤ ਮਿਲ ਗਈ ਸੀ।

PunjabKesari

ਲਾਈਵ ਪ੍ਰੋਗਰਾਮ 'ਚ ਡਾਕਟਰ ਨੂੰ ਮਾਰਿਆ ਥੱਪੜ
ਇੱਕ ਵਾਰ ਮੀਕਾ ਸਿੰਘ ਨੇ ਆਪਣੇ ਇੱਕ ਲਾਈਵ ਪ੍ਰੋਗਰਾਮ 'ਚ ਡਾਕਟਰ ਨੂੰ ਥੱਪੜ ਮਾਰ ਦਿੱਤਾ ਸੀ। ਮੀਕਾ ਸਿੰਘ ਅਨੁਸਾਰ, ਉਹ ਡਾਕਟਰ female crowd ਦੇ ਵਿਚਕਾਰ ਨੱਚ ਰਿਹਾ ਸੀ। ਅਜਿਹੇ 'ਚ ਮੀਕਾ ਸਿੰਘ ਨੂੰ ਗੁੱਸਾ ਆਇਆ ਤੇ ਉਨ੍ਹਾਂ ਨੇ ਡਾਕਟਰ ਦੇ ਥੱਪੜ ਮਾਰ ਦਿੱਤਾ।

PunjabKesari

ਕਮਾਲ ਆਰ ਖਾਨ ਨਾਲ ਲਿਆ ਪੰਗਾ 
ਹੁਣ ਹਾਲ ਹੀ 'ਚ ਮੀਕਾ ਸਿੰਘ ਦਾ ਅਦਾਕਾਰ ਕਮਾਲ ਆਰ ਖਾਨ ਨਾਲ ਵੀ ਪੰਗਾ ਪਿਆ ਹੈ। ਕਮਾਲ ਖਾਨ ਨੇ ਮੀਕਾ ਸਿੰਘ ਨੂੰ ਨੱਕ ਤੋਂ ਗਾਉਣ ਵਾਲਾ ਸਿੰਗਰ ਦਾ ਟੈਗ ਦਿੱਤਾ। ਇਸ ਤੋਂ ਮੀਕਾ ਸਿੰਘ ਕਾਫ਼ੀ ਭੜਕੇ ਤੇ ਕਮਾਲ ਤੋਂ ਬਦਲਾ ਲੈਣ ਲਈ ਉਨ੍ਹਾਂ ਦੇ ਘਰ ਵੀ ਪਹੁੰਚੇ ਸੀ।

PunjabKesari


author

sunita

Content Editor

Related News