ਸ਼ਾਹਰੁਖ-ਸਲਮਾਨ ਦੀ ਕਮਾਈ ਇਸ ਅਦਾਕਾਰ ਅੱਗੇ ਹੈ ਚਿੱਲਰ, 1 ਸ਼ਬਦ ਬੋਲਣ ਦੇ ਮਿਲੇ 13 ਕਰੋੜ

Thursday, Nov 14, 2024 - 01:36 PM (IST)

ਸ਼ਾਹਰੁਖ-ਸਲਮਾਨ ਦੀ ਕਮਾਈ ਇਸ ਅਦਾਕਾਰ ਅੱਗੇ ਹੈ ਚਿੱਲਰ, 1 ਸ਼ਬਦ ਬੋਲਣ ਦੇ ਮਿਲੇ 13 ਕਰੋੜ

ਐਂਟਰਟੇਨਮੈਂਟ ਡੈਸਕ : ਅਦਾਕਾਰ ਦੀ ਫੀਸ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਕਰਨ ਜੌਹਰ, ਅਨੁਰਾਗ ਕਸ਼ਯਪ ਤੇ ਫਰਾਹ ਖ਼ਾਨ ਸਮੇਤ ਕਈ ਨਿਰਦੇਸ਼ਕ-ਨਿਰਮਾਤਾ ਇਹ ਕਹਿ ਚੁੱਕੇ ਹਨ ਕਿ ਸੁਪਰਸਟਾਰ ਇਕ ਫ਼ਿਲਮ ਲਈ ਬਹੁਤ ਜ਼ਿਆਦਾ ਫੀਸ ਲੈਂਦੇ ਹਨ। ਜਿੱਥੇ ਸਪੋਰਟਿੰਗ ਤੇ ਸਾਈਡ ਐਕਟਰਸ ਲਈ ਲੱਖਾਂ ਰੁਪਏ ਦੀ ਫੀਸ ਲੈਣਾ ਔਖਾ ਹੈ, ਉੱਥੇ ਹੀ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਕਸ਼ੇ ਕੁਮਾਰ ਤੇ ਆਮਿਰ ਖ਼ਾਨ ਵਰਗੇ ਬਾਲੀਵੁੱਡ ਸਿਤਾਰੇ ਇਕ ਫ਼ਿਲਮ ਲਈ ਕਰੋੜਾਂ ਰੁਪਏ ਲੈਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਦਿਨ ਭਰ ਸੈੱਟ 'ਤੇ ਲੰਬੇ-ਚੌੜੇ ਡਾਇਲਾਗ ਬੋਲਣੇ ਪੈਂਦੇ ਹਨ ਤੇ ਪੂਰਾ ਦਿਨ ਸ਼ੂਟਿੰਗ ਨੂੰ ਦੇਣਾ ਪੈਂਦਾ ਹੈ, ਫਿਰ ਜਾ ਕੇ ਉਨ੍ਹਾਂ ਦੇ ਹੱਥ 'ਚ ਇੰਨਾ ਵੱਡਾ ਅਮਾਉਂਟ ਆਉਂਦਾ ਹੈ। ਹਾਲਾਂਕਿ, ਇਨ੍ਹਾਂ ਸੁਪਰਸਟਾਰਸ 'ਚ ਇੱਕ ਅਜਿਹਾ ਅਦਾਕਾਰ ਵੀ ਹੈ, ਜਿਸ ਨੂੰ ਨਾ ਤਾਂ ਬਹੁਤ ਜ਼ਿਆਦਾ ਡਾਇਲਾਗਜ਼ 'ਚ ਤੇ ਨਾ ਹੀ ਆਪਣੇ ਰੋਲ 'ਚ ਐਕਸਟ੍ਰਾ ਮਿਹਨਤ ਕਰਨੀ ਪੈਂਦੀ ਹੈ। ਉਹ ਇਕ-ਇਕ ਲਾਈਨ ਦਾ ਮਿਲੀਅਨ ਡਾਲਰ ਚਾਰਜ ਕਰਦਾ ਹੈ। ਕੌਣ ਹੈ ਉਹ ਅਦਾਕਾਰ, ਚਲੋ ਜਾਣਦੇ ਹਾਂ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਨੂੰ ਧਮਕੀਆਂ ਦੇਣ ਵਾਲਾ ਗੀਤਕਾਰ ਤੇ ਯੂਟਿਊਬਰ, ਜਾਣੋ ਕਿਉਂ ਖੇਡੀ ਇਹ ਚਾਲ

ਸ਼ਾਹਰੁਖ ਤੇ ਸਲਮਾਨ ਤੋਂ ਕਈ ਗੁਣਾ ਵੱਧ ਫੀਸ ਵਸੂਲਦੈ ਇਹ ਅਦਾਕਾਰ
ਸ਼ਾਹਰੁਖ ਤੇ ਸਲਮਾਨ ਤੋਂ ਕਈ ਗੁਣਾ ਵੱਧ ਫੀਸ ਵਸੂਲਣ ਵਾਲਾ ਇਹ ਸੁਪਰਸਟਾਰ ਕੋਈ ਹੋਰ ਨਹੀਂ ਬਲਕਿ ਕੀਨੂ ਰੀਵਜ਼ ਹੈ, ਜਿਸ ਨੇ ਵਾਚੋਵਸਕੀ ਦੀ ਫ਼ਿਲਮ 'ਦ ਮੈਟ੍ਰਿਕਸ' ਦੇ ਦੋਵਾਂ ਹਿੱਸਿਆਂ 'ਚ 'ਨੀਓ' ਦਾ ਕਿਰਦਾਰ ਨਿਭਾਇਆ ਸੀ। ਜਿਵੇਂ ਹੀ ਦਿ ਮੈਟ੍ਰਿਕਸ ਦੇ ਪਹਿਲੇ ਭਾਗ ਦੀ ਜ਼ਬਰਦਸਤ ਸਫਲਤਾ ਕਾਰਨ ਕੀਨੂ ਰੀਵਜ਼ ਦੇ ਸਟਾਰਡਮ ਨੂੰ ਪੁਸ਼ ਮਿਲਿਆ, ਉਨ੍ਹਾਂ ਤੁਰੰਤ ਆਪਣੀ ਫੀਸ ਵਧਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

ਇਕ ਸ਼ਬਦ ਬੋਲਣ ਲਈ ਮਿਲੇ ਸਨ 13 ਕਰੋੜ
ਰੈਂਕਰ ਦੀ ਇਕ ਖ਼ਬਰ ਮੁਤਾਬਕ, ਕੀਨੂ ਰੀਵਜ਼ ਨੇ 'ਮੈਟ੍ਰਿਕਸ' ਦੇ ਦੋਵਾਂ ਹਿੱਸਿਆਂ ਲਈ 100 ਮਿਲੀਅਨ ਡਾਲਰ ਦੀ ਫੀਸ ਚਾਰਜ ਕੀਤੀ ਸੀ। ਦੋਵਾਂ ਫ਼ਿਲਮਾਂ 'ਚ ਉਸ ਕੋਲ ਸੌ ਲਾਈਨ ਦੇ ਡਾਇਲਾਗਜ਼ ਵੀ ਨਹੀਂ ਹੋਣਗੇ। ਇਸ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਇਕ ਲਾਈਨ ਜਾਂ ਇਕ ਸ਼ਬਦ ਲਈ ਘੱਟੋ-ਘੱਟ $159,000 ਮਿਲੀਅਨ (13 ਕਰੋੜ) ਮਿਲੇ ਹਨ। ਦੱਸ ਦੇਈਏ ਕਿ ਸਿਨੇਮਾ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਸ਼ਾਇਦ ਹੀ ਅਜਿਹਾ ਕੁਝ ਹੋਇਆ ਹੈ, ਜਿੱਥੇ ਅਦਾਕਾਰ ਨੂੰ ਇੰਨੀ ਵੱਡੀ ਰਕਮ ਅਦਾ ਕੀਤੀ ਗਈ ਹੋਵੇ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

ਕੌਣ ਹਨ ਅਦਾਕਾਰ ਕੀਨੂ ਰੀਵਜ਼ ?
ਕੀਨੂ ਰੀਵਜ਼ ਕੈਨੇਡੀਅਨ ਅਦਾਕਾਰ ਹਨ, ਜਿਨ੍ਹਾਂ ਨੇ ਫ਼ਿਲਮਾਂ ਤੋਂ ਇਲਾਵਾ ਟੀਵੀ ਤੇ ਵੀਡੀਓ ਗੇਮਜ਼ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1984 'ਚ ਸ਼ੋਅ 'ਹੈਂਗ ਇਨ ਇਨ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨਾਈਟ ਹੀਟ, ਦਿ ਡਿਜ਼ਨੀ ਸੰਡੇ ਮੂਵੀ, ਬੇਬਸ ਇਨ ਟੋਇਲੈਂਡ, ਟ੍ਰਾਈਂਗ ਟਾਈਮਜ਼, ਬਾਲੀਵੁੱਡ ਹੀਰੋ ਵਰਗੇ ਟੈਲੀਵਿਜ਼ਨ ਸ਼ੋਅਜ਼ 'ਚ ਕੰਮ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਸ਼ਾਟ ਫ਼ਿਲਮ 'ਵਨ ਸਟੈਪ ਅਵੇ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੈਨੇਡੀਅਨ ਅਦਾਕਾਰ ਕੀਨੂ ਰੀਵਜ਼ ਨੇ 'ਯੰਗ ਬਲਡ', 'ਫਲਾਇੰਗ', 'ਰਿਵਰਜ਼ ਐਜ', 'ਦਿ ਨਾਈਟ ਬਿਫੋਰ', 'ਆਈ ਲਵ ਯੂ ਟੂ ਡੈਥ' ਸਮੇਤ ਕਈ ਹਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ। 60 ਸਾਲਾ ਕੀਨੂ ਰੀਵਜ਼ ਜਲਦ ਹੀ ਫ਼ਿਲਮ 'ਸੀਕ੍ਰੇਟ ਲੈਵਲ' 'ਚ ਨਜ਼ਰ ਆਉਣਗੇ। ਜੌਨ ਵੀਕ ਉਨ੍ਹਾਂ ਦੀਆਂ ਸਫ਼ਲ ਫ਼ਿਲਮਾਂ 'ਚੋਂ ਇਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News