'ਪੁਸ਼ਪਾ 2' ਲਈ ਖ਼ਤਰੇ ਦੀ ਘੰਟੀ ਬਣੀ ਇਹ ਫ਼ਿਲਮ, 3 ਦਿਨਾਂ 'ਚ ਬਜਟ ਤੋਂ ਵੱਧ ਕਮਾਈ
Wednesday, Dec 25, 2024 - 04:34 PM (IST)
ਐਂਟਰਟੇਨਮੈਂਟ ਡੈਸਕ - ਅਦਾਕਾਰ ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ 2' ਦੀ ਜ਼ਬਰਦਸਤ ਕਮਾਈ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਸ ਫ਼ਿਲਮ ਦਾ ਕੋਈ ਮੁਕਾਬਲਾ ਨਹੀਂ ਕਰ ਸਕੇਗਾ ਪਰ 20 ਦਸੰਬਰ 2024 ਨੂੰ ਇੱਕ ਮਲਿਆਲਮ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ, ਜਿਸ ਨੇ 3 ਦਿਨਾਂ 'ਚ ਆਪਣੇ ਬਜਟ ਤੋਂ ਵੱਧ ਕਮਾਈ ਕਰਕੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਇਸ ਫ਼ਿਲਮ ਦਾ ਨਾਂ 'ਮਾਰਕੋ' ਹੈ। SACNL ਦੇ ਅੰਕੜਿਆਂ ਮੁਤਾਬਕ 'ਮਾਰਕੋ' ਨੇ ਪਹਿਲੇ ਦਿਨ ਕੁੱਲ 4.3 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ 'ਚ ਮਲਿਆਲਮ 'ਚ 4.29 ਕਰੋੜ ਰੁਪਏ ਅਤੇ ਹਿੰਦੀ 'ਚ 1 ਲੱਖ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਦੂਜੇ ਦਿਨ ਇਸ ਦੀ ਕੁੱਲ ਕਮਾਈ 4.65 ਕਰੋੜ ਰੁਪਏ ਰਹੀ, ਜਿਸ 'ਚੋਂ ਮਲਿਆਲਮ 'ਚ 4.63 ਕਰੋੜ ਰੁਪਏ ਅਤੇ ਹਿੰਦੀ 'ਚ 2 ਲੱਖ ਰੁਪਏ ਦੀ ਕਮਾਈ ਹੋਈ। ਇਸ ਦੇ ਨਾਲ ਹੀ ਫ਼ਿਲਮ ਨੇ ਤੀਜੇ ਦਿਨ ਕੁੱਲ 5.25 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਫ਼ਿਲਮ ਨੇ ਭਾਰਤ 'ਚ 14.20 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦੋਂਕਿ ਦੁਨੀਆ ਭਰ 'ਚ ਇਸ ਦੀ ਕਮਾਈ 30 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ
ਦੱਸਿਆ ਜਾ ਰਿਹਾ ਹੈ ਕਿ 'ਮਾਰਕੋ' ਨੂੰ ਬਣਾਉਣ 'ਤੇ ਮੇਕਰਸ ਨੇ ਕਰੀਬ 30 ਕਰੋੜ ਰੁਪਏ ਖਰਚ ਕੀਤੇ ਅਤੇ 3 ਦਿਨਾਂ 'ਚ ਹੀ ਫ਼ਿਲਮ ਨੇ ਮੇਕਰਸ ਨੂੰ ਅਮੀਰ ਕਰ ਦਿੱਤਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 'ਪੁਸ਼ਪਾ 2' ਕਮਾਈ ਦੇ ਮਾਮਲੇ 'ਚ ਇਸ ਤੋਂ ਪਿੱਛੇ ਕਿਵੇਂ ਰਹਿ ਗਈ? ਤਾਂ ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ 'ਪੁਸ਼ਪਾ 2' ਤੇਲਗੂ, ਤਾਮਿਲ ਅਤੇ ਹਿੰਦੀ ਭਾਸ਼ਾਵਾਂ 'ਚ ਚੰਗੀ ਕਮਾਈ ਕਰ ਰਹੀ ਹੈ ਪਰ ਕੰਨੜ 'ਚ ਸਿਰਫ 7.36 ਕਰੋੜ ਰੁਪਏ ਅਤੇ ਮਲਿਆਲਮ ਭਾਸ਼ਾ 'ਚ 14.03 ਕਰੋੜ ਰੁਪਏ ਹੀ ਕਮਾ ਸਕੀ ਹੈ। ਇਸ ਦੇ ਨਾਲ ਹੀ ਮਾਰਕੋ ਨੇ ਸਿਰਫ਼ 3 ਦਿਨਾਂ 'ਚ ਮਲਿਆਲਮ 'ਚ 'ਪੁਸ਼ਪਾ 2' ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਦੂਜੇ ਪਾਸੇ ਇਸ ਫ਼ਿਲਮ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਹੈ। ਲੋਕ ਇਸ ਫ਼ਿਲਮ ਨੂੰ 2024 ਦੀ ਸਰਵੋਤਮ ਫ਼ਿਲਮ ਕਹਿ ਰਹੇ ਹਨ। ਇੰਨਾ ਹੀ ਨਹੀਂ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕ ਇਸ ਫ਼ਿਲਮ ਨੂੰ ਇੰਟਰਨੈਸ਼ਨਲ ਪੱਧਰ ਦੀ ਫ਼ਿਲਮ ਕਹਿ ਰਹੇ ਹਨ।
ਇਹ ਵੀ ਪੜ੍ਹੋ- ਗਾਇਕ ਜੱਸੀ ਗਿੱਲ ਨੂੰ ਆਇਆ ਪਾਕਿਸਤਾਨੋਂ ਫੋਨ, ਜੱਸੀ ਨੇ ਆਖੀ ਵੱਡੀ ਗੱਲ
ਦੱਸ ਦੇਈਏ ਕਿ ਇਹ ਮਲਿਆਲਮ ਭਾਸ਼ਾ ਦੀ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ਨੂੰ ਹਨੀਫ ਅਦੇਨੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫ਼ਿਲਮ ਹਿੰਦੀ 'ਚ ਵੀ ਰਿਲੀਜ਼ ਹੋ ਚੁੱਕੀ ਹੈ। ਇਹ ਕਿਊਬਜ਼ ਐਂਟਰਟੇਨਮੈਂਟ ਦੇ ਅਧੀਨ ਸ਼ਰੀਫ ਮੁਹੰਮਦ ਦੁਆਰਾ ਤਿਆਰ ਕੀਤਾ ਗਿਆ ਹੈ। ਫ਼ਿਲਮ 'ਚ ਸਿਦੀਕੀ, ਜਗਦੀਸ਼, ਅਭਿਮਨਿਊ ਸ਼ੰਮੀ ਥਿਲਕਨ ਅਤੇ ਊਨੀ ਮੁਕੁੰਦਨ ਨਾਲ ਕਬੀਰ ਦੁਹਾਨ ਸਿੰਘ, ਅੰਸਨ ਪਾਲ, ਯੁਕਤੀ ਤਰੇਜਾ ਅਤੇ ਸ਼੍ਰੀਜੀਤ ਰਵੀ ਮੁੱਖ ਭੂਮਿਕਾਵਾਂ 'ਚ ਹਨ। ਇਹ 2019 ਦੀ ਮਲਿਆਲਮ ਫ਼ਿਲਮ 'ਮਿਖਾਇਲ ਦਾ ਸਪਿਨ-ਆਫ' ਹੈ, ਜਿਸ ਦਾ ਨਿਰਦੇਸ਼ਨ ਵੀ ਹਨੀਫ ਅਦੇਨੀ ਨੇ ਕੀਤਾ ਸੀ।
ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।