ਮਿਸ ਇੰਡੀਆ ਰਨਰਅੱਪ ਨੇ ‘ਬਿੱਗ ਬੌਸ’ ਦੇ ਘਰ ’ਚ ਦਿਖਾਏ ਨੱਖਰੇ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

Tuesday, Oct 04, 2022 - 04:33 PM (IST)

ਮਿਸ ਇੰਡੀਆ ਰਨਰਅੱਪ ਨੇ ‘ਬਿੱਗ ਬੌਸ’ ਦੇ ਘਰ ’ਚ ਦਿਖਾਏ ਨੱਖਰੇ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਮੁੰਬਈ (ਬਿਊਰੋ)– ‘ਮਿਸ ਇੰਡੀਆ 2020’ ਰਨਰਅੱਪ ਮਾਨਿਆ ਸਿੰਘ ਨੇ ‘ਬਿੱਗ ਬੌਸ 16’ ’ਚ ਧਮਾਕੇਦਾਰ ਐਂਟਰੀ ਕੀਤੀ। ਮਾਨਿਆ ਨੇ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ’ਚ ਕਿਹਾ ਕਿ ਉਹ ਸ਼ੋਅ ’ਚ ਆਪਣੀ ਖ਼ਾਸ ਪਛਾਣ ਬਣਾਉਣ ਤੇ ਲੰਮੇ ਸਮੇਂ ਤਕ ਟਿਕਣ ਆਈ ਹੈ ਤਾਂ ਕਿ ਉਹ ਖ਼ੂਬ ਸਾਰੇ ਪੈਸੇ ਕਮਾ ਸਕੇ ਪਰ ਅਜੇ ਤਕ ਸ਼ੋਅ ’ਚ ਮਾਨਿਆ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ, ਫਿਰ ਉਸ ਨੂੰ ਕਿਸ ਗੱਲ ਨੂੰ ਲੈ ਕੇ ਟਰੋਲ ਕੀਤਾ ਜਾ ਰਿਹਾ ਹੈ?

ਇਹ ਖ਼ਬਰ ਵੀ ਪੜ੍ਹੋ : ‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ

ਮਿਸ ਇੰਡੀਆ ਰਨਰਅੱਪ ਮਾਨਿਆ ਸਿੰਘ ਨੇ ਪ੍ਰੀਮੀਅਰ ਡੇਅ ’ਤੇ ਸਲਮਾਨ ਖ਼ਾਨ ਨਾਲ ਗੱਲਬਾਤ ਦੌਰਾਨ ਆਪਣੇ ਮੁਸ਼ਕਿਲ ਦਿਨਾਂ ਨੂੰ ਯਾਦ ਕੀਤਾ ਸੀ। ਸ਼ੋਅ ’ਚ ਵੀ ਮਾਨਿਆ ਕਈ ਵਾਰ ਆਪਣੀ ਗਰੀਬੀ ਨੂੰ ਲੈ ਕੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਅਜਿਹੇ ’ਚ ਕੁਝ ਲੋਕ ਮਾਨਿਆ ਨੂੰ ਟਰੋਲ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਹ ਅੱਗੇ ਵਧਣ ਲਈ ਵਿਕਟਿਮ ਕਾਰਡ ਖੇਡ ਰਹੀ ਹੈ।

ਇਸ ਦੌਰਾਨ ਸੋਸ਼ਲ ਮੀਡੀਆ ’ਤੇ ਮਾਨਿਆ ਸਿੰਘ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ’ਚ ਮਾਨਿਆ ਸੁੰਬੁਲ ਤੌਕੀਰ ਨੂੰ ਦੱਸ ਰਹੀ ਹੈ ਕਿ ਉਸ ਦੇ ਪਿਤਾ ਸ਼ੋਅ ਨਹੀਂ ਦੇਖ ਸਕਦੇ ਹਨ ਕਿਉਂਕਿ ਉਸ ਦੇ ਘਰ ’ਚ ਟੀ. ਵੀ. ਨਹੀਂ ਹੈ। ਮਾਨਿਆ ਦੀ ਇਸ ਗੱਲ ’ਤੇ ਸੁੰਬੁਲ ਕਹਿੰਦੀ ਹੈ ਕਿ ਉਹ ਫੋਨ ’ਤੇ ਦੇਖ ਸਕਦੇ ਹਨ। ਇਸ ’ਤੇ ਮਾਨਿਆ ਕਹਿੰਦੀ ਹੈ ਕਿ ਉਹ ਪਿੰਡ ’ਚ ਰਹਿੰਦੇ ਹਨ, ਇਸ ਲਈ ਫੋਨ ’ਤੇ ਵੀ ਨਹੀਂ ਦੇਖ ਸਕਦੇ ਹਨ। ਉਥੇ ਪ੍ਰੀਮੀਅਰ ਵਾਲੇ ਦਿਨ ਮਾਨਿਆ ਨੇ ਖ਼ੁਦ ਦੱਸਿਆ ਸੀ ਕਿ ਉਸ ਦੇ ਪਿਤਾ ਮੁੰਬਈ ’ਚ ਆਟੋ ਚਲਾਉਂਦੇ ਹਨ। ਅਜਿਹੇ ’ਚ ਉਸ ਦੀਆਂ ਗੱਲਾਂ ਦਰਸ਼ਕਾਂ ਨੂੰ ਥੋੜ੍ਹਾ ਉਲਝਾ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਮੰਗਲਵਾਰ ਦੇ ਐਪੀਸੋਡ ’ਚ ਮਾਨਿਆ ਸਿੰਘ ਕਿਚਨ ਡਿਊਟੀ ’ਤੇ ਟੀਨਾ ਦੱਤਾ ਨਾਲ ਲੜਾਈ ਕਰਦੀ ਦਿਖੀ। ਸ਼ੋਅ ਦੇ ਪਹਿਲੇ ਦਿਨ ਤਾਂ ਮਾਨਿਆ ਨਜ਼ਰ ਹੀ ਨਹੀਂ ਆਈ ਪਰ ਜਦੋਂ ਨਾਮੀਨੇਸ਼ਨਜ਼ ’ਚ ਕੁਝ ਲੋਕਾਂ ਨੇ ਮਾਨਿਆ ਦਾ ਨਾਂ ਲਿਆ ਤਾਂ ਉਸ ਤੋਂ ਬਾਅਦ ਉਹ ਕਿਚਨ ਡਿਊਟੀ ’ਤੇ ਬਹਿਸਬਾਜ਼ੀ ਕਰਦੀ ਦਿਖੀ। ਉਸ ਨੇ ਕਿਚਨ ਦੀ ਸਫਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ’ਚ ਕਈ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਮਾਨਿਆ ਨੇ ਜਾਣਬੁਝ ਕੇ ਕੰਮ ਨਾ ਕਰਨ ਦਾ ਮੁੱਦਾ ਬਣਾਇਆ ਤਾਂ ਕਿ ਉਹ ਦਿਖ ਸਕੇ।

PunjabKesari

ਸੋਸ਼ਲ ਮੀਡੀਆ ’ਤੇ ਮਾਨਿਆ ਸਿੰਘ ਨੂੰ ਵਿਕਟਿਮ ਕਾਰਡ ਖੇਡਣ ਤੇ ਕਿਚਨ ਡਿਊਟੀ ’ਤੇ ਲੜਨ ਕਾਰਨ ਕੁਝ ਲੋਕ ਟਰੋਲ ਕਰ ਰਹੇ ਹਨ, ਜਦਕਿ ਕਈ ਲੋਕ ਉਸ ਦਾ ਸਮਰਥਨ ਵੀ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News