ਜਾਨ ਅਬ੍ਰਾਹਮ ਨਾਲ ਫ਼ਿਲਮ ‘ਤੇਹਰਾਨ’ ’ਚ ਨਜ਼ਰ ਆਵੇਗੀ ਮਾਨੁਸ਼ੀ ਛਿੱਲਰ, ਸੈੱਟ ਤੋਂ ਤਸਵੀਰ ਆਈ ਸਾਹਮਣੇ

Tuesday, Jul 19, 2022 - 02:38 PM (IST)

ਜਾਨ ਅਬ੍ਰਾਹਮ ਨਾਲ ਫ਼ਿਲਮ ‘ਤੇਹਰਾਨ’ ’ਚ ਨਜ਼ਰ ਆਵੇਗੀ ਮਾਨੁਸ਼ੀ ਛਿੱਲਰ, ਸੈੱਟ ਤੋਂ ਤਸਵੀਰ ਆਈ ਸਾਹਮਣੇ

ਬਾਲੀਵੁੱਡ ਡੈਸਕ:  ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਹੁਣ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੀ ਹੈ। ਇਸ ਫ਼ਿਲਮ ’ਚ ਉਹ ਜਾਨ ਅਬ੍ਰਾਹਮ ਨਾਲ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ਦਾ ਨਾਂ ‘ਤੇਹਰਾਨ’ ਹੈ। ਮਾਨੁਸ਼ੀ ਨੇ ਜਾਨ ਨਾਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ : ਕਲਬ ’ਚ ਪਾਰਟੀ ਕਰਦੇ ਨਜ਼ਰ ਆਏ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਵਾਇਰਲ ਹੋ ਰਹੀ ਵੀਡੀਓ

ਦੱਸ ਦੇਈਏ ਕਿ ਫ਼ਿਲਮ ‘ਤੇਹਰਾਨ’ ਅਰੁਣ ਗੋਪਾਲਨ ਦੇ ਨਿਰਦੇਸ਼ਨ ’ਚ ਬਣ ਰਹੀ ਹੈ। ਫ਼ਿਲਮ ਨੂੰ ਦਿਨੇਸ਼ ਵਿਜਾਨ ਪ੍ਰੋਡਿਊਸ ਕਰ ਰਹੇ ਹਨ ਅਤੇ  ਫ਼ਿਲਮ ਦੀ ਕਹਾਣੀ ਆਸ਼ੀਸ਼ ਪ੍ਰਕਾਸ਼ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਦੀ ਇਕ ਲੁੱਕ ਸਾਹਮਣੇ ਆਈ ਹੈ। ਜੋ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਇਸ ’ਚ ਮਾਨੁਸ਼ੀ ਅਤੇ ਜਾਨ ਅਬ੍ਰਾਹਮ ਪਿਸਤੌਲ ਹੱਥ ’ਚ ਲੈ ਕੇ ਨਜ਼ਰ ਆ ਰਹੇ ਹਨ। ਦੋਵੇਂ ਇਸ ਲੁੱਕ ’ਚ ਬੇਹੱਦ ਸ਼ਾਨਦਾਰ ਲੱਗ ਰਹੇ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਮਾਨੁਸ਼ੀ ਦਾ ਹੇਅਰ ਸਟਾਈਲ ਵੀ ਕਾਫ਼ੀ ਵੱਖਰਾ ਹੈ। ਮਾਨੁਸ਼ੀ ਛੋਟੇ ਵਾਲਾਂ ’ਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਨਿਰਮਾਤਾਵਾਂ ਨੇ ਫ਼ਿਲਮ ‘ਤੇਹਰਾਨ’ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਹ ਫ਼ਿਲਮ ਸੁਰਖੀਆਂ ’ਚ ਹੈ। ਹੁਣ ਇਸ ਫ਼ਿਲਮ ਨਾਲ ਜੁੜੀ ਇਹ ਦਿਲਚਸਪ ਜਾਣਕਾਰੀ ਪ੍ਰਸ਼ੰਸਕਾਂ ਦਾ ਉਤਸ਼ਾਹ ਜ਼ਰੂਰ ਵਧਾ ਦੇਵੇਗੀ। ਪ੍ਰਸ਼ੰਸਕ ਇਸ ਐਕਸ਼ਨ ਥ੍ਰਿਲਰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਮਨਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਮਾਨੁਸ਼ੀ ਛਿੱਲਰ ਨੇ ਚੰਦਰਪ੍ਰਕਾਸ਼ ਦਿਵੇਦੀ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਸੰਯੋਗਿਤਾ ਦਾ ਕਿਰਦਾਰ ਨਿਭਾਇਆ ਸੀ। ‘ਤੇਹਰਾਨ’ ਤੋਂ ਇਲਾਵਾ ਮਾਨੁਸ਼ੀ ਜਲਦ ਹੀ ‘ਦਿ ਗ੍ਰੇਟ ਇੰਡੀਅਨ ਫ਼ੈਮਿਲੀ’ ’ਚ ਅਦਾਕਾਰ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ।


author

Anuradha

Content Editor

Related News